ਕੈਫੇ ਕੌਫ਼ੀ ਡੇਅ ''ਤੇ ਆਇਆ ਕੋਕਾ-ਕੋਲਾ ਦਾ ਦਿਲ, ਹਿੱਸੇਦਾਰੀ ਲੈਣ ਲਈ ਕਰ ਰਹੀ ਗੱਲਬਾਤ

06/28/2019 2:23:43 AM

ਨਵੀਂ ਦਿੱਲੀ (ਇੰਟ.)-ਠੰਡੇ ਪੀਣ ਵਾਲੇ ਪਦਾਰਥ ਬਣਾਉਣ ਵਾਲੀ ਕੰਪਨੀ ਕੋਕਾ-ਕੋਲਾ ਭਾਰਤ ਦੀ ਸਭ ਤੋਂ ਵੱਡੀ ਕੌਫ਼ੀ ਚੇਨ ਕੈਫੇ ਕੌਫ਼ੀ ਡੇਅ (ਸੀ. ਸੀ. ਡੀ.) 'ਚ ਇਕ ਵੱਡਾ ਹਿੱਸਾ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਦੋ ਅਧਿਕਾਰੀਆਂ ਨੇ ਦੱਸਿਆ ਕਿ ਕੋਕਾ-ਕੋਲਾ ਤੇਜ਼ੀ ਨਾਲ ਵਧਦੇ ਕੈਫੇ ਸੈਗਮੈਂਟ 'ਚ ਪੈਰ ਜਮਾਉਣਾ ਚਾਹੁੰਦੀ ਹੈ ਅਤੇ ਉਸ ਦਾ ਦਿਲ ਹੁਣ ਕੈਫੇ ਕੌਫ਼ੀ ਡੇਅ 'ਤੇ ਆ ਗਿਆ ਹੈ। ਉਹ ਕਾਰਬੋਨੇਟਿਡ ਡਰਿੰਕਸ ਦੇ ਆਪਣੇ ਮੁੱਖ ਕਾਰੋਬਾਰ ਨਾਲ ਜੁੜਿਆ ਖਤਰਾ ਵੀ ਇਸ ਦੇ ਜ਼ਰੀਏ ਘਟਾਉਣਾ ਚਾਹੁੰਦੀ ਹੈ।

ਸ਼ੁਰੂਆਤੀ ਦੌਰ 'ਚ ਹੈ ਗੱਲਬਾਤ
ਉਨ੍ਹਾਂ ਦੱਸਿਆ ਕਿ ਗੱਲਬਾਤ ਅਜੇ ਸ਼ੁਰੂਆਤੀ ਦੌਰ 'ਚ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਸੰਭਾਵੀ ਖਰੀਦਦਾਰੀ ਦਾ ਮਾਮਲਾ ਅਟਲਾਂਟਾ 'ਚ ਕੋਕਾ-ਕੋਲੇ ਦੇ ਹੈੱਡਕੁਆਰਟਰ ਵਲੋਂ ਵੇਖਿਆ ਜਾ ਰਿਹਾ ਹੈ। ਕੰਪਨੀ ਦੀ ਗਲੋਬਲ ਟੀਮ ਦੇ ਅਧਿਕਾਰੀ ਸੀ. ਸੀ. ਡੀ. ਦੀ ਮੈਨੇਜਮੈਂਟ ਨਾਲ ਗੱਲਬਾਤ ਕਰ ਰਹੇ ਹਨ। ਇਸ ਨਾਲ ਕੋਕਾ-ਕੋਲਾ ਨੂੰ ਏਅਰੇਟਿਡ ਸਾਫਟ ਡਰਿੰਕਸ ਦੇ ਮੁਕਾਬਲੇ ਤੇਜ਼ੀ ਨਾਲ ਵਧਦੇ ਕੈਫੇ ਬਿਜ਼ਨੈੱਸ 'ਚ ਕਾਫ਼ੀ ਵਾਧਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲਾਂਕਿ ਗੱਲਬਾਤ ਅਜੇ ਸ਼ੁਰੂਆਤੀ ਦੌਰ 'ਚ ਹੈ। ਡੀਲ ਹੋਣ ਬਾਰੇ ਅਜੇ ਪੱਕੇ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ ਹੈ।


Karan Kumar

Content Editor

Related News