ਕੋਲਾ ਘੋਟਾਲਾ SBI ਨੇ ਜਿੰਦਲ ਅਤੇ ਹੋਰ ਦੋਸ਼ੀਆਂ ਨੂੰ ਦਿੱਤੇ ਪੇਪਰ

08/18/2017 9:43:07 AM

ਨਵੀਂ ਦਿੱਲੀ—ਕੇਂਦਰੀ ਜਾਂਚ ਬਿਓਰੋ (ਸੀਬੀਆਈ) ਨੇ ਇਥੇ ਦੀ ਇਕ ਵਿਸ਼ੇਸ਼ ਅਦਾਲਤ ਨੂੰ ਸੂਚਿਤ ਕੀਤਾ ਹੈ ਕਿ ਕੋਲਾ ਘੋਟਾਲੇ ਦੇ ਇਕ ਮਾਮਲੇ 'ਚ ਦੋਸ਼ੀਆਂ ਨੂੰ ਦੋਸ਼ ਪੱਤਰ ਅਤੇ ਹੋਰ ਸਾਰੇ ਪੇਪਰਾਂ ਦੀ ਪ੍ਰਤੀਆਂ ਉਪਲੱਬਧ ਕਰਵਾ ਦਿੱਤੀਆਂ ਗਈਆਂ ਹਨ। 
ਇਸ ਮਾਮਲੇ 'ਚ ਦੋਸ਼ੀਆਂ 'ਚੋਂ ਕਾਂਗਰਸ ਨੇਤਾ ਅਤੇ ਉਦਯੋਗਪਤੀ ਨਵੀਨ ਜਿੰਦਲ ਸ਼ਾਮਲ ਹੈ। ਏਜੰਸੀ ਨੇ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਭਰਤ ਪਰਾਸ਼ਰ ਨੂੰ ਇਹ ਸੂਚਨਾ ਦਿੱਤੀ। ਅਦਾਲਤ ਨੇ ਇਸ ਤੋਂ ਪਹਿਲਾਂ ਏਜੰਸੀ ਵਲੋਂ ਪੇਪਰ ਉਪਲੱਬਧ ਨਹੀਂ ਕਰਵਾਏ ਜਾਣ 'ਤੇ ਸਖਤ ਪ੍ਰਤੀਕਿਰਿਆ ਜਤਾਈ ਸੀ। ਇਸ ਮਾਮਲੇ 'ਚ ਹੁਣ ਅਗਲੀ ਸੁÎਣਵਾਈ 25 ਸਤੰਬਰ ਨੂੰ ਹੋਵੇਗੀ। ਇਹ ਮਾਮਲਾ ਝਾਰਖੰਡ 'ਚ ਅਮਰਕੋਂਡਾ ਮੁਰਗਾਦੰਗਲ ਕੋਲਾ ਬਲਾਕ ਦੇ ਮੁਲਾਂਕਣ ਨਾਲ ਜੁੜਿਆ ਹੈ।


Related News