30 ਜੂਨ ਤੋਂ ਪਹਿਲਾਂ ਜ਼ਰੂਰ ਨਿਪਟਾ ਲਓ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਮੁਸ਼ਕਲ

06/08/2020 10:18:02 AM

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਕਹਿਰ ਨੂੰ ਰੋਕਣ ਲਈ ਦੇਸ਼ ਭਰ 'ਚ ਲਗਾਈ ਗਈ ਤਾਲਾਬੰਦੀ ਕਾਰਨ ਸਰਕਾਰੀ ਦਫਤਰਾਂ ਵਿਚ ਵੀ ਕੰਮਕਾਜ ਪ੍ਰਭਾਵਿਤ ਹੋਇਆ। ਇਸ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਕਈ ਵਿੱਤੀ ਕੰਮਾਂ ਦੀ ਮਿਆਦ ਵੀ 31 ਮਾਰਚ ਤੋਂ ਅੱਗੇ ਵਧਾ ਕੇ 30 ਜੂਨ ਕਰ ਦਿੱਤੀ ਸੀ। ਹੁਣ ਤਾਲਾਬੰਦੀ ਖਤਮ ਹੋ ਚੁੱਕੀ ਹੈ ਅਤੇ ਅਨਲਾਕਿੰਗ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ, ਇਸ ਲਈ ਤੁਹਾਨੂੰ 30 ਜੂਨ ਤੱਕ ਕਈ ਕੰਮ ਖ਼ਤਮ ਕਰਨੇ ਹਨ, ਨਹੀਂ ਤਾਂ ਤੁਹਾਡੇ ਲਈ ਮੁਸ਼ਕਲ ਹੋ ਸਕਦੀ ਹੈ। ਸਰਕਾਰ ਨੇ ਤਾਲਾਬੰਦੀ 'ਚ ਅਰਥ ਵਿਵਸਥਾ ਨੂੰ ਸਹਾਰਾ ਦੇਣ ਲਈ ਕਈ ਰਾਹਤਾਂ ਦਿੱਤੀਆਂ ਹਨ। ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਟੈਕਸ ਬਚਾਉਣ ਵਾਲੀਆਂ ਯੋਜਨਾਵਾਂ ਵਿਚ ਨਿਵੇਸ਼, ਪੈਨ ਨੂੰ ਆਧਾਰ ਨਾਲ ਜੋੜਨ ਸਮੇਤ ਕਈ ਤਰ੍ਹਾਂ ਦੇ ਵਿੱਤੀ ਕੰਮਾਂ ਦੀ ਆਖ਼ਰੀ ਤਰੀਕ ਅੱਗੇ ਵਧਾਉਣ ਦਾ ਵੀ ਐਲਾਨ ਕੀਤਾ ਸੀ। ਇਨ੍ਹਾਂ ਵਿਚੋਂ ਕੁੱਝ ਯੋਜਨਾਵਾਂ ਦੀ ਮਿਆਦ ਇਸ ਮਹੀਨੇ ਖ਼ਤਮ ਹੋ ਰਹੀ ਹੈ। ਆਓ ਜਾਣਦੇ ਹਾਂ ਉਨ੍ਹਾਂ ਕੰਮਾਂ ਦੇ ਬਾਰੇ ਵਿਚ ਜੋ ਤੁਹਾਨੂੰ 30 ਜੂਨ, 2020 ਤੋਂ ਪਹਿਲਾਂ-ਪਹਿਲਾਂ ਕਰਨੇ ਹਨ।

30 ਜੂਨ ਤੱਕ ਪੈਨ ਨੂੰ ਆਧਾਰ ਨਾਲ ਜੋੜਨਾ ਹੈ ਜ਼ਰੂਰੀ
ਸਰਕਾਰ ਨੇ ਪੈਨ ਨੂੰ ਆਧਾਰ ਨਾਲ ਜੋੜਨ ਦੀ ਆਖ਼ਰੀ ਤਰੀਕ 31 ਮਾਰਚ ਰੱਖੀ ਸੀ ਪਰ ਤਾਲਾਬੰਦੀ ਨੂੰ ਦੇਖਦੇ ਹੋਏ ਇਸ ਨੂੰ 30 ਜੂਨ 2020 ਤੱਕ ਵਧਾ ਦਿੱਤਾ ਸੀ। ਜੇਕਰ ਤੁਸੀਂ 30 ਜੂਨ ਤੱਕ ਆਪਣੇ ਪੈਨ ਨੂੰ ਆਧਾਰ ਨਾਲ ਨਹੀਂ ਜੋੜਿਆ ਤਾਂ ਇਹ ਗ਼ੈਰ-ਕਾਨੂੰਨੀ ਹੋ ਜਾਵੇਗਾ। ਇਸ ਤਰ੍ਹਾਂ ਤੁਸੀਂ ਅਜਿਹਾ ਕੋਈ ਵਿੱਤੀ ਲੈਣ-ਦੇਣ ਨਹੀਂ ਕਰ ਪਾਓਗੇ, ਜਿੱਥੇ ਪੈਨ ਲਾਜ਼ਮੀ ਹੋਵੇਗਾ।

ਪਿਛਲੇ ਵਿੱਤੀ ਸਾਲ ਦਾ ਰਿਵਾਈਜ਼ਡ ਆਈ.ਟੀ.ਆਰ.
ਵਿੱਤੀ ਸਾਲ 2018-19 ਲਈ ਸੋਧੇ ਗਏ ਆਈ.ਟੀ.ਆਰ. ਦਾਖ਼ਲ ਕਰਨ ਦੀ ਮਿਆਦ ਵੀ 30 ਜੂਨ ਤੱਕ ਵਧਾਈ ਗਈ ਹੈ। ਜੇਕਰ ਤੁਸੀਂ ਵਿੱਤੀ ਸਾਲ 2018-19 ਦਾ ਆਈ.ਟੀ.ਆਰ. ਦਾਖ਼ਲ ਨਹੀਂ ਕੀਤਾ ਹੈ ਤਾਂ ਤੁਸੀਂ ਰਿਵਾਈਜ਼‍ਡ ਆਈ.ਟੀ.ਆਰ. ਦੇ ਤੌਰ 'ਤੇ 30 ਜੂਨ ਤੱਕ ਇਸ ਨੂੰ ਦਾਖਲ ਕਰ ਸਕਦੇ ਹੋ।

ਫ਼ਾਰਮ-16 ਭਰਨਾ
ਕਾਮਿਆਂ ਨੂੰ ਉਨ੍ਹਾਂ ਦੀ ਕੰਪਨੀ ਵੱਲੋਂ ਫ਼ਾਰਮ 16 ਆਮ ਤੌਰ 'ਤੇ ਮਈ ਦੇ ਮਹੀਨੇ ਵਿਚ ਮਿਲ ਜਾਂਦਾ ਸੀ ਪਰ ਇਸ ਵਾਰ ਕੋਰੋਨਾ ਕਾਰਨ ਸਰਕਾਰ ਨੇ ਫ਼ਾਰਮ 16 ਨੂੰ ਜਾਰੀ ਕਰਨ ਦੀ ਤਰੀਕ 15 ਜੂਨ ਤੋਂ 30 ਜੂਨ ਦੇ ਦਰਮਿਆਨ ਕਰ ਦਿੱਤੀ ਹੈ। ਫ਼ਾਰਮ 16 ਇਕ ਤਰ੍ਹਾਂ ਦਾ ਟੀ.ਡੀ.ਐੱਸ. ਸਰਟੀਫਿਕੇਟ ਹੈ, ਜਿਸ ਦੀ ਆਈ.ਟੀ.ਆਰ. ਦਾਖਲ ਕਰਦੇ ਸਮੇਂ ਜ਼ਰੂਰਤ ਪੈਂਦੀ ਹੈ।

ਜੁਰਮਾਨੇ ਤੋਂ ਬਚਣਾ ਹੈ ਤਾਂ ਪੀ.ਪੀ.ਐੱਫ. ਖਾਤੇ ਵਿਚ ਕਰੋ ਨਿਵੇਸ਼
ਸਰਕਾਰ ਨੇ ਵਿੱਤੀ ਸਾਲ 2019-20 ਲਈ ਪੀ.ਪੀ.ਐੈੱਫ. ਅਤੇ ਸਮਾਲ ਸੇਵਿੰਗ ਸਕੀਮਾਂ ਵਿਚ ‍ਘੱਟ ਤੋਂ ਘੱਟ ਜਮ੍ਹਾਂ ਦੀ ਆਖ਼ਰੀ ਤਰੀਕ 30 ਜੂਨ ਤੱਕ ਵਧਾ ਦਿੱਤੀ ਹੈ। ਪਹਿਲਾਂ ਇਸ ਦੀ ਮਿਆਦ 31 ਮਾਰਚ 2020 ਸੀ। ਜੇਕਰ ਤੁਸੀਂ ਸਾਲਾਨਾ ਜਮ੍ਹਾਂ ਵਾਲਾ ਪੀ.ਪੀ.ਐੈੱਫ. ਖਾਤਾ ਜਾਂ ਕੋਈ ਵੀ ਲਘੂ ਬਚਤ ਯੋਜਨਾ ਦਾ ਖਾਤਾ ਖੁੱਲ੍ਹਵਾਇਆ ਹੈ ਤਾਂ ਆਖ਼ਰੀ ਤਰੀਕ ਦੇ ਬਾਅਦ ਜ਼ਰੂਰੀ ਰਕਮ ਜਮ੍ਹਾਂ ਨਾ ਕਰਨ 'ਤੇ ਜੁਰਮਾਨਾ ਲੱਗ ਸਕਦਾ ਹੈ। ਪੀ.ਪੀ.ਐੈੱਫ. ਅਤੇ ਸੁਕੰਨਿਆ ਸਮਰਿਧੀ ਯੋਜਨਾ ਖਾਤੇ ਵਿਚ ਘੱਟ ਤੋਂ ਘੱਟ ਰਾਸ਼ੀ ਜਮ੍ਹਾਂ ਨਾ ਕਰ 'ਤੇ ਜੁਰਮਾਨਾ ਲੱਗਦਾ ਹੈ। ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਰਿਕਿਊਰਿੰਗ ਡਿਪਾਜ਼ਿਟ (recurring deposit) ਅਕਾਊਂਟ ਵਿਚ ਅਪ੍ਰੈਲ ਅਤੇ ਮਈ 2020 ਵਿਚ ਪੈਸੇ ਜਮ੍ਹਾਂ ਨਹੀਂ ਕਰਵਾਏ ਹਨ ਤਾਂ 30 ਜੂਨ ਤੱਕ ਬਿਨਾਂ ਕਿਸੇ ਜੁਰਮਾਨੇ ਦੇ ਨਿਵੇਸ਼ ਕਰ ਸਕਦੇ ਹੋ। ਇਸ ਤਰੀਕ ਦੇ ਬਾਅਦ ਪੈਸੇ ਜਮ੍ਹਾਂ ਕਰਵਾਉਣ 'ਤੇ ਜੁਰਮਾਨਾ ਲੱਗੇਗਾ।

ਟੈਕਸ ਬਚਾਉਣਾ ਚਾਹੁੰਦੇ ਹੋ ਤਾਂ ਇਸ ਮਹੀਨੇ ਕਰੋ ਨਿਵੇਸ਼
ਜੇਕਰ ਤੁਸੀਂ ਹੁਣ ਤੱਕ ਟੈਕ‍ਸ ਬਚਤ ਯੋਜਨਾਵਾਂ ਵਿਚ ਨਿਵੇਸ਼ ਨਹੀਂ ਕੀਤਾ ਹੈ ਤਾਂ ਤੁਹਾਡੇ ਕੋਲ 30 ਜੂਨ ਤੱਕ ਦਾ ਮੌਕਾ ਹੈ। ਤੁਸੀਂ 30 ਜੂਨ ਤੱਕ 80ਸੀ ਅਤੇ 80ਡੀ ਦੇ ਤਹਿਤ ਟੈਕ‍ਸ ਵਿਚ ਛੋਟ ਉਪਲੱਬ‍ਧ ਕਰਾਉਣ ਵਾਲੀਆਂ ਯੋਜਨਾਵਾਂ ਵਿਚ ਨਿਵੇਸ਼ ਕਰ ਸਕਦੇ ਹੋ। ਵਿੱਤੀ ਸਾਲ 2019-20 ਲਈ ਟੈਕ‍ਸ ਬਚਾਉਣ ਦੀ ਕਵਾਇਦ ਨੂੰ ਪੂਰਾ ਕਰਨ ਦੀ ਮਿਆਦ ਵੀ ਸਰਕਾਰ ਨੇ 31 ਮਾਰਚ 2020 ਤੋਂ ਵਧਾ ਕੇ 30 ਜੂਨ 2020 ਕਰ ਦਿੱਤੀ ਸੀ ।

ਪੀ.ਪੀ.ਐੈੱਫ. ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਰੰਤ ਭਰੋ ਫ਼ਾਰਮ
ਜੇਕਰ ਤੁਸੀਂ 31 ਮਾਰਚ, 2020 ਨੂੰ ਮੈਚਿਓਰ ਹੋ ਚੁੱਕੇ ਪੀ.ਪੀ.ਐੈੱਫ. ਅਕਾਊਂਟ ਨੂੰ ਅੱਗੇ ਜਾਰੀ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਅਜਿਹਾ ਕਰਨ ਲਈ 30 ਜੂਨ ਤੱਕ ਦਾ ਸਮਾਂ ਹੈ। ਡਾਕ ਵਿਭਾਗ ਨੇ ਇਸ ਬਾਰੇ ਵਿਚ 11 ਅਪ੍ਰੈਲ ਨੂੰ ਇਕ ਸਰਕੁਲਰ ਜਾਰੀ ਕੀਤਾ ਸੀ। ਇਸ ਮੁਤਾਬਕ ਪੀ.ਪੀ.ਐੈੱਫ. ਅਕਾਊਂਟ ਨੂੰ ਅੱਗੇ ਵਧਾਉਣ ਦਾ ਫ਼ਾਰਮ ਜਮ੍ਹਾਂ ਕਰਨ ਦੀ ਆਖ਼ਰੀ ਤਰੀਕ 30 ਜੂਨ ਕਰ ਦਿੱਤੀ ਗਈ ਹੈ।

ਸੀਨੀਅਰ ਸਿਟੀਜਨ ਸ‍ਕੀਮ ਵਿਚ ਨਿਵੇਸ਼
ਸਰਕਾਰ ਨੇ ਫਰਵਰੀ ਅਤੇ ਅਪ੍ਰੈਲ 2020 ਦਰਮਿਆਨ ਸੇਵਾਮੁਕਤ ਹੋਏ ਕਾਮਿਆਂ ਨੂੰ ਸੀਨੀਅਰ ਸਿਟੀਜਨ ਸ‍ਕੀਮ ਅਕਾਊਂਟ ਵਿਚ ਨਿਵੇਸ਼ ਕਰਨ ਦੀ ਆਖ਼ਰੀ ਤਰੀਕ 30 ਜੂਨ 2020 ਤੱਕ ਵਧਾ ਦਿੱਤੀ ਹੈ। ਯੋਜਨਾ ਦੇ ਨਿਯਮਾਂ ਮੁਤਾਬਕ 55-60 ਸਾਲ ਉਮਰ ਦੇ ਸੇਵਾਮੁਕਤ ਵਿਅਕਤੀ ਐੈੱਸ.ਸੀ.ਐੈੱਸ.ਐੈੱਸ. ਸ‍ਕੀਮ ਵਿਚ ਲਾਭ ਮਿਲਣ ਦੇ ਇਕ ਮਹੀਨੇ ਦੇ ਬਾਅਦ ਵੀ ਨਿਵੇਸ਼ ਕਰ ਸਕਦੇ ਹਨ।


cherry

Content Editor

Related News