ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਹੋਇਆ ਤਗੜਾ ਮੁਨਾਫ਼ਾ

Saturday, Jun 27, 2020 - 07:29 PM (IST)

ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਾਲੀ ਕੰਪਨੀ ਨੂੰ ਹੋਇਆ ਤਗੜਾ ਮੁਨਾਫ਼ਾ

ਨਵੀਂ ਦਿੱਲੀ — ਕੋਰੋਨਾ ਵਾਇਰਸ ਦੀ ਦਵਾਈ ਬਣਾਉਣ ਵਾਲੀ ਇਕ ਕੰਪਨੀ ਗਲੇਨਮਾਰਕ ਫਾਰਮਾਸਿਊਟੀਕਲਜ਼ ਨੇ 31 ਮਾਰਚ 2020 ਨੂੰ ਖਤਮ ਹੋਈ ਚੌਥੀ ਤਿਮਾਹੀ ਵਿਚ 220.3 ਕਰੋੜ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ ਹੈ। ਇਹ ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ 161.66 ਕਰੋੜ ਰੁਪਏ ਨਾਲੋਂ 36.28 ਪ੍ਰਤੀਸ਼ਤ ਵੱਧ ਹੈ। ਕੰਪਨੀ ਨੇ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਇਸ ਅਰਸੇ ਦੌਰਾਨ ਇਸ ਦਾ ਮਾਲੀਆ 7.96 ਪ੍ਰਤੀਸ਼ਤ ਵਧ ਕੇ 2,767.48 ਕਰੋੜ ਰੁਪਏ ਰਿਹਾ। ਇਕ ਸਾਲ ਪਹਿਲਾਂ ਦੀ ਇਸੇ ਤਿਮਾਹੀ ਵਿਚ ਇਹ 2,563.47 ਕਰੋੜ ਰੁਪਏ ਸੀ। ਪੂਰੇ ਵਿੱਤੀ ਸਾਲ ਦੇ ਆਧਾਰ 'ਤੇ ਸਾਲ 2019-20 ਵਿਚ ਕੰਪਨੀ ਨੂੰ 2018-19 ਦੇ 924.99 ਕਰੋੜ ਰੁਪਏ ਦੇ ਮੁਕਾਬਲੇ 775.97 ਕਰੋੜ ਰੁਪਏ ਦਾ ਸ਼ੁੱਧ ਮੁਨਾਫਾ ਹੋਇਆ।

ਇਸ ਸਮੇਂ ਦੌਰਾਨ ਕੰਪਨੀ ਦਾ ਮਾਲੀਆ ਵੀ 9,865.46 ਕਰੋੜ ਰੁਪਏ ਦੇ ਮੁਕਾਬਲੇ 10,640.96 ਕਰੋੜ ਰੁਪਏ ਹੋ ਗਿਆ। ਗਲੇਨਮਾਰਕ ਫਾਰਮਾਸਿਊਟੀਕਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਐਮਡੀ) ਗਲੇਨ ਸਲਦਾਨਹਾ ਨੇ ਕਿਹਾ, 'ਕੋਵਿਡ-19 ਮਹਾਮਾਰੀ ਅਤੇ ਵਿਸ਼ਵਵਿਆਪੀ ਬਾਜ਼ਾਰਾਂ ਵਿਚ ਆਮ ਦਵਾਈ ਦੇ ਚੁਣੌਤੀਪੂਰਨ ਵਪਾਰਕ ਵਾਤਾਵਰਣ ਦੇ ਬਾਵਜੂਦ ਸਾਡੀ ਵਿਕਾਸ ਦਰ ਗਤੀ ਚੌਥੀ ਤਿਮਾਹੀ ਵਿਚ ਜਾਰੀ ਰਹੀ।' ਕੰਪਨੀ ਦੇ ਨਿਰਦੇਸ਼ਕ ਮੰਡਲ ਨੇ ਵਿੱਤੀ ਸਾਲ 2019-20 ਲਈ ਆਪਣੇ ਹਰੇਕ ਹਿੱਸੇਦਾਰਾਂ ਨੂੰ 1 ਰੁਪਏ ਦੇ ਫੇਸ ਵੈਲਯੂ ਲਈ 2.50 ਰੁਪਏ ਭਾਵ 250 ਪ੍ਰਤੀਸ਼ਤ ਦੇ ਲਾਭਅੰਸ਼ ਦੀ ਸਿਫਾਰਸ਼ ਕੀਤੀ ਹੈ।

ਇਹ ਵੀ ਪੜ੍ਹੋ- ਕੋਕਾ-ਕੋਲਾ ਦੇ ਹੁਣ ਅੰਤਰਰਾਸ਼ਟਰੀ ਮੰਚ 'ਤੇ ਨਹੀਂ ਵਿਖਾਈ ਦੇਣਗੇ ਵਿਗਿਆਪਨ, ਜਾਣੋ ਕਿਉਂ


ਟੈਬਲੇਟ 103 ਰੁਪਏ ਰੁਪਏ ਦੇ ਮੁੱਲ 'ਚ ਵਿਕ ਰਹੀ

ਗਲੇਨਮਾਰਕ ਫਾਰਮਾਸਿਊਟੀਕਲਜ਼ ਨੇ ਹਲਕੇ ਤੋਂ ਦਰਮਿਆਨੀ ਕੋਵਿਡ-19 ਵਾਲੇ ਮਰੀਜ਼ਾਂ ਦਾ ਇਲਾਜ ਕਰਨ ਲਈ ਐਂਟੀਵਾਇਰਲ ਡਰੱਗ ਫੇਵੀਪਿਰਾਵਿਰ ਨੂੰ  ਫੈਬੀਫਲੂ ਬ੍ਰਾਂਡ ਦੇ ਨਾਮ ਨਾਲ ਪੇਸ਼ ਕੀਤਾ। ਇਸਦੀ ਕੀਮਤ ਪ੍ਰਤੀ ਟੈਬਲੇਟ 103 ਰੁਪਏ ਰੱਖੀ ਗਈ ਸੀ। ਗਲੇਨਮਾਰਕ ਫਾਰਮਾਸਿਊਟੀਕਲ ਨੇ ਕਿਹਾ ਕਿ ਇਹ ਦਵਾਈ 200 ਮਿਲੀਗ੍ਰਾਮ ਵਿਚ ਉਪਲਬਧ ਹੋਵੇਗੀ। ਇਸ ਦੇ 34 ਟੈਬਲੇਟ ਦੇ ਪੱਤਿਆਂ ਦੀ ਕੀਮਤ 3,500 ਰੁਪਏ ਹੈ।

ਇਹ ਵੀ ਪੜ੍ਹੋ- ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ


author

Harinder Kaur

Content Editor

Related News