ਦੂਰਸੰਚਾਰ ਕੰਪਨੀਆਂ ਦੀਆਂ ਚਿੰਤਾਵਾਂ ਦੂਰ ਕਰਨ ਲਈ ਕਮੇਟੀਅਾਂ ਗਠਿਤ : ਦੂਰਸੰਚਾਰ ਸਕੱਤਰ

Wednesday, Oct 31, 2018 - 11:32 PM (IST)

ਨਵੀਂ ਦਿੱਲੀ-ਦੂਰਸੰਚਾਰ ਵਿਭਾਗ ਨੇ ਰਾਸ਼ਟਰੀ ਡਿਜੀਟਲ  ਸੰਚਾਰ ਨੀਤੀ  (ਐੱਨ. ਡੀ. ਸੀ. ਪੀ.)   ਦੇ ਟੀਚਿਅਾਂ ਖਾਸ ਤੌਰ ’ਤੇ  ਸੇਵਾਦਾਤਿਅਾਂ ਦੀਆਂ ਚਿੰਤਾਵਾਂ ਸਬੰਧੀ ਕਮੇਟੀਅਾਂ ਗਠਿਤ ਕੀਤੀਅਾਂ ਹਨ।  ਇਕ ਚੋਟੀ  ਦੇ ਸਰਕਾਰੀ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।  ਦੂਰਸੰਚਾਰ ਸਕੱਤਰ ਅਰੁਣਾ  ਸੁੰਦਰਰਾਜਨ ਨੇ ਇਕ ਪ੍ਰੈੱਸ  ਕਾਨਫਰੰਸ ਦੌਰਾਨ ਕਿਹਾ, ‘‘ਅਸੀਂ ਕਈ ਕਮੇਟੀਅਾਂ ਗਠਿਤ ਕੀਤੀਅਾਂ ਹਨ।  ਸਾਨੂੰ ਕੁੱਝ ਕਮੇਟੀਅਾਂ ਨੂੰ ਵੱਡਾ ਕਰਨ ਦੀ ਜ਼ਰੂਰਤ ਹੈ ਤਾਂ ਕਿ ਵਿੱਤ ਵਿਭਾਗ,  ਸਪੇਸ ਵਿਭਾਗ,  ਸੂਚਨਾ ਤਕਨੀਕੀ ਵਿਭਾਗ ਆਦਿ ਦੀ ਰਾਏ ਨੂੰ ਜਾਣਨ ਲਈ ਵੱਖ-ਵੱਖ ਮੰਤਰਾਲਿਅਾਂ ਦੀ ਹਿੱਸੇਦਾਰੀ ਯਕੀਨੀ ਕੀਤੀ ਜਾ ਸਕੇ।  ਜ਼ਿਆਦਾਤਰ ਕਮੇਟੀਅਾਂ ਬਣ ਚੁੱਕੀਅਾਂ ਹਨ ਅਤੇ  ਅਸੀਂ ਹੁਣ ਕੰਮ ਦੀ ਸ਼ੁਰੂਆਤ ਕਰਨੀ ਹੈ।’’ ਡਿਊਟੀ ਤੇ ਸਪੈਕਟ੍ਰਮ ਦੀਆਂ ਕੀਮਤਾਂ ਨੂੰ ਲਾਜੀਕਲ ਬਣਾਏ ਜਾਣ ਦੀ ਰੂਪ-ਰੇਖਾ  ਦੇ ਬਾਰੇ ’ਚ ਪੁੱਛੇ ਜਾਣ ’ਤੇ ਸੁੰਦਰਰਾਜਨ ਨੇ  ਕਿਹਾ, ‘‘ਕਮੇਟੀਅਾਂ ਜਲਦ ਹੀ ਕੰਮ ਸ਼ੁਰੂ ਕਰ ਦੇਣਗੀਆਂ।’’ ਸੁੰਦਰਰਾਜਨ ਐੱਨ. ਡੀ. ਸੀ. ਪੀ.  2018  ਤਹਿਤ ਸਰਕਾਰ ਵੱਲੋਂ ਤੈਅ ਟੀਚਿਅਾਂ ਨੂੰ ਪ੍ਰਾਪਤ ਕਰਨ ਦੀ ਯੋਜਨਾ  ਬਾਰੇ ਪੁੱਛੇ ਜਾਣ ’ਤੇ ਬੋਲ ਰਹੀ ਸੀ।  ਐੱਨ. ਡੀ. ਸੀ. ਪੀ.  ਨੂੰ 22 ਅਕਤੂਬਰ ਨੂੰ ਨੋਟੀਫਾਈ ਕੀਤਾ ਗਿਆ ਸੀ।    ਭਾਰਤੀ ਏਅਰਟੈੱਲ  ਦੇ  ਚੇਅਰਮੈਨ ਸੁਨੀਲ ਭਾਰਤੀ  ਮਿੱਤਲ ਨੇ ਭਾਰਤੀ ਮੋਬਾਇਲ ਕਾਂਗਰਸ ’ਚ ਕਿਹਾ ਸੀ ਕਿ  ਦੂਰਸੰਚਾਰ ਖੇਤਰ ’ਤੇ ਤੰਬਾਕੂ ਉਦਯੋਗ ਦੀ ਤਰ੍ਹਾਂ ਭਾਰੀ ਕਰ ਲਾਇਆ ਜਾਂਦਾ ਹੈ ।


Related News