LPG ਦੀ ਘਰੇਲੂ ਖਪਤ ਅਪ੍ਰੈਲ ’ਚ 16 ਫੀਸਦੀ ਘਟ ਕੇ 22 ਲੱਖ ਟਨ ’ਤੇ ਪਹੁੰਚੀ

Tuesday, May 05, 2026 - 02:16 PM (IST)

LPG ਦੀ ਘਰੇਲੂ ਖਪਤ ਅਪ੍ਰੈਲ ’ਚ 16 ਫੀਸਦੀ ਘਟ ਕੇ 22 ਲੱਖ ਟਨ ’ਤੇ ਪਹੁੰਚੀ

ਬਿਜ਼ਨੈੱਸ ਡੈਸਕ - ਪੱਛਮੀ ਏਸ਼ੀਆ ’ਚ ਸੰਘਰਸ਼ ਦੀ ਵਜ੍ਹਾ ਨਾਲ ਊਰਜਾ ਸਪਲਾਈ ’ਚ ਰੁਕਾਵਟ ਆਉਣ ਕਾਰਨ ਦੇਸ਼ ’ਚ ਰਸੋਈ ਗੈਸ (ਐੱਲ. ਪੀ. ਜੀ.) ਦੀ ਖਪਤ ਅਪ੍ਰੈਲ ’ਚ 16 ਫੀਸਦੀ ਤੋਂ ਵੱਧ ਘੱਟ ਕੇ 22 ਲੱਖ ਟਨ ਰਹਿ ਗਈ। ਸੋਮਵਾਰ ਨੂੰ ਜਾਰੀ ਤਾਜ਼ਾ ਅੰਕੜਿਆਂ ’ਚ ਇਹ ਜਾਣਕਾਰੀ ਮਿਲੀ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਪੈਟਰੋਲੀਅਮ ਮੰਤਰਾਲਾ ਦੇ ਪੈਟਰੋਲੀਅਮ ਯੋਜਨਾ ਅਤੇ ਵਿਸ਼ਲੇਸ਼ਣ ਸੈੱਲ (ਪੀ. ਪੀ. ਏ. ਸੀ.) ਵੱਲੋਂ ਜਾਰੀ ਅੰਕੜਿਆਂ ਅਨੁਸਾਰ, ਇਸ ਸਾਲ ਅਪ੍ਰੈਲ ’ਚ ਐੱਲ. ਪੀ. ਜੀ. ਦੀ ਘਰੇਲੂ ਖਪਤ ਸਾਲਾਨਾ ਆਧਾਰ ’ਤੇ 16.16 ਫੀਸਦੀ ਘਟ ਕੇ 22 ਲੱਖ ਟਨ ਰਹਿ ਗਈ, ਜਦੋਂ ਕਿ ਅਪ੍ਰੈਲ 2025 ’ਚ ਇਹ 26.2 ਲੱਖ ਟਨ ਸੀ। ਮਹੀਨਾਵਾਰੀ ਆਧਾਰ ’ਤੇ ਵੀ ਐੱਲ. ਪੀ. ਜੀ. ਖਪਤ ’ਚ ਗਿਰਾਵਟ ਦਰਜ ਕੀਤੀ ਗਈ ਹੈ। ਮਾਰਚ 2026 ’ਚ ਐੱਲ. ਪੀ. ਜੀ. ਦੀ ਘਰੇਲੂ ਖਪਤ 23.79 ਲੱਖ ਟਨ ਰਹੀ ਸੀ।

ਇਹ ਵੀ ਪੜ੍ਹੋ :   ਦੇਸ਼ ਦੇ ਕਰੋੜਾਂ ਕਾਰੋਬਾਰੀਆਂ 'ਤੇ ਮੰਡਰਾਇਆ ਰੋਜ਼ੀ-ਰੋਟੀ ਦਾ ਸੰਕਟ, ਸਪਲਾਈ ਚੇਨ 'ਤੇ ਵੀ ਪਵੇਗਾ ਬੁਰਾ ਪ੍ਰਭਾਵ

ਭਾਰਤ ਆਪਣੀਆਂ ਐੱਲ. ਪੀ. ਜੀ. ਲੋੜਾਂ ਦਾ ਲੱਗਭਗ 60 ਫੀਸਦੀ ਦਰਾਮਦ ਕਰਦਾ ਹੈ, ਜਿਸ ਦਾ ਵੱਡਾ ਹਿੱਸਾ ਹੋਰਮੁਜ਼ ਸਟ੍ਰੇਟ ਦੇ ਰਸਤੇ ਆਉਂਦਾ ਹੈ। ਅਮਰੀਕਾ-ਇਜ਼ਰਾਈਲ ਅਤੇ ਈਰਾਨ ਵਿਚਾਲੇ ਫੌਜੀ ਸੰਘਰਸ਼ ਛਿੜਣ ਕਾਰਨ ਇਸ ਰਸਤੇ ਤੋਂ ਸਪਲਾਈ ਪ੍ਰਭਾਵਿਤ ਹੋਈ ਹੈ, ਜਿਸ ਨਾਲ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਆਉਣ ਵਾਲੀਆਂ ਗੈਸ ਦੀਆਂ ਖੇਪਾਂ ’ਚ ਰੁਕਾਵਟ ਆਈ।

ਇਹ ਵੀ ਪੜ੍ਹੋਹਵਾਈ ਮੁਸਾਫਰਾਂ ਲਈ ਵੱਡੀ ਖੁਸ਼ਖਬਰੀ, ਏਅਰਲਾਈਨ ਦੀ ਟਿਕਟ ਹੋਵੇਗੀ ਸਸਤੀ, ਮਿਲੇਗੀ ਇੰਨੀ ਛੋਟ

ਸਰਕਾਰ ਨੇ ਘਰੇਲੂ ਰਸੋਈ ਗੈਸ ਦੀ ਉਪਲਬਧਤਾ ਬਣਾਈ ਰੱਖਣ ਲਈ ਹੋਟਲ ਅਤੇ ਉਦਯੋਗਾਂ ਵਰਗੇ ਵਪਾਰਕ ਖਪਤਕਾਰਾਂ ਨੂੰ ਸਪਲਾਈ ਘਟਾ ਦਿੱਤੀ ਹੈ। ਨਾਲ ਹੀ ਘਰੇਲੂ ਸਿਲੰਡਰ ਦੀਆਂ ਦੋ ਰਿਫਿਲਿੰਗਾਂ ਵਿਚਾਲੇ ਵਕਫਾ ਵੀ ਵਧਾਇਆ ਗਿਆ ਹੈ।

ਅੰਕੜਿਆਂ ਅਨੁਸਾਰ, ਅਪ੍ਰੈਲ ’ਚ ਹਵਾਬਾਜ਼ੀ ਈਂਧਨ (ਏ. ਟੀ. ਐੱਫ.) ਦੀ ਖਪਤ 1.37 ਫੀਸਦੀ ਘਟ ਕੇ 7.61 ਲੱਖ ਟਨ ਰਹਿ ਗਈ, ਜੋ ਹਵਾਈ ਖੇਤਰ ਬੰਦ ਹੋਣ ਅਤੇ ਉਡਾਣਾਂ ’ਚ ਕਮੀ ਦਾ ਅਸਰ ਦਰਸਾਉਂਦੀ ਹੈ।

ਇਸ ਦੌਰਾਨ ਡੀਜ਼ਲ ਦੀ ਖਪਤ ਵਾਧਾ ਦਰ ’ਚ ਵੀ ਸੁਸਤੀ ਰਹੀ ਅਤੇ ਇਹ ਸਿਰਫ 0.25 ਫੀਸਦੀ ਵਧ ਕੇ 82.82 ਲੱਖ ਟਨ ਰਹੀ। ਮਾਰਚ ’ਚ ਇਸ ’ਚ 8.1 ਫੀਸਦੀ ਦਾ ਵਾਧਾ ਹੋਇਆ ਸੀ। ਹਾਲਾਂਕਿ, ਪੈਟਰੋਲ ਦੀ ਖਪਤ ਅਪ੍ਰੈਲ ’ਚ 6.36 ਫੀਸਦੀ ਵਧ ਕੇ 36.7 ਲੱਖ ਟਨ ਰਹੀ। ਹਾਲਾਂਕਿ, ਇਹ ਵਾਧਾ ਮਾਰਚ ਦੇ 7.6 ਫੀਸਦੀ ਤੋਂ ਘੱਟ ਹੈ।

ਇਹ ਵੀ ਪੜ੍ਹੋ :  ਬੈਂਕਾਂ ਅਤੇ ਕਸਟਮ ਵਿਭਾਗ ਵਿਚਾਲੇ ਟੈਕਸ ਦੀ 'ਜੰਗ': ਸੋਨੇ ਦੀ ਦਰਾਮਦ ਡਿੱਗੀ, 30 ਸਾਲਾਂ ਬਾਅਦ ਬਣੇ ਅਜਿਹੇ ਹਾਲਾਤ

ਇਹ ਵੀ ਪੜ੍ਹੋ :    ਹੁਣ Aadhaar ਨਾਲ ਨਹੀਂ ਹੋਵੇਗੀ ਜਨਮ ਮਿਤੀ ਦੀ ਵੈਰੀਫਿਕੇਸ਼ਨ, ਜਾਣੋ ਕਿਹੜੇ ਦਸਤਾਵੇਜ਼ ਹੋਣਗੇ ਲਾਜ਼ਮੀ

ਇਹ ਵੀ ਪੜ੍ਹੋ :  ਸਾਵਧਾਨ! 1 ਮਈ ਤੋਂ ਬੰਦ ਹੋ ਸਕਦੈ ਤੁਹਾਡਾ PAN Card, IT ਵਿਭਾਗ ਨੇ ਜਾਰੀ ਕੀਤੇ ਸਖ਼ਤ ਨਿਯਮ

ਇਹ ਵੀ ਪੜ੍ਹੋ : Credit Card ਧਾਰਕਾਂ ਲਈ RBI ਨੇ ਲਾਗੂ ਕੀਤਾ ਨਵਾਂ ਨਿਯਮ, ਗਾਹਕਾਂ ਨੂੰ ਮਿਲੇਗੀ ਰਾਹਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News