ਕਲਪਤਰੂ ਪਾਵਰ 3 ਬਿਜਲੀ ਕੰਪਨੀਆਂ ''ਚ ਆਪਣੀ ਹਿੱਸੇਦਾਰੀ ਸੀ. ਐੱਲ. ਪੀ. ਇੰਡੀਆ ਨੂੰ ਵੇਚੇਗੀ

Wednesday, Jul 03, 2019 - 10:01 PM (IST)

ਕਲਪਤਰੂ ਪਾਵਰ 3 ਬਿਜਲੀ ਕੰਪਨੀਆਂ ''ਚ ਆਪਣੀ ਹਿੱਸੇਦਾਰੀ ਸੀ. ਐੱਲ. ਪੀ. ਇੰਡੀਆ ਨੂੰ ਵੇਚੇਗੀ

ਨਵੀਂ ਦਿੱਲੀ-ਕਲਪਤਰੂ ਪਾਵਰ ਟਰਾਂਸਮਿਸ਼ਨ ਲਿਮਟਿਡ (ਕੇ. ਪੀ. ਟੀ. ਐੱਲ.) ਨੇ ਕਿਹਾ ਕਿ ਉਸ ਨੇ 3 ਬਿਜਲੀ ਕੰਪਨੀਆਂ 'ਚ ਆਪਣੀ ਹਿੱਸੇਦਾਰੀ ਸੀ. ਐੱਲ. ਪੀ. ਇੰਡੀਆ ਨੂੰ ਵੇਚਣ ਲਈ ਬਾਈਡਿੰਗ ਸਮਝੌਤਾ ਕੀਤਾ ਹੈ। ਇਸ ਸੌਦੇ ਦਾ ਅਨੁਮਾਨਤ ਮੁੱਲ 3275 ਕਰੋੜ ਰੁਪਏ ਹੈ। ਸੀ. ਐੱਲ. ਪੀ. ਇੰਡੀਆ ਕਨਾਡਾਈ ਸੰਸਥਾਗਤ ਫੰਡ ਪ੍ਰਬੰਧਕ ਸੀ. ਡੀ. ਪੀ. ਕਿਊ. ਦਾ ਹਿੱਸਾ ਹੈ।

ਕਲਪਤਰੂ ਪਾਵਰ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਕੰਪਨੀ ਕਲਪਤਰੂ ਸਤਪੁੜਾ ਟਰਾਂਸਕੋ ਪ੍ਰਾਈਵੇਟ ਲਿਮਟਿਡ (ਕੇ. ਐੱਸ. ਟੀ. ਪੀ. ਐੱਲ.), ਅਲੀਪੁਰਦਵਾਰ ਟਰਾਂਸਮਿਸ਼ਨ ਲਿਮਟਿਡ (ਏ . ਟੀ. ਐੱਲ.) ਅਤੇ ਕੋਹਿਮਾ ਮਾਰਿਆਨੀ ਟਰਾਂਸਮਿਸ਼ਨ ਲਿਮਟਿਡ (ਕੇ. ਐੱਮ. ਟੀ. ਐੱਲ.) 'ਚ ਹਿੱਸੇਦਾਰੀ ਵੇਚ ਰਹੀ ਹੈ।


author

Karan Kumar

Content Editor

Related News