ਕੋਰੋਨਾ ਵਾਇਰਸ ਦੇ ਚੱਲਦੇ ਦੋ ਫੀਸਦੀ ਘੱਟ ਸਕਦੀ ਹੈ ਆਰਥਿਕ ਵਾਧੇ ਦੀ ਰਫਤਾਰ

Wednesday, Mar 11, 2020 - 03:54 PM (IST)

ਮੁੰਬਈ—ਭਾਰਤ 'ਚ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਦੇ ਦੌਰਾਨ ਬ੍ਰਿਟੇਨ ਦੀ ਬ੍ਰੋਕਰੇਜ਼ ਕੰਪਨੀ ਬਾਰਕਲੇਜ ਨੇ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਕਿ ਲੋਕਾਂ ਦੇ ਇਕੱਠੇ ਰਹਿਣ ਵਰਗੇ ਨਿਵਾਰਕ ਉਪਾਵਾਂ ਦੇ ਚੱਲਦੇ ਆਰਥਿਕ ਵਾਧੇ 'ਚ ਦੋ ਫੀਸਦੀ ਤੱਕ ਦੀ ਕਮੀ ਹੋ ਸਕਦੀ ਹੈ। ਵਰਣਨਯੋਗ ਹੈ ਕਿ ਅਰਥਵਿਵਸਥਾ ਪਹਿਲਾਂ ਹੀ ਦਬਾਅ ਦਾ ਸਾਹਮਣਾ ਕਰ ਰਹੀ ਹੈ। ਬਾਰਕਲੇਜ ਨੇ ਆਪਣੀ ਟਿੱਪਣੀ 'ਚ ਕਿਹਾ ਕਿ ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਨਾਲ ਅਰਥਵਿਵਸਥਾ ਨੂੰ ਮਦਦ ਮਿਲੇਗੀ ਅਤੇ ਇਸ ਦੇ ਪ੍ਰਭਾਵ ਦੇ ਚੱਲਦੇ ਵਾਧੇ 'ਚ ਅੱਧਾ ਫੀਸਦੀ ਤੱਕ ਮਜ਼ਬੂਤੀ ਦਾ ਅਨੁਮਾਨ ਹੈ। ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ ਅਤੇ ਮੰਗਲਵਾਰ ਤੱਕ ਇਨ੍ਹਾਂ ਦੀ ਗਿਣਤੀ ਵਧ ਕੇ 61 ਹੋ ਗਈ ਹੈ। ਤਾਜ਼ਾ ਮਾਮਲੇ ਪੁਣੇ ਅਤੇ ਬੰਗਲੁਰੂ ਤੋਂ ਸਾਹਮਣੇ ਆਏ ਹਨ। ਇਸ ਮਹਾਮਾਰੀ ਤੋਂ ਪਹਿਲਾਂ ਹੀ ਸਰਕਾਰੀ ਅੰਕੜਿਆਂ ਮੁਤਾਬਕ ਆਰਥਿਕ ਵਾਧਾ ਦਰ ਦਹਾਕੇ 'ਚ ਸਭ ਤੋਂ ਘੱਟ ਪੰਜ ਫੀਸਦੀ ਤੱਕ ਆ ਗਈ ਹੈ। ਬਾਰਕਲੇਜ ਨੇ ਕੋਰੋਨਾ ਵਾਇਰਸ ਨਾਲ ਭਾਰਤ 'ਤੇ ਹੋਣ ਵਾਲੇ ਅਸਰ ਦੇ ਬਾਰੇ 'ਚ ਕਿਹਾ ਕਿ ਸਾਡਾ ਮੰਨਣਾ ਹੈ ਕਿ ਵਾਧੇ ਲਈ ਸਭ ਤੋਂ ਵੱਡਾ ਜ਼ੋਖਿਮ ਲੋਕਾਂ ਦੇ ਜਮ੍ਹਾ ਹੋਣ ਵਾਲੇ ਰੋਕ ਜਾਂ ਆਵਾਜਾਈ ਦੀ ਪਾਬੰਦੀ, ਅਤੇ ਸੰਬੰਧਤ ਉਪਭੋਕਤ, ਖਰਚ, ਨਿਵੇਸ਼ ਅਤੇ ਸੇਵਾ ਗਤੀਵਿਧੀਆਂ 'ਚ ਕਮੀ ਦੇ ਕਾਰਨ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਨਾਲ ਨਿਵੇਸ਼ ਗਤੀਵਿਧੀਆਂ ਪ੍ਰਭਾਵਿਤ ਹੋਣਗੀਆਂ ਅਤੇ ਨਿਵਾਰਕ ਉਪਾਵਾਂ ਦੇ ਚੱਲਦੇ ਵਾਧੇ ਨੂੰ ਕੁਝ ਦੋ ਫੀਸਦੀ ਤੱਕ ਝਟਕਾ ਲੱਗ ਸਕਦਾ ਹੈ।


Aarti dhillon

Content Editor

Related News