ਕਾਰਪੋਰੇਸ਼ਨ ਬੈਂਕ ਦਾ ਪਹਿਲੀ ਤਿਮਾਹੀ ਦਾ ਸ਼ੁੱਧ ਲਾਭ 22 ਫੀਸਦੀ ਵਧ ਕੇ 103 ਕਰੋੜ ਰੁਪਏ

08/04/2019 9:32:22 AM

ਨਵੀਂ ਦਿੱਲੀ—ਜਨਤਕ ਖੇਤਰ ਦੇ ਕਾਰਪੋਰੇਸ਼ਨ ਬੈਂਕ ਦਾ ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ 'ਚ ਅਪ੍ਰੈਲ-ਜੂਨ ਤਿਮਾਹੀ ਦਾ ਸ਼ੁੱਧ ਲਾਭ 22 ਫੀਸਦੀ ਵਧ ਕੇ 103.28 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ ਬੈਂਕ ਨੇ 84.96 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਸੀ। ਸ਼ੇਅਰ ਬਾਜ਼ਾਰਾਂ ਨੂੰ ਭੇਜੀ ਸੂਚਨਾ 'ਚ ਬੈਂਕ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੀ ਆਖਿਰੀ ਤਿਮਾਹੀ 'ਚ ਉਸ ਨੂੰ 6,581.49 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ ਸੀ। ਇਸ ਤੋਂ ਮਾਰਚ 2019 ਨੂੰ ਖਤਮ ਵਿੱਤੀ ਸਾਲ 'ਚ ਬੈਂਕ ਨੂੰ ਕੁੱਲ 6,332.98 ਕਰੋੜ ਰੁਪਏ ਘਾਟਾ ਹੋਇਆ ਸੀ। ਤਿਮਾਹੀ ਦੇ ਦੌਰਾਨ ਬੈਂਕ ਦੀ ਕੁੱਲ ਆਮਦਨ ਘਟ ਕੇ 4,417.88 ਕਰੋੜ ਰੁਪਏ 'ਤੇ ਆ ਗਈ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਗੈਰ-ਲਾਗੂ ਅਸਾਮੀਆਂ (ਐੱਨ.ਪੀ.ਏ.) ਘਟ ਕੇ 15.44 ਫੀਸਦੀ ਰਹਿ ਗਈ, ਜੋ ਇਸ ਤੋਂ ਪਿਥਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 17.44 ਫੀਸਦੀ ਸੀ। ਇਸ ਤਰ੍ਹਾਂ ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ 11.46 ਫੀਸਦੀ ਤੋਂ ਘਟ ਕੇ 5.69 ਫੀਸਦੀ 'ਤੇ ਆ ਗਿਆ। ਤਿਮਾਹੀ ਦੌਰਾਨ ਬੈਂਕ ਦਾ ਡੁੱਬੇ ਕਰਜ਼ ਲਈ ਪ੍ਰਬੰਧ ਅਤੇ ਹੋਰ ਆਕਸਮਿਕ ਖਰਚ 715.98 ਕਰੋੜ ਰੁਪਏ ਰਿਹਾ ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਸਮਾਨ ਤਿਮਾਹੀ 'ਚ 1,508.43 ਕਰੋੜ ਰੁਪਏ ਸੀ।


Aarti dhillon

Content Editor

Related News