ਕੋਵਿਡ 19 : ਹੁਣ ਮਾਈਕ੍ਰੋਸਾਫਟ ਨੇ ਬੰਦ ਕੀਤੇ ਆਪਣੇ ਸਾਰੇ ਸਟੋਰਸ
Tuesday, Mar 17, 2020 - 09:14 PM (IST)
 
            
            ਗੈਜੇਟ ਡੈਸਕ—ਕੋਰੋਨਾਵਾਇਰਸ ਕਾਰਣ ਟਵਿੱਟਰ ਤੋਂ ਬਾਅਦ ਹੁਣ ਮਾਈਕ੍ਰੋਸਾਫਟ ਨੇ ਵੀ ਆਪਣੇ ਸਾਰੇ ਸਟੋਰਸ ਬੰਦ ਕਰ ਦਿੱਤੇ ਹਨ। ਮਾਈਕ੍ਰੋਸਾਫਟ ਨੇ ਇਸ ਸਬੰਧ 'ਚ ਟਵੀਟ ਵੀ ਕੀਤਾ ਅਤੇ ਸਾਰੇ ਕਰਮਚਾਰੀਆਂ ਨੂੰ ਈ-ਮੇਲ ਰਾਹੀਂ ਸੂਚੀਤ ਵੀ ਕੀਤਾ ਹੈ। ਨਾਲ ਹੀ ਕੰਪਨੀ ਨੇ ਇਹ ਵੀ ਕਿਹਾ ਹੈ ਕਿ ਭਲੇ ਹੀ ਸਟੋਰਸ ਬੰਦ ਰਹਿਣਗੇ ਪਰ ਕਰਮਚਾਰੀਆਂ ਨੂੰ ਤਨਖਾਹ ਮਿਲਦੀ ਰਹੇਗੀ।

ਦੱਸ ਦੇਈਏ ਕਿ ਸਿਰਫ ਅਮਰੀਕਾ 'ਚ ਹੀ ਮਾਈਕ੍ਰੋਸਾਫਟ ਦੇ 70 ਤੋਂ ਜ਼ਿਆਦਾ ਸਟੋਰਸ ਹਨ। ਮਾਈਕ੍ਰੋਸਾਫਟ ਨੇ ਈ-ਮੇਲ 'ਚ ਲਿਖਿਆ ਹੈ ਕਿ ਅਸੀਂ ਕੋਰੋਨਾਵਾਇਰਸ ਦੇ ਕਾਰਣ ਕਰਮਚਾਰੀਆਂ ਦੀ ਸਿਹਤ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਸਟੋਰਸ ਬੰਦ ਕਰ ਰਹੇ ਹਾਂ। ਇਸ ਦੌਰਾਨ ਅਸੀਂ ਜਿਸ ਤਰੀਕੇ ਨਾਲ ਤੁਹਾਡੀ ਸੇਵਾ ਕਰ ਸਕਦੇ ਹਾਂ ਉਸ ਤਰੀਕੇ ਨਾਲ ਕਰਨ ਦੀ ਕੋਸ਼ਿਸ਼ ਕਰਾਂਗੇ। ਮਾਈਕ੍ਰੋਸਾਫਟ ਦੇ ਸਾਰੇ ਸਟੋਰਸ 17 ਮਾਰਚ ਤੋਂ ਲੈ ਕੇ 3 ਅਪ੍ਰੈਲ 2020 ਤਕ ਬੰਦ ਰਹਿਣਗੇ। ਕੰਪਨੀ ਨੇ ਕਿਹਾ ਕਿ ਕਸਟਮਰਸ ਨੂੰ ਆਨਲਾਈਨ ਸੁਵਿਧਾਵਾਂ ਮਿਲਦੀਆਂ ਰਹਿਣਗੀਆਂ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਟਵਿੱਟਰ ਨੇ ਵੀ ਆਪਣੇ ਸਾਰੇ ਕਰਮਚਾਰੀਆਂ ਨੂੰ ਘਰੋਂ ਹੀ ਕੰਮ ਕਰਨ ਨੂੰ ਕਿਹਾ ਹੈ। ਟਵਿੱਟਰ ਨੇ ਆਪਣੇ ਸਾਰੇ ਦਫਤਰ ਅਸਥਾਈ ਤੌਰ 'ਤੇ ਬੰਦ ਕੀਤੇ ਹਨ। ਉੱਥੇ ਐਪਲ ਨੇ ਵੀ ਸਾਰੇ ਸਟੋਰਸ ਨੂੰ 27 ਮਾਰਚ ਤਕ ਬੰਦ ਕਰਨ ਦਾ ਐਲਾਨ ਕੀਤਾ ਹੈ।

ਇਹ ਵੀ ਪਡ਼੍ਹੋ :-

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            