7 ਸਾਲ ਪਹਿਲਾਂ ਵਾਪਰੇ ਹਾਦਸੇ ''ਚ ਕੋਰਟ ਦਾ ਅਹਿਮ ਫ਼ੈਸਲਾ, ਕਿਹਾ-ਬੀਮਾ ਕੰਪਨੀ ਦੇਵੇਗੀ 2 ਕਰੋੜ ਦਾ ਮੁਆਵਜ਼ਾ
Tuesday, Nov 14, 2023 - 06:24 PM (IST)
ਮੁੰਬਈ (ਇੰਟ.)– 7 ਸਾਲ ਪਹਿਲਾਂ ਵਾਪਰੇ ਇਕ ਸੜਕ ਹਾਦਸੇ ’ਚ ਸੱਜਾ ਪੈਰ ਗੁਆਉਣ ਵਾਲੇ ਇਕ ਵਿਅਕਤੀ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਮਿਲੇਗਾ। ਮਿਲੀ ਜਾਣਕਾਰੀ ਅਨੁਸਾਰ ਮੋਟਰ ਐਕਸੀਡੈਂਟ ਕਲੇਮਸ ਟ੍ਰਿਬਿਊਨਲ (ਐੱਮ. ਏ.ਸੀ. ਟੀ.) ਨੇ 2016 ’ਚ ਹੋਏ ਇਸ ਹਾਦਸੇ ’ਤੇ 7 ਸਾਲ ਲੰਬੀ ਕਾਨੂੰਨੀ ਲੜਾਈ ਤੋਂ ਬਾਅਦ ਆਪਣਾ ਅਹਿਮ ਫ਼ੈਸਲਾ ਸੁਣਾਇਆ ਹੈ। ਫ਼ੈਸਲੇ ਅਨੁਸਾਰ ਜੇਕਰ ਤੈਅ ਸਮੇਂ ਦੌਰਾਨ ਵਿਅਕਤੀ ਨੂੰ ਮੁਆਵਜ਼ਾ ਨਾ ਦਿੱਤਾ ਗਿਆ ਤਾਂ ਵਿਆਜ ਸਮੇਤ ਰਕਮ ਦੇਣੀ ਹੋਵੇਗੀ।
ਇਹ ਵੀ ਪੜ੍ਹੋ - ਕੈਨੇਡਾ ਦੇ ਓਂਟਾਰੀਓ 'ਚ ਮੁੜ ਛਾਇਆ ਕੋਰੋਨਾ ਦਾ ਕਹਿਰ, ਮਾਸਕ ਦੀ ਵਰਤੋਂ ਕਰਨ ਦੇ ਜਾਰੀ ਹੋਏ ਆਦੇਸ਼
ਕੀ ਹੈ ਪੂਰਾ ਮਾਮਲਾ
ਮੁੰਬਈ ਦੇ ਭਾਂਡੁਪ ਵਾਸੀ 53 ਸਾਲਾ ਵਿਅਕਤੀ ਇਕ ਐੱਫ. ਐੱਮ. ਸੀ. ਜੀ. ਕੰਪਨੀ ਵਿੱਚ ਡਿਪਟੀ ਜਨਰਲ ਮੈਨੇਜਰ ਸੀ। ਉਸ ਦੀ ਤਾਇਨਾਤੀ ਮੱਧ ਪ੍ਰਦੇਸ਼ ’ਚ ਸੀ। ਉਹ ਆਪਣੇ ਇਕ ਦੋਸਤ ਨਾਲ ਕਾਰ ਰਾਹੀਂ ਮੱਧ ਪ੍ਰਦੇਸ਼ ਦੇ ਗਵਾਲੀਅਰ ਤੋਂ ਦਤੀਆ ਜਾ ਰਹੇ ਸਨ। ਟਾਇਲਟ ਜਾਣ ਲਈ ਉਨ੍ਹਾਂ ਨੇ ਨੈਸ਼ਨਲ ਹਾਈਵੇਅ ’ਤੇ ਇਕ ਢਾਬੇ ਦੇ ਕਿਨਾਰੇ ਗੱਡੀ ਰੋਕ ਲਈ। ਇਸ ਦਰਮਿਆਨ ਉਲਟੀ ਦਿਸ਼ਾ ’ਚ ਆ ਰਹੇ ਇਕ ਟੈਂਕਰ ਨੇ ਉਨ੍ਹਾਂ ਨੂੰ ਦਰੜ ਦਿੱਤਾ। ਇਸ ਤੋਂ ਬਾਅਦ ਉਸ ਦਾ ਪੈਰ ਕੱਟਣਾ ਪਿਆ ਸੀ।
ਇਹ ਵੀ ਪੜ੍ਹੋ - ਬੀਕਾਨੇਰਵਾਲਾ ਦੇ ਚੇਅਰਮੈਨ ਕੇਦਾਰਨਾਥ ਅਗਰਵਾਲ ਦਾ ਦਿਹਾਂਤ, ਕਦੇ ਟੋਕਰੀ ਵਿੱਚ ਵੇਚਦੇ ਸਨ ਭੁਜੀਆ
ਇਸ ਮਾਮਲੇ ਦਾ ਫ਼ੈਸਲਾ ਸੁਣਾਉਂਦੇ ਹੋਏ ਟ੍ਰਿਬਿਊਨਲ ਨੇ ਕਿਹਾ ਕਿ ਇਹ ਗੱਲ ਸਹੀ ਹੈ ਕਿ ਅਪੀਲ ਕਰਨ ਵਾਲੇ ਨੂੰ ਹਾਦਸੇ ਕਾਰਨ ਕਮਾਈ ਦਾ ਨੁਕਸਾਨ ਨਹੀਂ ਹੋਇਆ। ਉਨ੍ਹਾਂ ਦੀ ਨੌਕਰੀ ਜਾਂਦੀ ਰਹੀ ਪਰ ਇਹ ਤਾਂ ਉਨ੍ਹਾਂ ਦੀ ਚੰਗੀ ਕਿਸਮਤ ਹੈ ਕਿ ਕੰਪਨੀ ਨੇ ਨੌਕਰੀ ਤੋਂ ਨਹੀਂ ਕੱਢਿਆ। ਹਾਲਾਂਕਿ ਇਸ ਹਾਦਸੇ ਕਾਰਨ ਉਨ੍ਹਾਂ ਦੀ ਕਮਾਉਣ ਦੀ ਸਮਰੱਥਾ ਜ਼ਰੂਰੀ ਪ੍ਰਭਾਵਿਤ ਹੋਈ। ਇਸ ਤੱਥ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੀ ਨੌਕਰੀ ਦੀ ਪ੍ਰਕ੍ਰਿਤੀ ਅਤੇ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਨੂੰ ਧਿਆਨ ’ਚ ਰੱਖਣਾ ਪਵੇਗਾ। ਅਸੀਂ ਇਹ ਨਹੀਂ ਮੰਨ ਸਕਦੇ ਕਿ ਉਨ੍ਹਾਂ ਦੀ ਕਮਾਈ ਦੀ ਸਮਰੱਥਾ ਪ੍ਰਭਾਵਿਤ ਨਹੀਂ ਹੋਈ। ਪੈਰ ਕੱਟਣ ਕਾਰਨ ਹੁਣ ਉਹ ਓਨੀ ਮਿਹਨਤ ਕਰਨ ਦੇ ਸਮਰੱਥ ਨਹੀਂ ਹਨ।
ਇਹ ਵੀ ਪੜ੍ਹੋ - ਦੁਬਈ ਏਅਰ ਸ਼ੋਅ ਸ਼ੁਰੂ, Boeing ਤੋਂ 52 ਅਰਬ ਡਾਲਰ ਦੇ ਜਹਾਜ਼ ਖਰੀਦੇਗੀ Emirates
ਪਰਿਵਾਰ ਨੂੰ ਵੀ ਮਿਲਣਗੇ ਇਕ ਲੱਖ
ਟ੍ਰਿਬਿਊਨਲ ਨੇ ਪੀੜਤ ਦੇ ਪਰਿਵਾਰ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਲਈ ਇਕ ਲੱਖ ਰੁਪਏ ਦੇਣ ਦਾ ਹੁਕਮ ਦਿੱਤਾ। ਉਨ੍ਹਾਂ ਨੇ ਕਿਹਾ ਕਿ ਪੀੜਤ ਨੂੰ ਹੁਣ ਲਗਾਤਾਰ ਕਿਸੇ ਨਾ ਕਿਸੇ ਦੀ ਮਦਦ ਦੀ ਲੋੜ ਪੈਂਦੀ ਹੈ। ਉਹ ਸਹੀ ਢੰਗ ਨਾਲ ਤੁਰਨ-ਫਿਰਨ ਦੇ ਲਾਇਕ ਵੀ ਨਹੀਂ ਬਚੇ ਹਨ। ਨਾਲ ਹੀ ਇਲਾਜ ’ਤੇ ਵੀ ਲਗਾਤਾਰ ਖ਼ਰਚ ਹੁੰਦਾ ਹੈ। ਪੀੜਤ ਨੇ ਵਾਹਨ ਮਾਲਕ ਰਾਕੇਸ਼ ਸ਼ਰਮਾ ਅਤੇ ਬੀਮਾ ਕੰਪਨੀ ਓਰੀਐਂਟਲ ਇੰਸ਼ੋਰੈਂਸ ਖ਼ਿਲਾਫ਼ ਇਹ ਮੁਕੱਦਮਾ ਕੀਤਾ ਸੀ। ਮੁਆਵਜ਼ੇ ਦਾ ਭੁਗਤਾਨ ਬੀਮਾ ਕੰਪਨੀ ਕਰੇਗੀ।
ਇਹ ਵੀ ਪੜ੍ਹੋ - ਦੀਵਾਲੀ ਤੋਂ ਬਾਅਦ ਸੋਨਾ-ਚਾਂਦੀ ਹੋਇਆ ਸਸਤਾ, ਜਾਣੋ ਅੱਜ ਦਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8