ਲਾਗਤ ਕਟੌਤੀ ਨਾਲ ਕੋਕਾ ਕੋਲਾ ਦਾ ਮੁਨਾਫਾ ਵਧਿਆ
Thursday, Oct 26, 2017 - 01:29 PM (IST)

ਨਿਊਯਾਰਕ—ਕੋਕਾ ਕੋਲਾ ਦੀ ਤੀਜੀ ਤਿਮਾਹੀ ਦਾ ਸ਼ੁੱਧ ਲਾਭ ਖਰਚਿਆਂ 'ਚ ਕਮੀ ਕਾਰਨ ਵਧ ਗਿਆ ਹੈ। ਕੰਪਨੀ ਨੇ ਉੱਤਰ ਅਮਰੀਕਾ 'ਚ ਕੋਲਾ ਉਤਪਾਦਾਂ ਦੀ ਕਮਜ਼ੋਰ ਮੰਗ ਦੇ ਮੱਦੇਨਜ਼ਰ ਭਰਪਾਈ ਲਈ ਗੈਰ ਕੋਲਾ ਡਰਿੰਕਸ ਦੀ ਪੇਸ਼ਕਸ਼ ਨੂੰ ਵਿਆਪਕ ਕੀਤਾ ਹੈ ਜਿਸ ਨਾਲ ਉਸ ਦਾ ਮੁਨਾਫਾ ਵਧਿਆ ਹੈ।
ਕੰਪਨੀ ਦਾ ਮੁਨਾਫਾ 29 ਸਤੰਬਰ ਨੂੰ ਖਤਮ ਤਿਮਾਹੀ 'ਚ 38.3 ਫੀਸਦੀ ਵਧ ਕੇ 1.4 ਅਰਬ ਡਾਲਰ ਰਿਹਾ। ਇਸ ਦੌਰਾਨ ਕੰਪਨੀ ਦੀ ਆਮਦਨੀ 14.6 ਫੀਸਦੀ ਘੱਟ ਕੇ 9.1 ਅਰਬ ਡਾਲਰ ਰਹਿ ਗਈ। ਬਾਟਲਿੰਗ ਸੰਚਾਲਨ ਦਾ ਪੁਨ ਫ੍ਰੇਂਚਾਈਜਿੰਗ ਕਾਰਨ ਕੰਪਨੀ ਦੀ ਆਦਮਨੀ ਘਟੀ ਹੈ।