ਇੰਸ਼ੋਰੈਂਸ ਕੰਪਨੀਆਂ ਦੇ ਕਲੇਮ ਨਾ ਦੇਣ ’ਤੇ ਕਮਿਸ਼ਨ ਨੇ ਪਰੇਸ਼ਾਨ ਖਪਤਕਾਰਾਂ ਨੂੰ ਦਿਵਾਏ ਲੱਖਾਂ ਰੁਪਏ

Sunday, Apr 04, 2021 - 09:41 AM (IST)

ਇੰਸ਼ੋਰੈਂਸ ਕੰਪਨੀਆਂ ਦੇ ਕਲੇਮ ਨਾ ਦੇਣ ’ਤੇ ਕਮਿਸ਼ਨ ਨੇ ਪਰੇਸ਼ਾਨ ਖਪਤਕਾਰਾਂ ਨੂੰ ਦਿਵਾਏ ਲੱਖਾਂ ਰੁਪਏ

ਚੰਡੀਗੜ੍ਹ : ਅੰਮ੍ਰਿਤਸਰ ਕੰਜ਼ਿਊਮਰ ਡਿਸਪਿਊਟਸ ਰਿਡ੍ਰੈੱਸਲ ਕਮਿਸ਼ਨ ਪੰਜਾਬ ਨੇ ਅਵੀਵਾ ਲਾਈਫ ਇੰਸ਼ੋਰੈਸ ਕੰਪਨੀ ਨੂੰ ਖਪਤਕਾਰ ਦੀ ਸ਼ਿਕਾਇਤ ’ਤੇ 1,7,35,582 ਰੁਪਏ ਕਲੇਮ ਦੀ ਰਾਸ਼ੀ ਅਦਾ ਕਰਨ ਦੇ ਆਦੇਸ਼ ਦਿੱਤੇ ਹਨ। ਇਹ ਆਦੇਸ਼ ਕਮਿਸ਼ਨ ਨੇ 26 ਮਾਰਚ ਨੂੰ ਪਾਸ ਕੀਤੇ ਹਨ। ਇਸ ਮਿਤੀ ਤੋਂ ਇਕ ਮਹੀਨੇ ਦੇ ਅੰਦਰ ਜੇ ਇਹ ਰਾਸ਼ੀ ਖਪਤਕਾਰ ਨੂੰ ਨਹੀਂ ਦਿੱਤੀ ਜਾਂਦੀ ਹੈ ਤਾਂ ਕੰਪਨੀ ਨੂੰ ਰਾਸ਼ੀ ਦੀ ਅਦਾਇਗੀ 6 ਫੀਸਦੀ ਸਾਲਾਨਾ ਵਿਆਜ ਦੇ ਨਾਲ ਅਦਾ ਕਰਨੀ ਹੋਵੇਗੀ।

ਸੁਸਾਈਡ ਤੋਂ ਬਾਅਦ ਇੰਸ਼ੋਰੈਂਸ ਕਲੇਮ ਦੀ ਅਦਾਇਗੀ ਦੇ ਆਦੇਸ਼

ਛੱਤੀਸਗੜ੍ਹ ਨਾਲ ਜੁੜੇ ਖੁਦਕੁਸ਼ੀ ਦੇ ਇਕ ਇੰਸ਼ੋਰੈਂਸ ਕਲੇਮ ਮਾਮਲੇ ’ਚ ਰਾਸ਼ਟਰੀ ਖਪਤਕਾਰ ਵਿਵਾਦ ਹੱਲ ਕਮਿਸ਼ਨ ਨੇ ਵੱਡਾ ਫੈਸਲਾ ਸੁਣਾਇਆ ਹੈ। ਉਸ ਨੇ ਸੂਬਾ ਖਪਤਕਾਰ ਕਮਿਸ਼ਨ ਦੇ ਖੁਦਕੁਸ਼ੀ ਮਾਮਲੇ ’ਚ ਇੰਸ਼ੋਰੈਂਸ ਕਲੇਮ ਦੇਣ ਦੇ ਫੈਸਲੇ ਨੂੰ ਬਰਕਰਾਰ ਰੱਖਦੇ ਹੋਏ ਰਿਲਾਇੰਸ ਲਾਈਫ ਇੰਸ਼ੋਰੈਂਸ ਕੰਪਨੀ ’ਤੇ 1.5 ਲੱਖ ਦਾ ਜੁਰਮਾਨਾ ਵੀ ਲਗਾਇਆ। ਇਸ ਦੇ ਨਾਲ ਹੀ ਕਮਿਸ਼ਨ ਨੇ ਕੰਪਨੀ ਦੀ ਪਟੀਸ਼ਨ ਖਾਰਜ਼ ਕਰ ਦਿੱਤੀ।

ਇਹ ਵੀ ਪੜ੍ਹੋ :  ਜਾਣੋ ਕੀ ਹੈ ਸੋਨੇ ’ਚ ਨਿਵੇਸ਼ ਕਰਨ ਦਾ ਸਹੀ ਸਮਾਂ, ਅਗਲੇ 5 ਮਹੀਨਿਆਂ ’ਚ ਹੋ ਸਕਦੈ ‘ਵੱਡਾ ਮੁਨਾਫਾ’

ਦਰਅਸਲ ਜ਼ਿਲਾ ਖਪਤਕਾਰ ਫੋਰਮ ਨੇ ਬੀਮਾ ਦੀ ਸ਼ਰਤ ’ਚ ਦਿੱਤੀ ਗਈ 12 ਮਹੀਨਿਆਂ ਦੀ ਮਿਆਦ ਤੋਂ ਬਾਅਦ ਖੁਦਕੁਸ਼ੀ ਨਾਲ ਮੌਤ ਦੇ ਮਾਮਲੇ ’ਚ ਬੀਮਾ ਕੰਪਨੀ ਕਲੇਮ ਦੇ ਲਗਭਗ 13.5 ਲੱਖ ਰੁਪਏ ਵਿਆਜ ਸਮੇਤ ਅਦਾ ਕਰਨ ਦਾ ਆਦੇਸ਼ ਦਿੱਤਾ ਸੀ। ਫੋਰਮ ਦੇ ਫੈਸਲੇ ’ਤੇ ਸੂਬਾ ਕਮਿਸ਼ਨ ਤੋਂ ਬਾਅਦ ਰਾਸ਼ਟਰੀ ਖਪਤਕਾਰ ਕਮਿਸ਼ਨ ਨੇ ਵੀ ਮੋਹਰ ਲਗਾ ਦਿੱਤੀ ਹੈ। ਹਾਲਾਂਕਿ ਰਾਸ਼ਟਰੀ ਖਪਤਕਾਰ ਕਮਿਸ਼ਨ ਖਿਲਾਫ ਬੀਮਾ ਕੰਪਨੀ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਕਹਿ ਰਹੀ ਹੈ।

ਆਮ ਤੌਰ ’ਤੇ ਕਿਸੇ ਵੀ ਬੀਮਾ ਪਾਲਿਸੀ ’ਚ ਖੁਦਕੁਸ਼ੀ ਨਾਲ ਹੋਈ ਮੌਤ ’ਤੇ ਕਲੇਮ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਹੈ। ਇਹ ਗੱਲ ਬੀਮਾ ਸ਼ਰਤਾਂ ’ਚ ਸਪੱਸ਼ਟ ਲਿਖੀ ਹੁੰਦੀ ਹੈ। ਜਿਨ੍ਹਾਂ ਬੀਮਾ ਕੰਪਨੀਆਂ ਦੀ ਪਾਲਿਸੀ ਸ਼ਰਤਾਂ ’ਚ ਇਕ ਨਿਸ਼ਚਿਤ ਮਿਆਦ ਤੋਂ ਬਾਅਦ ਖੁਦਕੁਸ਼ੀ ਕਾਰਣ ਹੋਈ ਮੌਤ ’ਤੇ ਵੀ ਬੀਮਾ ਕਲੇਮ ਦਾ ਭੁਗਤਾਨ ਕੀਤੇ ਜਾਣ ਦਾ ਜ਼ਿਕਰ ਹੁੰਦਾ ਹੈ। ਜੇ ਉਸ ਨਿਸ਼ਚਿਤ ਮਿਆਦ ਤੋਂ ਬਾਅਦ ਬੀਮਾ ਕਰਵਾਉਣ ਵਾਲੇ ਵਿਅਕਤੀ ਦੀ ਖੁਦਕੁਸ਼ੀ ਨਾਲ ਮੌਤ ਹੋਈ ਹੈ ਤਾਂ ਪਾਲਿਸੀ ’ਚ ਨਾਮਜ਼ਦ ਵਿਅਕਤੀ ਕਲੇਮ ਦਾ ਦਾਅਵਾ ਕਰ ਸਕਦਾ ਹੈ।

ਇਹ ਵੀ ਪੜ੍ਹੋ : ICICI ਬੈਂਕ ਦੀ ਇਹ ਨਵੀਂ ਸਹੂਲਤ 24x7 ਹੋਵੇਗੀ ਉਪਲਬਧ, ਨਹੀਂ ਹੋਵੇਗੀ ਬ੍ਰਾਂਚ ਵਿਚ ਜਾਣ ਜ਼ਰੂਰਤ

ਕੀ ਹੈ ਮਾਮਲਾ

ਅੰਮ੍ਰਿਤਸਰ ਦੇ ਸ਼੍ਰੀ ਰਾਮ ਐਵੇਨਿਊ, ਮਜੀਠਾ ਰੋਡ ’ਤੇ ਰਹਿਣ ਵਾਲੀ ਸ਼੍ਰੀਮਤੀ ਗਗਨ ਸ਼ਰਮਾ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਅਜਨਾਲਾ ਦੇ ਤਹਿਸੀਲ ਮਹਾਲਾਵਾਲਾ ’ਚ ਰਹਿਣ ਵਾਲੇ ਸਵ. ਕੰਸ ਰਾਜ ਸ਼ਰਮਾ ਦੀ ਕਾਨੂੰਨੀ ਵਾਰਸ ਹੈ। ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਕੰਸ ਰਾਜ ਸ਼ਰਮਾ ਨੇ ਜੀਵਤ ਰਹਿੰਦੇ ਹੋਏ ਅਵੀਵ ਲਾਈਫ ਇੰਸ਼ੋਰੈਂਸ ਕੰਪਨੀ ਤੋਂ 2012 ’ਚ ਤਿੰਨ ਪਾਲਿਸੀਆਂ ਖਰੀਦੀਆਂ ਸਨ। ਇਨ੍ਹਾਂ ’ਚ ਇਕ ਪਾਲਿਸੀ 10 ਲੱਖ, ਦੂਜੀ 7,87,500 ਅਤੇ ਤੀਜੀ ਪਾਲਿਸੀ 2,48,082 ਰੁਪਏ ਦੀ ਸੀ। ਕੰਸ ਰਾਜ ਸ਼ਰਮਾ ਦੀ 22 ਜੂਨ 2013 ’ਚ ਮੌਤ ਹੋ ਗਈ ਸੀ। ਨੌਮਿਨੀ ਹੋਣ ਨਾਤੇ ਸ਼ਿਕਾਇਤਕਰਤਾ ਨੇ ਪਾਲਿਸੀਆਂ ਲਈ ਕਲੇਮ ਕੀਤਾ ਪਰ ਕੰਪਨੀ ਨੇ ਉਨ੍ਹਾਂ ਦੇ ਖਾਤੇ ’ਚ 14 ਨਵੰਬਰ 2014 ਤੱਕ 50 ਹਜ਼ਾਰ, 1.5 ਲੱਖ ਅਤੇ 10 ਹਜ਼ਾਰ ਰੁਪਏ ਹੀ ਟ੍ਰਾਂਸਫਰ ਕੀਤੇ। ਸ਼ਿਕਾਇਤਕਰਤਾ ਨੇ ਕਈ ਵਾਰ ਕੰਪਨੀ ਨੂੰ ਅਪੀਲ ਕੀਤੀ ਪਰ ਉਸ ਕਲੇਮ ਦੀ ਪੂਰੀ ਰਾਸ਼ੀ ਨਹੀਂ ਮਿਲੀ। ਇਥੋਂ ਤੱਕ ਕਿ ਕੰਪਨੀ ਨੇ ਕਲੇਮ ਦੀ ਰਾਸ਼ੀ ਦੇਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਅੰਮ੍ਰਿਤਸਰ ਕੰਜ਼ਿਊਮਰ ਡਿਸਪਿਊਟ ਰਿਡ੍ਰੈੱਸਲ ਕਮਿਸ਼ਨ ’ਚ 21 ਮਈ 2019 ’ਚ ਸ਼ਿਕਾਇਤ ਦਿੱਤੀ ਸੀ। ਕੰਜ਼ਿਊਮਰ ਡਿਸਪਿਊਟ ਰਿਡ੍ਰੈੱਸਲ ਕਮਿਸ਼ਨ ਨੇ ਖਪਤਕਾਰ ਨੂੰ ਰਾਹਤ ਦਿੰਦੇ ਹੋਏ ਕਲੇਮ ਦੇਣ ਦੇ ਆਦੇਸ਼ ਦਾ ਦਿੱਤੇ ਹੀ ਹਨ, ਨਾਲ ਹੀ ਲਿਟੀਗੇਸ਼ਨ ਚਾਰਜਿਜ਼ ਦੇ ਰੂਪ ’ਚ 5 ਹਜ਼ਾਰ ਰੁਪਏ ਅਦਾ ਕਰਨ ਨੂੰ ਵੀ ਕਿਹਾ ਹੈ।

ਇਹ ਵੀ ਪੜ੍ਹੋ : ਸਲਮਾਨ ਖ਼ਾਨ ਨੇ ਇਸ ਸ਼ਾਰਟ ਵੀਡੀਓ ਐਪ 'ਚ ਕੀਤਾ ਵੱਡਾ ਨਿਵੇਸ਼, ਹੋਣਗੇ ਬ੍ਰਾਂਡ ਅੰਬੈਸਡਰ

ਮਾਂ ਦੇ ਮਰਨ ਤੋਂ ਬਾਅਦ ਖਪਤਕਾਰ ਫੋਮ ਨੇ ਦਿਵਾਇਆ ਕਲੇਮ

ਹਰਿਆਣਾ ਦੇ ਨਾਰਨੌਦ ’ਚ ਮਾਂ ਦੇ ਮਰਨ ਤੋਂ ਬਾਅਦ ਬੇਟੇ ਨੂੰ ਇੰਸ਼ੋਰੈਂਸ ਕਲੇਮ ਦੀ ਰਾਸ਼ੀ ਨਹੀਂ ਮਿਲੀ ਤਾਂ ਬੇਟੇ ਨੂੰ ਇਹ ਰਾਸ਼ੀ ਖਪਤਕਾਰ ਫੋਰਮ ਦਾ ਦਰਵਾਜ਼ਾ ਖੜਕਾਉਣ ਤੋਂ ਬਾਅਦ ਮਿਲੀ। ਹਰਿਆਣਾ ਦੇ ਨਾਰਨੌਂਦ ਦੇ ਪਿੰਡ ਕਾਗਸਰ ਦੇ ਵਾਸੀ ਕਸ਼ਮੀਰ ਕੁਮਾਰ ਨੇ ਖਪਤਕਾਰ ਫੋਰਮ ਨੂੰ ਸ਼ਿਕਾਇਤ ਕੀਤੀ ਸੀ ਕਿ ਉਸ ਦੀ ਮਾਤਾ ਰਾਜੋ ਦੇਵੀ ਨੇ ਨਵੰਬਰ 2016 ਨੂੰ ਹਿਸਾਰ ਦੀ ਰੈੱਡ ਸਕਵੇਅਰ ਮਾਰਕੀਟ ਸਥਿਤ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਤੋਂ 4 ਲੱਖ 57 ਹਜ਼ਾਰ 489 ਰੁਪਏ ਦੀ ਇੰਸ਼ੋਰੈਂਸ ਪਾਲਿਸੀ ਖਰੀਦੀ ਸੀ। ਮਾਤਾ ਦੇ ਜੀਵਤ ਰਹਿਣ ’ਤੇ ਇਸ ਦੀ ਕਿਸ਼ਤਾਂ ਦੀ ਅਦਾਇਗੀ ਵੀ ਕੀਤੀ ਜਾਂਦੀ ਰਹੀ। 2017 ’ਚ ਸ਼ਿਕਾਇਤਕਰਤਾ ਦੀ ਮਾਂ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਪਾਲਿਸੀ ਦਾ ਕਲੇਮ ਮੰਗਿਆ ਤਾਂ ਕੰਪਨੀ ਨੇ ਇਨਕਾਰ ਕਰ ਦਿੱਤਾ। ਪੀੜਤ ਨੇ ਇਸ ਦੀ ਸ਼ਿਕਾਇਤ ਖਪਤਕਾਰ ਫੋਰਮ ’ਚ ਕੀਤੀ। ਫੋਰਮ ਨੇ ਆਪਣੇ ਫੈਸਲੇ ’ਚ ਉਸ ਨੂੰ 8 ਫੀਸਦੀ ਵਿਆਜ ਸਮੇਤ ਬੀਮਾ ਰਾਸ਼ੀ ਦੇਣ ਦਾ ਆਦੇਸ਼ ਐੱਚ. ਡੀ. ਐੱਫ. ਸੀ. ਸਟੈਂਡਰਡ ਲਾਈਫ ਇੰਸ਼ੋਰੈਂਸ ਕੰਪਨੀ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ : ਜਲਦ ਘਟਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ! ਤੇਲ ਨਿਰਯਾਤਕ ਦੇਸ਼ਾਂ ਨੇ ਲਿਆ ਵੱਡਾ ਫ਼ੈਸਲਾ

ਇੰਸ਼ੋਰੈਂਸ ਕੰਪਨੀ ਨੇ ਕਿਹਾ ਖਪਤਕਾਰ ਪਹਿਲਾਂ ਤੋਂ ਸੀ ਬੀਮਾਰ, ਨਹੀਂ ਮਿਲ ਸਕਦਾ ਕਲੇਮ

ਮੱਧ ਪ੍ਰਦੇਸ਼ ’ਚ ਜ਼ਿਲਾ ਖਪਤਕਾਰ ਕਮਿਸ਼ਨ ਜ਼ਿਲਾ ਝਾਬੁਆ ਨੇ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਨੂੰ ਇਕ ਸ਼ਿਕਾਇਤਕਰਤਾ ਨੂੰ ਉਸ ਦੀ ਦਿਲ ਦੇ ਬੀਮਾਰੀ ਦੇ ਇਲਾਜ ’ਚ ਲੱਗੇ 2 ਲੱਖ 50 ਹਜ਼ਾਰ 63 ਰੁਪਏ 7 ਫੀਸਦੀ ਵਿਆਜ ਨਾਲ ਅਦਾ ਕਰਨ ਦਾ ਫਰਮਾਨ ਸੁਣਾਇਆ ਹੈ। ਇਸ ਦੇ ਨਾਲ ਹੀ ਮਾਨਸਿਕ ਪ੍ਰੇਸ਼ਾਨੀ ਦੇ ਸਬੰਧ ’ਚ 20 ਹਜ਼ਾਰ ਰੁਪਏ ਅਤੇ 5 ਹਜ਼ਾਰ ਰੁਪਏ ਲਿਟੀਗੇਸ਼ਨ ਫੀਸ ਅਦਾ ਕਰਨ ਨੂੰ ਵੀ ਕਿਹਾ ਹੈ। ਸੁਭਾਸ਼ ਮਾਰਗ ਵਾਸੀ ਵਿਜੇ ਪੁੱਤਰ ਦੇਵੀ ਸਿੰਘ ਮੇਰਾਵਤ ਨੇ ਸਾਲ 2016 ’ਚ ਸਟਾਰ ਹੈਲਥ ਐਂਡ ਅਲਾਇਡ ਇੰਸ਼ੋਰੈਂਸ ਕੰਪਨੀ ਤੋਂ ਬੀਮਾ ਕਰਵਾਇਆ ਸੀ।

ਵਿਜੇ ਨੇ 3 ਜੁਲਾਈ 2017 ਨੂੰ ਦਾਹੋਦ ’ਚ ਆਪਣੀ ਮੈਡੀਕਲ ਜਾਂਚ ਕਰਵਾਈ ਸੀ ਅਤੇ ਇਥੋਂ ਐੱਸ. ਐੱਸ. ਐੱਲ. ਹਸਪਤਾਲ ਅਹਿਮਦਾਬਾਦ ਗਏ। ਉੱਥੇ ਉਨ੍ਹਾਂ ਨੂੰ ਸੇਵਰ ਅਤੇ ਐਰੋਟਿਕ ਵਾਲਸ ਰਿਪੇਅਰ ਲਈ ਆਪ੍ਰੇਸ਼ਨ ਦੀ ਸਲਾਹ ਦਿੱਤੀ ਗਈ ਸੀ। ਸਤੰਬਰ ’ਚ ਉਨ੍ਹਾਂ ਦੀ ਸਰਜਰੀ ਕੀਤੀ ਗਈ। ਇਥੇ ਹੋਏ ਖਰਚੇ ਦੀ ਰਾਸ਼ੀ ਵਿਜੇ ਨੇ ਬੀਮਾ ਕੰਪਨੀ ਤੋਂ ਮੰਗੀ ਪਰ ਬੀਮਾ ਕੰਪਨੀ ਨੇ ਇਨਕਾਰ ਕਰ ਦਿੱਤਾ। ਕੰਪਨੀ ਨੇ ਕਿਹਾ ਕਿ ਵਿਜੇ ਨੂੰ ਪਹਿਲਾਂ ਤੋਂ ਬੀਮਾਰੀ ਸੀ। ਇਸ ਲਈ ਬੀਮਾ ਨਹੀਂ ਦਿੱਤਾ ਜਾ ਸਕਦਾ। ਪਰ ਕੋਰਟ ਨੇ ਇਸ ਨੂੰ ਸਹੀ ਨਹੀਂ ਮੰਨਿਆ ਅਤੇ ਫੈਸਲਾ ਵਿਜੇ ਦੇ ਹੱਕ ’ਚ ਸੁਣਾਇਆ।

ਇਹ ਵੀ ਪੜ੍ਹੋ : ਆਫ ਦਿ ਰਿਕਾਰਡ– ਕੇਂਦਰ ਸਰਕਾਰ ਵਲੋਂ ਤਾਜ ਮਹੱਲ ਸਮੇਤ 100 ਇਤਿਹਾਸਕ ਇਮਾਰਤਾਂ ਲੀਜ਼ ’ਤੇ ਦੇਣ ਦੀ ਤਿਆਰੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News