ਦੇਸ਼ ਦਾ ਕੋਲਾ ਉਤਪਾਦਨ ਜਨਵਰੀ ''ਚ 10 ਫ਼ੀਸਦੀ ਵਧਿਆ
Monday, Feb 05, 2024 - 06:49 PM (IST)
ਨਵੀਂ ਦਿੱਲੀ (ਭਾਸ਼ਾ) - ਦੇਸ਼ ਦਾ ਕੋਲਾ ਉਤਪਾਦਨ ਜਨਵਰੀ 'ਚ ਸਾਲਾਨਾ ਆਧਾਰ 'ਤੇ 10.3 ਫ਼ੀਸਦੀ ਵਧ ਕੇ 9.97 ਕਰੋੜ ਟਨ ਹੋ ਗਿਆ। ਇੱਕ ਸਾਲ ਪਹਿਲਾਂ ਦੀ ਇਸੇ ਮਿਆਦ ਵਿੱਚ ਭਾਰਤ ਦਾ ਕੋਲਾ ਉਤਪਾਦਨ 9.04 ਕਰੋੜ ਟਨ ਸੀ। ਕੋਲਾ ਮੰਤਰਾਲੇ ਨੇ ਇਕ ਬਿਆਨ 'ਚ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਅਪ੍ਰੈਲ-ਜਨਵਰੀ ਦੌਰਾਨ ਕੋਲਾ ਉਤਪਾਦਨ ਸਾਲਾਨਾ ਆਧਾਰ 'ਤੇ 69.89 ਕਰੋੜ ਟਨ ਤੋਂ ਵਧ ਕੇ 78.41 ਕਰੋੜ ਟਨ (ਆਰਜ਼ੀ) ਹੋ ਗਿਆ ਹੈ।
ਇਹ ਵੀ ਪੜ੍ਹੋ - 20 ਸਾਲ ਦੀ ਹੋਈ Facebook, Mark Zuckerberg ਨੇ ਸਾਂਝੀ ਕੀਤੀ 2004 ਦੀ ਪ੍ਰੋਫਾਈਲ ਫੋਟੋ, ਆਖੀ ਇਹ ਗੱਲ
ਇਸ ਸਾਲ ਜਨਵਰੀ 'ਚ ਦੇਸ਼ ਦੀ ਕੋਲੇ ਦੀ ਸਪਲਾਈ ਸਾਲਾਨਾ ਆਧਾਰ 'ਤੇ 8.2 ਕਰੋੜ ਟਨ ਤੋਂ ਵਧ ਕੇ 8.73 ਕਰੋੜ ਟਨ ਹੋ ਗਈ। ਇਸੇ ਤਰ੍ਹਾਂ 31 ਜਨਵਰੀ ਤੱਕ ਕੋਲਾ ਕੰਪਨੀਆਂ ਕੋਲ ਕੋਲੇ ਦਾ ਭੰਡਾਰ ਵਧ ਕੇ 7.03 ਕਰੋੜ ਟਨ ਹੋ ਗਿਆ। ਇਹ 47.85 ਫ਼ੀਸਦੀ ਦਾ ਸਾਲਾਨਾ ਵਾਧਾ ਦਰਸਾਉਂਦਾ ਹੈ।
ਇਹ ਵੀ ਪੜ੍ਹੋ - ਇੱਕ ਪੈਨ ਕਾਰਡ ਨਾਲ ਜੋੜੇ 1000 ਤੋਂ ਵੱਧ ਖਾਤੇ, ਇੰਝ RBI ਦੇ ਰਾਡਾਰ 'ਤੇ ਆਇਆ Paytm ਪੇਮੈਂਟਸ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8