ਕੋਲ ਇੰਡੀਆ ਦਾ ਟੀਚਾ ਦੇਸ਼ ਨੂੰ ''ਉਚਿਤ ਕੀਮਤ'' ''ਤੇ ਬਿਜਲੀ ਪ੍ਰਦਾਨ ਕਰਵਾਉਣਾ : ਚੇਅਰਮੈਨ
Sunday, Jan 15, 2023 - 05:54 PM (IST)

ਨਵੀਂ ਦਿੱਲੀ- ਜਨਤਕ ਖੇਤਰ ਦੀ ਕੋਲ ਇੰਡੀਆ ਲਿ. (ਸੀ.ਆਈ.ਐੱਲ) ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਕਿਹਾ ਹੈ ਕਿ ਕੋਲ ਇੰਡੀਆ ਦਾ ਉਦੇਸ਼ ਦੇਸ਼ ਨੂੰ "ਉਚਿਤ ਕੀਮਤ" 'ਤੇ ਬਿਜਲੀ ਪ੍ਰਦਾਨ ਕਰਵਾਉਣ ਦਾ ਟੀਚਾ ਰੱਖਣਾ ਚਾਹੀਦਾ। ਕੰਪਨੀ ਦੀ 80 ਫੀਸਦੀ ਸਪਲਾਈ ਕੋਲੇ ਆਧਾਰਿਤ ਬਿਜਲੀ ਪਲਾਂਟਾਂ ਨੂੰ ਕੀਤੀ ਜਾਂਦੀ ਹੈ। ਘਰੇਲੂ ਕੋਲੇ ਦੀ ਸਪਲਾਈ 'ਚ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) 80 ਫੀਸਦੀ ਤੋਂ ਵੱਧ ਹਿੱਸਾ ਪਾਉਂਦੀ ਹੈ। ਦੇਸ਼ ਦੀ ਬਿਜਲੀ ਉਤਪਾਦਨ ਦਾ ਤਿੰਨ-ਚੌਥਾਈ ਹਿੱਸਾ ਕੋਲਾ ਆਧਾਰਿਤ ਹੈ। ਸੀ.ਆਈ.ਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਅਗਰਵਾਲ ਨੇ ਆਪਣੇ ਕਰਮਚਾਰੀਆਂ ਨੂੰ ਇੱਕ ਤਾਜ਼ਾ ਸੰਦੇਸ਼ 'ਚ ਕਿਹਾ ਕਿ ਸਾਡੀ ਭੂਮਿਕਾ ਕਿਫਾਇਤੀ ਕੀਮਤ 'ਤੇ ਊਰਜਾ ਦੀ ਸਪਲਾਈ ਨੂੰ ਯਕੀਨੀ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਅਗਲੇ ਕੁਝ ਦਹਾਕਿਆਂ 'ਚ ਦੇਸ਼ 'ਚ ਊਰਜਾ ਦੀ ਮੰਗ ਕਾਫੀ ਵਧਣ ਵਾਲੀ ਹੈ ਅਤੇ ਇਸ ਲਈ ਕੰਪਨੀ ਦੇ ਮੋਢਿਆਂ 'ਤੇ ਵੱਡੀ ਜ਼ਿੰਮੇਵਾਰੀ ਹੈ। ਉਨ੍ਹਾਂ ਨੇ ਕਿਹਾ ਕਿ ਵਿੱਤੀ ਸਾਲ ਦੀ ਆਖਰੀ ਤਿਮਾਹੀ 'ਚ ਹੋਰ ਵੀ ਉੱਚਾ ਟੀਚਾ ਰੱਖੋ ਅਤੇ ਸਾਲਾਨਾ ਟੀਚਿਆਂ ਨੂੰ ਵੀ ਤੋੜ ਕੇ ਵਿੱਤੀ ਸਾਲ 2022-23 'ਚ ਨਵੇਂ ਰਿਕਾਰਡ ਬਣਾਓ। ਉੱਥੇ ਆਰਾਮ ਨਾ ਕਰੋ। ਇੱਕ ਵਾਰ ਜਦੋਂ ਅਸੀਂ 700 ਮਿਲੀਅਨ ਟਨ ਉਤਪਾਦਨ ਦਾ ਟੀਚਾ ਹਾਸਲ ਕਰ ਲੈਂਦੇ ਹਾਂ, ਤਾਂ ਇਹ ਅੱਗੇ ਦੇ ਵਾਧੇ ਲਈ ਇੱਕ ਮਾਪਦੰਡ ਹੋਣਾ ਚਾਹੀਦਾ ਹੈ। ਅਗਰਵਾਲ ਨੇ ਕਰਮਚਾਰੀਆਂ ਨੂੰ ਲਗਾਤਾਰ ਵਚਨਬੱਧਤਾ ਨਾਲ ਦੇਸ਼ ਦੀ ਊਰਜਾ ਅਤੇ ਵਿਕਾਸ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਠੋਸ ਯਤਨ ਕਰਨ ਲਈ ਕਿਹਾ।