ਕੋਰੋਨਾਵਾਇਰਸ : ਵਾਲਮਾਰਟ 1,50,000 ਲੋਕਾਂ ਨੂੰ ਦੇਵੇਗੀ ਨੌਕਰੀ

Saturday, Mar 21, 2020 - 02:22 AM (IST)

ਸੈਨ ਫ੍ਰਾਂਸਿਸਕੋ—ਵਾਲਮਾਰਟ ਨੇ ਕੋਰੋਨਾਵਾਇਰਸ ਸੰਕਟ ਵਿਚਾਲੇ ਵਧੀ ਮੰਗ ਨੂੰ ਪੂਰਾ ਕਰਨ ਲਈ 1,50,000 ਲੋਕਾਂ ਦੀ ਨਿਯੁਕਤੀ ਦੀ ਯੋਜਨਾ ਬਣਾਈ ਹੈ। ਨਾਲ ਹੀ ਕੰਪਨੀ ਨੇ ਬੋਨਸ ਦੇ ਰੂਪ 'ਚ 36.5 ਕਰੋੜ ਡਾਲਰ ਦਾ ਭੁਗਤਾਨ ਕਰੇਗੀ। ਕੰਪਨੀ ਦੇ ਬਿਆਨ ਮੁਤਾਬਕ ਨਵੇਂ ਕਰਮਚਾਰੀਆਂ ਦੀ ਭੂਮਿਕਾ ਅਸਥਾਈ ਹੋਵੇਗੀ ਪਰ ਉਨ੍ਹਾਂ ਨੂੰ ਆਉਣ ਵਾਲੇ ਸਮੇਂ 'ਚ ਸਥਾਈ ਭੂਮਿਕਾ ਦਿੱਤੀ ਜਾ ਸਕਦੀ ਹੈ।

PunjabKesari

ਵਾਲਮਾਰਟ ਨੇ ਕਿਹਾ ਕਿ ਉਹ ਫੁਲ ਟਾਈਮ ਲਈ ਕਰਮਚਾਰੀਆਂ ਨੂੰ 300 ਡਾਲਰ ਦਾ ਬੋਨਸ ਦੇਵੇਗੀ। ਉਥੇ ਪਾਰਟ-ਟਾਈਮ ਕਰਮਚਾਰੀਆਂ ਨੂੰ 150 ਡਾਲਰ ਦਾ ਬੋਨਸ ਮਿਲੇਗਾ। ਵਾਲਮਾਰਟ ਨੇ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਨੂੰ ਇਨਾਮ ਦੇਣਾ ਚਾਹੁੰਦੀ ਹੈ ਜੋ ਰਾਸ਼ਟਰੀ ਸਿਹਤ ਸੰਕਟ ਦੇ ਸਮੇਂ ਸਖਤ ਮਿਹਨਤ ਕਰ ਰਹੇ ਹਨ। ਕੰਪਨੀ ਦੀ ਜਲਦ ਹੀ ਬੋਨਸ ਦੀ ਯੋਜਨਾ ਹੈ। ਇਹ ਨਿਯੁਕਤੀ ਅਜਿਹੇ ਸਮੇਂ ਹੋ ਰਹੀ ਹੈ ਜਦ ਕੋਰੋਨਾਵਾਇਰਸ ਮਹਾਮਾਰੀ ਦੇ ਕਾਰਣ ਅਮਰੀਕਾ ਦੇ ਵੱਖ-ਵੱਖ ਸੂਬਿਆਂ 'ਚ ਪਾਬੰਦੀਆਂ ਦੇ ਕਾਰਣ ਲੋਕ ਜ਼ਰੂਰੀ ਸਾਮਾਨ ਦੀ ਖਰੀਦ ਵਧਾ ਰਹੇ ਹਨ।

PunjabKesari

ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਅਮਰੀਕਾ ਦੇ ਕਈ ਸੂਬਿਆਂ ਅਤੇ ਸ਼ਹਿਰਾਂ 'ਚ ਟ੍ਰੈਵਲ 'ਤੇ ਰੋਕ ਅਤੇ ਲਾਕਡਾਊਨ ਵਰਗੇ ਕਦਮ ਚੁੱਕੇ ਗਏ ਹਨ। ਇਸ ਦੇ ਚੱਲਦੇ ਲੋਕ ਆਪਣੀ ਬੇਸਿਕ ਜ਼ਰੂਰਤਾਂ ਦੇ ਸਾਮਾਨਾਂ ਲਈ ਆਨਲਾਈਨ ਆਰਡਰ ਜ਼ਿਆਦਾ ਕਰ ਰਹੇ ਹਨ। ਇਸ ਦੀ ਜ਼ਿਆਦਾ ਡਿਮਾਂਡ ਨੂੰ ਪੂਰਾ ਕਰਨ ਲਈ ਕੰਪਨੀ ਨੇ ਵਰਕਰਸ ਦੀ ਭਰਤੀ ਦਾ ਫੈਸਲਾ ਲਿਆ ਹੈ।


Karan Kumar

Content Editor

Related News