ਕਿਸਾਨਾਂ ਦੇ ਫਾਇਦੇ ਦੀ ਖ਼ਬਰ, ਜਲਦ ਸਸਤੀ DAP ਦਾ ਹੋਣ ਵਾਲਾ ਹੈ ਇੰਤਜ਼ਾਮ

Saturday, Sep 11, 2021 - 10:28 AM (IST)

ਕਿਸਾਨਾਂ ਦੇ ਫਾਇਦੇ ਦੀ ਖ਼ਬਰ, ਜਲਦ ਸਸਤੀ DAP ਦਾ ਹੋਣ ਵਾਲਾ ਹੈ ਇੰਤਜ਼ਾਮ

ਨਵੀਂ ਦਿੱਲੀ- ਕਿਸਾਨਾਂ ਲਈ ਸਰਕਾਰ ਜਲਦ ਸਸਤੀ ਖਾਦ ਉਪਲਬਧ ਕਰਾਉਣ ਵਿਚ ਲੱਗ ਗਈ ਹੈ। ਨੈਨੋ ਯੂਰੀਏ ਦੀ ਸਫਲ ਪੇਸ਼ਕਸ਼ ਪਿੱਛੋਂ ਰਸਾਇਣ ਤੇ ਖਾਦ ਮੰਤਰੀ ਮਨਸੁਖ ਮੰਡਾਵੀਆ ਨੇ ਇਫਕੋ ਤੇ ਹੋਰ ਖਾਦ ਨਿਰਮਾਤਾਵਾਂ ਨੂੰ ਨੈਨੋ ਡੀ. ਏ. ਪੀ. ਦਾ ਵਪਾਰਕ ਉਤਪਾਦਨ ਇਕ ਸਾਲ ਅੰਦਰ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਹੈ। ਇਸ ਨਾਲ ਦਰਾਮਦ ਨਿਰਭਰਤਾ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਨਾਲ ਹੀ ਖੇਤੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਬਣਾਉਣ ਵਿਚ ਮਦਦ ਮਿਲੇਗੀ। ਸਰਕਾਰ ਨੇ ਹਾਲ ਹੀ ਵਿਚ ਨੈਨੋ ਯੂਰੀਏ ਨੂੰ ਤਰਲ ਰੂਪ ਵਿਚ ਲਾਂਚ ਕੀਤਾ ਸੀ, ਜਿਸ ਦੀ 500 ਮਿਲੀਲੀਟਰ ਬੋਤਲ ਦੀ ਕੀਮਤ 240 ਰੁਪਏ ਹੈ। ਇਹ ਇੰਨੀ ਬੋਤਲ ਹੀ 45 ਕਿਲੋ ਯੂਰੀਏ ਦੇ ਬਰਾਬਰ ਹੈ।

ਇਕ ਸਰਕਾਰੀ ਸੂਤਰ ਅਨੁਸਾਰ, ਮੰਤਰੀ ਵੱਲੋਂ ਆਯੋਜਿਤ ਇਕ ਉੱਚ ਪੱਧਰੀ ਬੈਠਕ ਵਿਚ ਇਸ ਬਾਰੇ ਇਫਕੋ ਸਣੇ ਹੋਰ ਖਾਦ ਨਿਰਮਾਤਾਵਾਂ ਨੂੰ ਇਸ 'ਤੇ ਤੇਜ਼ੀ ਨਾਲ ਕੰਮ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ- ਥਾਈਲੈਂਡ ਘੁੰਮਣ ਜਾਣ ਦੀ ਉਡੀਕ ਕਰ ਰਹੇ ਲੋਕਾਂ ਲਈ ਆਈ ਇਹ ਖ਼ੁਸ਼ਖ਼ਬਰੀ

ਇਸ ਸਾਲ ਦੇ ਸ਼ੁਰੂ ਵਿਚ ਨੈਨੋ ਯੂਰੀਏ ਨੂੰ ਤਰਲ ਰੂਪ ਵਿਚ ਉਤਾਰਨ ਪਿੱਛੋਂ ਖਾਦ ਨਿਰਮਾਤਾ ਹੁਣ ਨੈਨੋ ਡੀ. ਏ. ਪੀ. ਲਈ ਵੀ ਪ੍ਰੀਖਣ ਕਰ ਰਹੇ ਹਨ। ਬੈਠਕ ਵਿਚ ਮੰਤਰੀ ਨੇ 2,000 ਖੇਤਾਂ ਵਿਚ 24 ਫ਼ਸਲਾਂ 'ਤੇ ਮੋਹਰੀ ਖਾਦ ਸਹਿਕਾਰੀ ਸੰਸਥਾ ਇਫਕੋ ਵੱਲੋਂ ਕੀਤੇ ਜਾ ਰਹੇ ਨੈਨੋ ਡੀ. ਏ. ਪੀ. ਦੇ ਹੁਣ ਤੱਕ ਦੇ ਪ੍ਰੀਖਣ ਦੀ ਸਮੀਖਿਆ ਕੀਤੀ। ਇਫਕੋ ਦੇ ਅਧਿਕਾਰੀਆਂ ਨੇ ਬੈਠਕ ਵਿਚ ਦੱਸਿਆ ਕਿ ਪ੍ਰੀਖਣ ਦੇ ਨਤੀਜੇ ਹੁਣ ਤੱਕ ਉਤਸ਼ਾਹਜਨਕ ਹਨ। ਭਾਰਤ ਵਪਾਰਕ ਤੌਰ 'ਤੇ ਨੈਨੋ ਯੂਰੀਆ ਦਾ ਉਤਪਾਦਨ ਕਰਨ ਵਾਲਾ ਹੁਣ ਤੱਕ ਦਾ ਪਹਿਲਾ ਦੇਸ਼ ਹੈ। ਬੈਠਕ ਵਿਚ ਮੰਡਾਵੀਆ ਨੇ ਜ਼ੋਰ ਦੇ ਕੇ ਕਿਹਾ ਕਿ ਦੇਸ਼ ਨੂੰ ਇਸ ਦੂਜੀ ਸਭ ਤੋਂ ਵੱਧ ਜ਼ਿਆਦਾ ਖਪਤ ਵਾਲੀ ਖਾਦ ਦੇ ਮਾਮਲੇ ਵਿਚ ਸਵੈ-ਨਿਰਭਰ ਬਣਾਉਣ ਲਈ ਨੈਨੋ ਡੀ. ਏ. ਪੀ. ਨੂੰ ਨਿਰਧਾਰਤ ਸਮੇਂ ਵਿਚ ਵਿਕਸਤ ਕਰਨ ਦੀ ਜ਼ਰੂਰਤ ਹੈ। ਮੰਤਰੀ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਨਵੇਂ ਉਤਪਾਦ ਨੂੰ ਜਲਦ ਮਨਜ਼ੂਰੀ ਲਈ ਕਦਮ ਚੁੱਕਣ ਅਤੇ ਇਕ ਸਾਲ ਅੰਦਰ ਵਪਾਰਕ ਉਤਪਾਦਨ ਸ਼ੁਰੂ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ- ਫੋਰਡ ਦੇ ਕਾਰੋਬਾਰ ਸਮੇਟਣ ਨਾਲ 50,000 ਨੌਕਰੀਆਂ ’ਤੇ ਮੰਡਰਾਇਆ ਸੰਕਟ


author

Sanjeev

Content Editor

Related News