ਬੰਦ ਹੋ ਸਕਦੀਆਂ ਹਨ ਚੀਨ ਦੀਆਂ ਫੈਕਟਰੀਆਂ!

Wednesday, Mar 08, 2023 - 10:42 AM (IST)

ਬੰਦ ਹੋ ਸਕਦੀਆਂ ਹਨ ਚੀਨ ਦੀਆਂ ਫੈਕਟਰੀਆਂ!

ਨਵੀਂ ਦਿੱਲੀ– ਚੀਨ ਨੂੰ ਦੁਨੀਆ ਦੀ ਫੈਕਟਰੀ ਕਿਹਾ ਜਾਂਦਾ ਹੈ। ਸੇਫਟੀ ਪਿਨ ਤੋਂ ਲੈ ਕੇ ਰਾਕੇਟ ਤੱਕ ਤਿਆਰ ਕਰਨ ਵਾਲੇ ਦੁਨੀਆ ਦੇ ਇਸ ਮੈਨੂਫੈਕਚਰਿੰਗ ’ਚ ਫੈਕਟਰੀਆਂ ਦੇ ਬੰਦ ਹੋਣ ਦੀ ਨੌਬਤ ਆ ਸਕਦੀ ਹੈ। ਦਰਅਸਲ ਚੀਨ ਦੁਨੀਆ ਭਰ ਲਈ ਸਾਮਾਨ ਤਿਆਰ ਕਰਦਾ ਅਤੇ ਵੇਚਦਾ ਹੈ ਪਰ ਜਦੋਂ ਦੁਨੀਆ ਦੇ ਵੱਡੇ ਬਾਜ਼ਾਰਾਂ ’ਚ ਮੰਦੀ ਦਾ ਸਾਇਆ ਹੋਵੇ ਅਤੇ ਮੰਗ ਘਟ ਰਹੀ ਹੋਵੇ ਤਾਂ ਚੀਨ ਦੀਆਂ ਫੈਕਟਰੀਆਂ ’ਤੇ ਵੀ ਇਸ ਦਾ ਅਸਰ ਪੈਣਾ ਲਾਜ਼ਮੀ ਹੈ। ਸਾਲ ਦੇ ਪਹਿਲੇ 2 ਮਹੀਨੇ ਜਨਵਰੀ ਅਤੇ ਫਰਵਰੀ ਨੇ ਚੀਨ ਦੇ ਖਰਾਬ ਹੁੰਦੇ ਹਾਲਾਤ ਵੱਲ ਇਸ਼ਾਰਾ ਕੀਤਾ ਹੈ।

ਇਹ ਵੀ ਪੜ੍ਹੋ- ਹੁਣ ਸਸਤੀ ਮਿਲੇਗੀ ਅਰਹਰ ਦੀ ਦਾਲ, ਨਹੀਂ ਲੱਗੇਗੀ ਕਸਟਮ ਡਿਊਟੀ
ਅਮਰੀਕਾ ਅਤੇ ਯੂਰਪ ਦੀ ਮੰਗ ਘਟਣ ਨਾਲ ਚੀਨ ਦੇ ਵਪਾਰ ’ਚ ਜਨਵਰੀ ਅਤੇ ਫਰਵਰੀ ’ਚ ਮੁੜ ਗਿਰਾਵਟ ਆਈ ਹੈ। ਵਿਆਜ ਦਰਾਂ ’ਚ ਵਾਧੇ ਦਰਮਿਆਨ ਅਮਰੀਕਾ ਅਤੇ ਯੂਰਪ ਦੀ ਮੰਗ ਪ੍ਰਭਾਵਿਤ ਹੋਈ ਹੈ। ਅਜਿਹੇ ’ਚ ਆਰਥਿਕ ਵਾਧਾ ਤੇਜ਼ ਕਰਨ ਦੇ ਚੀਨ ਦੇ ਯਤਨਾਂ ਨੂੰ ਵੀ ਝਟਕਾ ਲੱਗਾ ਹੈ। ਚੀਨ ਦੇ ਕਸਟਮ ਵਿਭਾਗ ਦੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਇਸ ਦੇ ਮੁਤਾਬਕ ਪਿਛਲੇ ਦੋ ਮਹੀਨਿਆਂ ’ਚ ਚੀਨ ਦਾ ਐਕਸਪੋਰਟ ਸਾਲਾਨਾ ਆਧਾਰ ’ਤੇ 6.8 ਫੀਸਦੀ ਘਟ ਕੇ 506.3 ਅਰਬ ਡਾਲਰ ਰਹਿ ਗਿਆ ਹੈ।

ਇਹ ਵੀ ਪੜ੍ਹੋ-Health Tips: ਪੁਦੀਨੇ ਵਾਲੀ ਚਾਹ ਦੀ ਜ਼ਿਆਦਾ ਵਰਤੋਂ ਨਾਲ ਹੁੰਦੈ ਪਾਚਨ ਤੰਤਰ ਖਰਾਬ, ਸੋਚ ਸਮਝ ਕੇ ਕਰੋ ਵਰਤੋਂ
ਦਸੰਬਰ ਤੋਂ ਬਾਅਦ ਸੁਧਰੇ ਹਾਲਾਤ
ਹਾਲਾਂਕਿ ਦਸੰਬਰ ’ਚ ਦਰਜ ਹੋਈ 10.1 ਫੀਸਦੀ ਦੀ ਗਿਰਾਵਟ ਦੀ ਤੁਲਣਾ ’ਚ ਸਥਿਤੀ ’ਚ ਕੁੱਝ ਸੁਧਾਰ ਹੋਇਆ ਹੈ। ਜਨਵਰੀ–ਫਰਵਰੀ ’ਚ ਚੀਨ ਦਾ ਇੰਪੋਰਟ 10.2 ਫੀਸਦੀ ਘਟ ਕੇ 389.4 ਅਰਬ ਡਾਲਰ ਰਹਿ ਗਿਆ। ਦਸੰਬਰ ’ਚ ਇਹ ਗਿਰਾਵਟ 7.3 ਫੀਸਦੀ ਦੀ ਰਹੀ ਸੀ। ਹਾਲਾਂਕਿ ਪਿਛਲੇ ਦੋ ਮਹੀਨਿਆਂ ’ਚ ਚੀਨ ਦਾ ਵਪਾਰ ਸਰਪਲੱਸ 0.8 ਫੀਸਦੀ ਵਧ ਕੇ 116.9 ਅਰਬ ਡਾਲਰ ’ਤੇ ਪਹੁੰਚ ਗਿਆ। ਚੀਨ ਕੋਵਿਡ ਮਹਾਮਾਰੀਆਂ ਨਾਲ ਜੁੜੀਆਂ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਹੁਣ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ। ਪਰ ਯੂਰਪ ਅਤੇ ਅਮਰੀਕਾ ’ਚ ਮੰਗ ਸੁਸਤ ਰਹਿਣ ਨਾਲ ਉਸ ਦੇ ਵਪਾਰ ਨੂੰ ਬੜ੍ਹਾਵਾ ਨਹੀਂ ਮਿਲ ਰਿਹਾ ਹੈ।

ਇਹ ਵੀ ਪੜ੍ਹੋ- Goldman Sachs ਨੇ 6 ਸਾਲਾਂ 'ਚ ਪਹਿਲੀ ਵਾਰ ਐਪਲ ਦੇ ਸਟਾਕ 'ਤੇ ਦਿੱਤੀ ਪਾਜ਼ੇਟਿਵ ਸਲਾਹ
ਪੱਛਮੀ ਮੰਗ ਘਟਣ ਨਾਲ ਜਨਵਰੀ-ਫਰਵਰੀ ’ਚ ਚੀਨ ਦਾ ਵਪਾਰ ਘਟਿਆ
ਅਮਰੀਕਾ ਅਤੇ ਯੂਰਪ ਦੀ ਮੰਗ ਘਟਣ ਨਾਲ ਚੀਨ ਦੇ ਵਪਾਰ ’ਚ ਜਨਵਰੀ ਅਤੇ ਫਰਵਰੀ ’ਚ ਮੁੜ ਗਿਰਾਵਟ ਆਈ ਹੈ। ਵਿਆਜ ਦਰਾਂ ’ਚ ਵਾਧੇ ਦਰਮਿਆਨ ਅਮਰੀਕਾ ਅਤੇ ਯੂਰਪ ਦੀ ਮੰਗ ਪ੍ਰਭਾਵਿਤ ਹੋਈ ਹੈ। ਅਜਿਹੇ ’ਚ ਆਰਥਿਕ ਵਾਧਾ ਤੇਜ਼ ਕਰਨ ਦੇ ਚੀਨ ਦੇ ਯਤਨਾਂ ਨੂੰ ਵੀ ਝਟਕਾ ਲੱਗਾ ਹੈ।
ਚੀਨ ਦੇ ਕਸਟਮ ਵਿਭਾਗ ਦੇ ਮੰਗਲਵਾਰ ਨੂੰ ਜਾਰੀ ਅੰਕੜਿਆਂ ਤੋਂ ਇਹ ਜਾਣਕਾਰੀ ਮਿਲੀ। ਇਸ ਦੇ ਮੁਤਾਬਕ ਪਿਛਲੇ ਦੋ ਮਹੀਨਿਆਂ ’ਚ ਚੀਨ ਦਾ ਐਕਸਪੋਰਟ ਸਾਲਾਨਾ ਆਧਾਰ’ਤੇ 6.8 ਫੀਸਦੀ ਘਟ ਕੇ 506.3 ਅਰਬ ਡਾਲਰ ਰਹਿ ਗਿਆ ਹੈ। ਹਾਲਾਂਕਿ ਦਸੰਬਰ ’ਚ ਦਰਜ ਹੋਈ 10.1 ਫੀਸਦੀ ਦੀ ਗਿਰਾਵਟ ਦੀ ਤੁਲਣਾ ’ਚ ਸਥਿਤੀ ’ਚ ਕੁੱਝ ਸੁਧਾਰ ਹੋਇਆ ਹੈ।

ਇਹ ਵੀ ਪੜ੍ਹੋ- ਕੰਮਕਾਜੀ ਔਰਤਾਂ ਨੇ ਲਾਈਫ ਇੰਸ਼ੋਰੈਂਸ ਓਨਰਸ਼ਿਪ ਦੇ ਮਾਮਲੇ ’ਚ ਮਰਦਾਂ ਨੂੰ ਪਛਾੜਿਆ
ਜਨਵਰੀ-ਫਰਵਰੀ ’ਚ ਚੀਨ ਦਾ ਇੰਪੋਰਟ 10.2 ਫੀਸਦੀ ਘਟ ਕੇ 389.4 ਅਰਬ ਡਾਲਰ ਰਹਿ ਗਿਆ। ਦਸੰਬਰ ’ਚ ਇਹ ਗਿਰਾਵਟ 7.3 ਫੀਸਦੀ ਦੀ ਰਹੀ ਸੀ। ਹਾਲਾਂਕਿ ਪਿਛਲੇ ਦੋ ਮਹੀਨਿਆਂ ’ਚ ਚੀਨ ਦਾ ਵਪਾਰ ਸਰਪਲੱਸ 0.8 ਫੀਸਦੀ ਵਧ ਕੇ 116.9 ਅਰਬ ਡਾਲਰ ’ਤੇ ਪਹੁੰਚ ਗਿਆ। ਚੀਨ ਕੋਵਿਡ ਮਹਾਮਾਰੀ ਨਾਲ ਜੁੜੀਆਂ ਪਾਬੰਦੀਆਂ ਨੂੰ ਹਟਾਉਣ ਤੋਂ ਬਾਅਦ ਹੁਣ ਆਪਣੀਆਂ ਆਰਥਿਕ ਗਤੀਵਿਧੀਆਂ ਨੂੰ ਤੇਜ਼ ਕਰਨ ਦੀ ਕੋਸ਼ਿਸ਼ ’ਚ ਲੱਗਾ ਹੋਇਆ ਹੈ ਪਰ ਯੂਰਪ ਅਤੇ ਅਮਰੀਕਾ ’ਚ ਮੰਗ ਸੁਸਤ ਰਹਿਣ ਨਾਲ ਉਸ ਦੇ ਵਪਾਰ ਨੂੰ ਬੜ੍ਹਾਵਾ ਨਹੀਂ ਮਿਲ ਰਿਹਾ ਹੈ।

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 


author

Aarti dhillon

Content Editor

Related News