ਫਰਜ਼ੀ ਅਦਾਰਿਆਂ ਦੇ ਨੈੱਟਵਰਕ ਰਾਹੀਂ 8,100 ਕਰੋੜ ਰੁਪਏ ਦੀ GST ਚੋਰੀ ਦੇ ਸੁਰਾਗ ਮਿਲੇ : ਅਧਿਕਾਰੀ
Thursday, Jun 15, 2023 - 11:44 AM (IST)
ਇੰਦੌਰ–ਮੱਧ ਪ੍ਰਦੇਸ਼ ਦੇ ਕਮਰਸ਼ੀਅਲ ਟੈਕਸ ਵਿਭਾਗ ਦੇ ਇਕ ਚੋਟੀ ਦੇ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਮਹਿਕਮੇ ਨੂੰ ਫਰਜ਼ੀ ਕਾਰੋਬਾਰੀ ਅਦਾਰਿਆਂ ਦੇ ਦੇਸ਼ ਭਰ ’ਚ ਫੈਲੇ ਨੈੱਟਵਰਕ ਰਾਹੀਂ 8,100 ਕਰੋੜ ਰੁਪਏ ਤੋਂ ਵੱਧ ਦੀ ਮਾਲ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਚੋਰੀ ਦੇ ਸੁਰਾਗ ਮਿਲੇ ਹਨ। ਕਮਰਸ਼ੀਅਲ ਟੈਕਸ ਕਮਿਸ਼ਨਰ ਲੋਕੇ ਕੁਮਾਰ ਜਾਟਵ ਨੇ ਦੱਸਿਆ ਕਿ ਸੂਬੇ ਮਾਲ ਦੇ ਸੇਵਾ ਕਰ ਵਿਭਾਗ ਨੂੰ ਇੰਦੌਰ ਦੇ ਇਕ ਅਦਾਰੇ ਦੇ ਮਹੀਨੇ ਭਰ ਦੇ ਈ-ਵੇਅ ਬਿੱਲਾਂ ਦੀ ਜਾਂਚ ਦੌਰਾਨ ਜੀ. ਐੱਸ. ਟੀ. ਦੇ ਇਸ ਵੱਡੇ ਫਰਜ਼ੀਵਾੜੇ ਦਾ ਪਹਿਲਾ ਸੁਰਾਗ ਮਿਲਿਆ। ਉਨ੍ਹਾਂ ਨੇ ਦੱਸਿਆ ਕਿ ਅੰਕੜਿਆਂ ਦੇ ਵਿਸਤਾਰਪੂਰਵਕ ਵਿਸ਼ਲੇਸ਼ਣ ਅਤੇ ਜਾਂਚ ’ਤੇ ਦੇਸ਼ ਭਰ ’ਚ ਕੁੱਲ 4,909 ਕਾਰੋਬਾਰੀ ਅਦਾਰੇ ਸ਼ੱਕੀ ਪਾਏ ਗਏ।
ਇਹ ਵੀ ਪੜ੍ਹੋ: ਖ਼ਤਰਨਾਕ ਤੂਫ਼ਾਨ 'ਬਿਪਰਜੋਏ' ਦੀ ਭਾਰਤ 'ਚ ਦਸਤਕ, ਲੱਗੀ ਧਾਰਾ-144, ਚਿਤਾਵਨੀ ਜਾਰੀ
ਇਨ੍ਹਾਂ ’ਚ ਦਿੱਲੀ ਦੇ ਸਭ ਤੋਂ ਵੱਧ 1,888, ਉੱਤਰ ਪ੍ਰਦੇਸ਼ ਦੇ 831, ਹਰਿਆਣਾ ਦੇ 474, ਤਾਮਿਲਨਾਡੂ ਦੇ 210, ਮਹਾਰਾਸ਼ਰ ਦੇ 201, ਤੇਲੰਗਾਨਾ ਦੇ 167 ਅਤੇ ਮੱਧ ਪ੍ਰਦੇਸ਼ ਦੇ 139 ਅਦਾਰੇ ਸ਼ਾਮਲ ਹਨ। ਜਾਟਵ ਨੇ ਦੱਸਿਆ ਕਿ ਜਾਂਚ ਦੇ ਘੇਰੇ ’ਚ ਆਏ ਇਨ੍ਹਾਂ 4,909 ਅਦਾਰਿਆਂ ਨੇ ਵਿੱਤੀ ਸਾਲ 2021-22 ਅਤੇ 2022-23 ਦੌਰਾਨ ਜੀ. ਐੱਸ. ਟੀ. ਦੇ ਰਿਟਰਨ ’ਚ ਕਰੀਬ 29,000 ਕਰੋੜ ਰੁਪਏ ਦਾ ਕਾਰੋਬਾਰ ਦਿਖਾਇਆ ਅਤੇ ਜਾਂਚ ’ਚ ਇਨ੍ਹਾਂ ਵਲੋਂ 8,103 ਕਰੋੜ ਰੁਪਏ ਦੀ ਟੈਕਸ ਚੋਰੀ ਦੇ ਸੁਰਾਗ ਮਿਲੇ ਹਨ।
ਇਹ ਵੀ ਪੜ੍ਹੋ: ਘਰ ਖਰੀਦਣਾ ਹੋਇਆ ਮਹਿੰਗਾ: ਦਿੱਲੀ- NCR 'ਚ 16 ਫ਼ੀਸਦੀ ਵਧੀਆਂ ਘਰਾਂ ਦੀਆਂ ਕੀਮਤਾਂ : ਰਿਪੋਰਟ
ਉਨ੍ਹਾਂ ਨੇ ਦੱਸਿਆ ਕਿ ਟੈਕਸ ਚੋਰੀ ਨੂੰ ਬੋਗਸ ਕਾਰੋਬਾਰ ਅਤੇ ਫਰਜ਼ੀ ਬਿੱਲਾਂ ਰਾਹੀਂ ਜੀ. ਐੱਸ. ਟੀ. ਦੇ ਇਨਪੁੱਟ ਟੈਕਸ ਕ੍ਰੈਡਿਟ (ਆਈ. ਟੀ. ਸੀ.) ਦਾ ਫਾਇਦਾ ਉਠਾ ਕੇ ਅੰਜ਼ਾਮ ਦਿੱਤਾ ਗਿਆ। ਜਾਟਵ ਨੇ ਦੱਸਿਆ ਕਿ ਮੱਧ ਪ੍ਰਦੇਸ਼ ਦਾ ਜੀ. ਐੱਸ. ਟੀ. ਵਿਭਾਗ ਹੋਰ ਸੂਬਿਆਂ ਦੇ ਸਬੰਧਤ ਅਧਿਕਾਰੀਆਂ ਨਾਲ ਤਾਲਮੇਲ ਨਾਲ ਟੈਕਸ ਚੋਰੀ ਦੀ ਵਿਸਤਾਰਪੂਰਵਕ ਜਾਂਚ ਕਰੇਗਾ ਅਤੇ ਸਬੰਧਤ ਦੋਸ਼ੀਆਂ ਖਿਲਾਫ ਐੱਫ. ਆਈ. ਆਰ. ਵੀ ਦਰਜ ਕਰਵਾਏਗਾ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।