ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

Thursday, Jun 20, 2024 - 06:57 PM (IST)

ਰਾਤ ਨੂੰ ਮਿਲ ਗਿਆ ਸੀ ਪੇਪਰ, ਫੁੱਫੜ ਨੇ ਕਰਵਾਈ ਸੈਟਿੰਗ, NEET ਪੇਪਰ ਲੀਕ ਮਾਮਲੇ 'ਚ ਵਿਦਿਆਰਥੀ ਦਾ ਵੱਡਾ ਖੁਲਾਸਾ

ਨੈਸ਼ਨਲ ਡੈਸਕ : ਇੱਕ ਪਾਸੇ ਜਿਥੇ ਸਿੱਖਿਆ ਮੰਤਰਾਲੇ ਨੇ ਬੁੱਧਵਾਰ ਨੂੰ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਕਰਵਾਈ UGC-NEET ਪ੍ਰੀਖਿਆ ਨੂੰ ਰੱਦ ਕਰਨ ਦੇ ਆਦੇਸ਼ ਦਿੱਤੇ, ਉਥੇ ਮਾਮਲੇ ਦੀ ਪੂਰੀ ਜਾਂਚ ਲਈ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੂੰ ਸੌਂਪ ਦਿੱਤਾ। ਹੁਣ ਇਸ ਪੇਪਰ ਲੀਕ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਮਿਲੀ ਖ਼ਬਰਾਂ ਅਨੁਸਾਰ ਪਟਨਾ ਤੋਂ ਗ੍ਰਿਫ਼ਤਾਰ ਕੀਤੇ ਉਮੀਦਵਾਰ ਅਨੁਰਾਗ ਯਾਦਵ ਨੇ ਕਬੂਲ ਲਿਆ ਹੈ ਕਿ ਉਸ ਨੂੰ ਪ੍ਰੀਖਿਆ ਤੋਂ ਪਹਿਲਾਂ ਪੇਪਰ ਮਿਲੇ ਸਨ। ਉਸਨੇ ਇਹ ਵੀ ਦੱਸਿਆ ਕਿ ਉਸਨੂੰ ਰਾਤ ਭਰ ਸਵਾਲਾਂ ਦੇ ਜਵਾਬ ਯਾਦ ਕਰਵਾਏ ਗਏ ਸਨ। ਇਮਤਿਹਾਨ ਹਾਲ ਵਿੱਚ ਆਏ ਸਾਰੇ ਸਵਾਲ ਇੱਕੋ ਜਿਹੇ ਸਨ।

ਇਹ ਵੀ ਪੜ੍ਹੋ - ਰੂੰਹ ਕੰਬਾਊ ਘਟਨਾ : ਭੈਣ ਦੇ ਸਹੁਰੇ ਘਰ ਮੁੰਡੇ ਨੇ ਵਰ੍ਹਾ ਤਾਂ ਗੋਲੀਆਂ ਦਾ ਮੀਂਹ, ਪ੍ਰੇਮ ਵਿਆਹ ਤੋਂ ਸੀ ਨਾਰਾਜ਼

ਅਨੁਰਾਗ ਨੇ ਆਪਣੇ ਕਬੂਰਨਾਮੇ ਵਾਲੇ ਬਿਆਨ 'ਚ ਕਿਹਾ ਕਿ ਮੈਨੂੰ ਮੇਰੇ ਫੁਫੜ ਯਾਨੀ ਸਿਕੰਦਰ ਯਾਦਵਿੰਦਰ ਨੇ ਕੋਟਾ ਤੋਂ ਇਹ ਕਹਿ ਕੇ ਬੁਲਾਇਆ ਸੀ ਕਿ ਪੇਪਰ ਦੀ ਸੈਟਿੰਗ ਹੋ ਗਈ ਹੈ। ਮੇਰਾ ਪ੍ਰੀਖਿਆ ਕੇਂਦਰ ਦੀਬਾਈ ਪਾਟਿਲ ਸਕੂਲ, ਪਟਨਾ ਸੀ। ਇਮਤਿਹਾਨ ਤੋਂ ਬਾਅਦ ਪੁਲਸ ਨੇ ਮੈਨੂੰ ਗ੍ਰਿਫ਼ਤਾਰ ਕਰ ਲਿਆ। ਦੂਜੇ ਪਾਸੇ ਇਕ ਹੋਰ ਵਿਦਿਆਰਥੀ ਨੇ ਇਸ ਸਬੰਧ ਵਿਚ ਜਾਣਕਾਰੀ ਦਿੰਦੇ ਦੱਸਿਆ ਕਿ ਪੇਪਰ ਲੀਕ ਕਰਨ ਦੇ ਬਦਲੇ ਹਰ ਵਿਦਿਆਰਥੀ ਤੋਂ 30 ਤੋਂ 32 ਲੱਖ ਰੁਪਏ ਲਏ ਗਏ ਸਨ। ਜਦੋਂਕਿ ਸਿਕੰਦਰ ਨਾਮ ਦੇ ਇੱਕ ਮੁਲਜ਼ਮ ਨੇ ਦੱਸਿਆ ਕਿ ਏਜੰਟ ਨੇ ਹਰ ਵਿਦਿਆਰਥੀ ਤੋਂ 32 ਲੱਖ ਰੁਪਏ ਮੰਗੇ ਸਨ ਪਰ ਹੋਰ ਕਮਾਉਣ ਲਈ ਉਸ ਨੇ ਹਰੇਕ ਵਿਦਿਆਰਥੀ ਤੋਂ 40 ਲੱਖ ਰੁਪਏ ਲੈ ਲਏ।

ਇਹ ਵੀ ਪੜ੍ਹੋ - ਇਸ ਸੂਬੇ ਦੇ 1.91 ਲੱਖ ਕਿਸਾਨਾਂ ਲਈ ਵੱਡੀ ਖ਼ਬਰ, ਸਰਕਾਰ ਮੁਆਫ਼ ਕਰ ਰਹੀ 2 ਲੱਖ ਰੁਪਏ ਤੱਕ ਦਾ ਕਰਜ਼ਾ

PunjabKesari

ਪੁੱਛਗਿੱਛ ਦੌਰਾਨ ਦੋਸ਼ੀ ਨਿਤੀਸ਼ ਕੁਮਾਰ ਨੇ ਦੱਸਿਆ ਕਿ ਇਕ ਦਫ਼ਤਰ 'ਚ ਕਿਸੇ ਕੰਮ ਦੌਰਾਨ ਮੇਰੀ ਦੋਸਤੀ ਅਮਿਤ ਆਨੰਦ ਨਾਲ ਹੋਈ। ਗੱਲਬਾਤ ਦੌਰਾਨ ਉਸ ਨੇ ਦੱਸਿਆ ਕਿ ਉਹ ਕਿਸੇ ਵੀ ਮੁਕਾਬਲੇ ਦੀ ਪ੍ਰੀਖਿਆ 'ਚ ਪੇਪਰ ਲੀਕ ਕਰਵਾ ਕੇ ਬੱਚਿਆਂ ਨੂੰ ਪਾਸ ਕਰਵਾਉਂਦਾ ਹੈ। ਅਮਿਤ ਨੇ ਉਸ ਨੂੰ ਦੱਸਿਆ ਕਿ ਉਹ ਪੇਪਰ ਲੀਕ ਕਰਨ ਲਈ ਹਰ ਵਿਦਿਆਰਥੀ ਤੋਂ 30 ਤੋਂ 32 ਲੱਖ ਰੁਪਏ ਵਸੂਲਦਾ ਹੈ।

ਇਹ ਵੀ ਪੜ੍ਹੋ - 300 ਲੋਕਾਂ ਨੂੰ ਲੈ ਕੇ 9 ਘੰਟੇ ਉਡਦਾ ਰਿਹਾ ਬੋਇੰਗ ਜਹਾਜ਼, 7000 ਕਿਲੋਮੀਟਰ ਤੈਅ ਕੀਤਾ ਸਫ਼ਰ, ਨਹੀਂ ਹੋਈ ਲੈਂਡਿੰਗ!

ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਅੱਜ ਰਾਜਸਥਾਨ, ਕਲਕੱਤਾ ਅਤੇ ਬੰਬੇ ਹਾਈ ਕੋਰਟਾਂ ਵਿੱਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ (ਗ੍ਰੈਜੂਏਟ) ਜਾਂ NEET-UG 2024 ਵਿੱਚ ਕਥਿਤ ਪੇਪਰ ਲੀਕ ਹੋਣ ਬਾਰੇ ਦਾਇਰ ਵੱਖ-ਵੱਖ ਪਟੀਸ਼ਨਾਂ 'ਤੇ ਕਾਰਵਾਈ 'ਤੇ ਰੋਕ ਲਗਾ ਦਿੱਤੀ ਹੈ। ਸਿਖਰਲੀ ਅਦਾਲਤ ਨੇ ਇਹ ਹੁਕਮ NEET ਪ੍ਰੀਖਿਆ ਦਾ ਆਯੋਜਨ ਕਰਨ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਦੁਆਰਾ ਦਾਇਰ ਕੀਤੀ ਤਬਾਦਲਾ ਪਟੀਸ਼ਨਾਂ 'ਤੇ ਨੋਟਿਸ ਜਾਰੀ ਕਰਦੇ ਹੋਏ ਦਿੱਤੇ ਹਨ। NTA ਨੇ NEET ਪੇਪਰ ਲੀਕ ਮਾਮਲੇ ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਇਕਸਾਰ ਸੁਣਵਾਈ ਲਈ ਸੁਪਰੀਮ ਕੋਰਟ ਵਿਚ ਤਬਦੀਲ ਕਰਨ ਦੀ ਮੰਗ ਕੀਤੀ ਹੈ। ਏਜੰਸੀ ਨੇ ਦਲੀਲ ਦਿੱਤੀ ਕਿ NEET ਇੱਕ ਰਾਸ਼ਟਰੀ ਪੱਧਰ ਦੀ ਪ੍ਰੀਖਿਆ ਹੈ, ਇਸ ਲਈ ਵੱਖ-ਵੱਖ ਹਾਈ ਕੋਰਟਾਂ ਦੇ ਕਿਸੇ ਵੀ ਵਿਰੋਧੀ ਆਦੇਸ਼ਾਂ ਤੋਂ ਬਚਣ ਲਈ ਸੁਪਰੀਮ ਕੋਰਟ ਲਈ ਇਸ ਮਾਮਲੇ 'ਤੇ ਫ਼ੈਸਲਾ ਕਰਨਾ ਉਚਿਤ ਹੋਵੇਗਾ। 

ਇਹ ਵੀ ਪੜ੍ਹੋ - ਉੱਤਰਾਖੰਡ 'ਚ ਵੱਡਾ ਹਾਦਸਾ: 23 ਲੋਕਾਂ ਨੂੰ ਲਿਜਾ ਰਿਹਾ ਟੈਂਪੂ ਟਰੈਵਲਰ ਨਦੀ 'ਚ ਡਿੱਗਾ, ਹੁਣ ਤਕ 12 ਦੀ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News