ਕੋਵਿਡ-19 ਨੇ ਬਦਲ ਦਿੱਤਾ ਇਸ ਏਅਰਲਾਇੰਸ ਦਾ ਇਤਿਹਾਸ, 48 ਸਾਲ ''ਚ ਪਹਿਲੀ ਵਾਰ ਹੋਇਆ ਘਾਟਾ
Thursday, May 14, 2020 - 10:43 PM (IST)
ਸਿੰਗਾਪੁਰ (ਭਾਸ਼ਾ)-ਸਿੰਗਾਪੁਰ ਏਅਰਲਾਈਨਜ਼ ਨੂੰ ਆਪਣੇ ਸੰਚਾਲਨ ਦੇ 48 ਸਾਲ ਦੇ ਇਤਿਹਾਸ 'ਚ ਪਹਿਲੀ ਵਾਰ ਘਾਟਾ ਹੋਇਆ ਹੈ। 'ਕੋਵਿਡ-19' ਦੀ ਵਜ੍ਹਾ ਨਾਲ ਦੁਨੀਆ ਭਰ 'ਚ ਲੱਗੀਆਂ ਯਾਤਰਾ ਪਾਬੰਦੀਆਂ ਦਾ ਖਮਿਆਜ਼ਾ ਕੰਪਨੀ ਨੂੰ ਵੀ ਚੁੱਕਣਾ ਪਿਆ ਹੈ। ਕੰਪਨੀ ਨੇ ਦੱਸਿਆ ਕਿ 31 ਮਾਰਚ ਨੂੰ ਖਤਮ ਵਿੱਤੀ ਸਾਲ 'ਚ ਉਸ ਨੂੰ 21.2 ਕਰੋੜ ਸਿੰਗਾਪੁਰ ਡਾਲਰ (14.93 ਕਰੋੜ ਅਮਰੀਕੀ ਡਾਲਰ) ਦਾ ਘਾਟਾ ਹੋਇਆ ਹੈ।
ਇਸ ਤੋਂ ਪਿਛਲੇ ਵਿੱਤੀ ਸਾਲ 'ਚ ਕੰਪਨੀ ਨੂੰ 68.3 ਕਰੋੜ ਸਿੰਗਾਪੁਰ ਡਾਲਰ (48.09 ਕਰੋੜ ਅਮਰੀਕੀ ਡਾਲਰ) ਦਾ ਲਾਭ ਹੋਇਆ ਸੀ। ਕੰਪਨੀ ਦਾ ਜਨਵਰੀ -ਮਾਰਚ ਮਿਆਦ ਦਾ ਘਾਟਾ ਹੀ 73.2 ਕਰੋੜ ਸਿੰਗਾਪੁਰ ਡਾਲਰ (51.55 ਕਰੋੜ ਅਮਰੀਕੀ ਡਾਲਰ) ਹੈ। ਇਸ ਤੋਂ ਪਿਛਲੇ ਸਾਲ ਇਸੇ ਮਿਆਦ 'ਚ ਕੰਪਨੀ ਨੂੰ 20.3 ਕਰੋੜ ਸਿੰਗਾਪੁਰ ਡਾਲਰ (13.62 ਕਰੋੜ ਅਮਰੀਕੀ ਡਾਲਰ) ਦਾ ਲਾਭ ਹੋਇਆ ਸੀ। ਸਿੰਗਾਪੁਰ ਏਅਰਲਾਈਨਜ਼ ਨੇ 1972 'ਚ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। ਉਦੋਂ ਤੋਂ ਹੁਣ ਤੱਕ ਕੰਪਨੀ ਨੂੰ ਇਹ ਪਹਿਲੀ ਵਾਰ ਘਾਟਾ ਹੋਇਆ ਹੈ।