ਕੋਵਿਡ -19 : ਨਵੇਂ ਸਟ੍ਰੇਨ ਕਾਰਨ ਭਾਰਤ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ ਜਾਰੀ
Thursday, Feb 18, 2021 - 01:24 PM (IST)
ਨਵੀਂ ਦਿੱਲੀ - ਭਾਰਤ ਵਿਚ ਕੌਵੀਡ -19 ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਨਾਗਰਿਕ ਹਵਾਬਾਜ਼ੀ ਮੰਤਰਾਲੇ ਨੇ ਬੁੱਧਵਾਰ ਨੂੰ ਦੇਸ਼ ਵਿਚ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਦਿਸ਼ਾ ਨਿਰਦੇਸ਼ਾਂ ਜਾਰੀ ਕੀਤੇ ਹਨ।
ਐਸਓਪੀ 22 ਫਰਵਰੀ ਤੋਂ ਲਾਗੂ ਹੋਵੇਗੀ
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਰਜ਼-ਕੋਵ -2 ਦੇ ਜੋਖ਼ਮ ਨੂੰ ਘਟਾਉਣ ਲਈ ਭਾਰਤ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਹਨ। ਨਵੀਂ ਐਸ.ਓ.ਪੀ. 23 ਫਰਵਰੀ ਨੂੰ 23:59 ਤੋਂ ਲਾਗੂ ਹੋਵੇਗੀ। ਬਿਆਨ ਵਿਚ ਅੱਗੇ ਕਿਹਾ ਗਿਆ ਹੈ ਕਿ ਯੁਨਾਈਟਡ ਕਿੰਗਡਮ, ਯੂਰਪ ਅਤੇ ਮੱਧ ਪੂਰਬ ਤੋਂ ਉਡਾਣਾਂ ਰਾਹੀਂ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਨਵੀਂ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ।
- ਨਵੀਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਵੈ-ਘੋਸ਼ਣਾ ਪੱਤਰ ਯਾਤਰਾ ਕਰਨ ਤੋਂ ਪਹਿਲਾਂ ਆਨਲਾਈਨ ਸੁਵਿਧਾ ਪੋਰਟਲ (www.newdelhiairport.in) 'ਤੇ ਅਪਲੋਡ ਕਰਨਾ ਹੋਵੇਗਾ।
- ਕੋਰੋਨਾ ਦੀ ਨਕਾਰਾਤਮਕ ਰਿਪੋਰਟ ਨੂੰ ਅਪਲੋਡ ਕਰਨਾ ਲਾਜ਼ਮੀ ਹੋਵੇਗਾ।
- ਇਹ ਟੈਸਟ ਯਾਤਰਾ ਤੋਂ 72 ਘੰਟੇ ਪਹਿਲਾਂ ਦਾ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ - ਹੁਣ PF ਅਕਾਊਂਟ ’ਚ ਨਾਂ ਅਤੇ ਪ੍ਰੋਫਾਈਲ ਵਿਚ ਬਦਲਾਅ ਕਰਨਾ ਨਹੀਂ ਰਿਹਾ ਸੌਖਾਲਾ, ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਦੱਸ ਦੇਈਏ ਕਿ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਨਿਯਮਤ ਅੰਤਰਰਾਸ਼ਟਰੀ ਯਾਤਰੀ ਏਅਰ ਲਾਈਨ ਨੂੰ 23 ਮਾਰਚ 2020 ਤੋਂ ਰੱਦ ਕਰ ਦਿੱਤਾ ਗਿਆ ਸੀ। ਹਾਲਾਂਕਿ ਵੰਦੇ ਭਾਰਤ ਮੁਹਿੰਮ ਅਤੇ ਏਅਰ ਬਬਲ ਪ੍ਰਣਾਲੀ ਦੇ ਤਹਿਤ, ਮਈ ਤੋਂ ਕੁਝ ਖਾਸ ਦੇਸ਼ਾਂ ਲਈ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਨੂੰ ਚਲਾਉਣ ਦੀ ਆਗਿਆ ਹੈ। ਭਾਰਤ ਨੇ 24 ਦੇਸ਼ਾਂ ਨਾਲ ਅਮਰੀਕਾ, ਬ੍ਰਿਟੇਨ, ਸਾਊਦੀ ਅਰਬ, ਕੀਨੀਆ, ਭੂਟਾਨ ਅਤੇ ਫਰਾਂਸ ਨਾਲ ਏਅਰ ਬਬਲ ਤਹਿਤ ਸਮਝੌਤਾ ਕੀਤਾ ਹੈ।
ਇਹ ਵੀ ਪੜ੍ਹੋ - ਟੈਕਸਾਸ ’ਚ ਬੰਦ ਹੋਏ ਤੇਲ ਦੇ ਖੂਹ, 13 ਮਹੀਨੇ ਦੀ ਉਚਾਈ ’ਤੇ ਕੱਚੇ ਤੇਲ ਦੀਆਂ ਕੀਮਤਾਂ
ਦੂਜੇ ਪਾਸੇ ਮੌਜੂਦਾ ਸਮੇਂ ਵਿਚ ਘਰੇਲੂ ਉਡਾਣਾਂ ਲਈ ਯਾਤਰੀਆਂ ਦੀ ਗਿਣਤੀ 70 ਫ਼ੀਸਦ ਤੋਂ ਵਧਾ ਕੇ 80 ਫ਼ੀਸਦ ਕਰ ਦਿੱਤਾ ਗਿਆ ਹੈ। ਪਿਛਲੇ ਸਾਲ 25 ਮਈ ਨੂੰ 30 ਹਜ਼ਾਰ ਯਾਤਰੀਆਂ ਦੇ ਨਾਲ ਘਰੇਲੂ ਉਡਾਣਾਂ ਸ਼ੁਰੂ ਹੋਈਆਂ ਅਤੇ 30 ਨਵੰਬਰ 2020 ਨੂੰ 2.52 ਲੱਖ ਦੇ ਅੰਕੜੇ ਨੂੰ ਛੂਹਿਆ।
ਇਹ ਵੀ ਪੜ੍ਹੋ - ਮੋਬਾਈਲ ਫੋਨ ਜ਼ਰੀਏ 15 ਦੇਸ਼ਾਂ ਦੀ ਕਰੰਸੀ 'ਚ ਭੇਜ ਸਕਦੇ ਹੋ ਰਕਮ, ਇਸ ਬੈਂਕ ਨੇ ਸ਼ੁਰੂ ਕੀਤੀ ਨਵੀਂ ਸਰਵਿਸ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।