ਪ੍ਰਦੂਸ਼ਣ ਨੂੰ ਘੱਟ ਕਰਨ ਲਈ ਚੀਨੀ ਕੰਪਨੀ ਨੇ ਬਣਾਇਆ ਨਵਾਂ ਇਲੈਕਟ੍ਰਿਕ ਮੋਟਰਸਾਈਕਲ

Thursday, Nov 02, 2017 - 11:31 AM (IST)

ਜਲੰਧਰ- ਪੂਰੀ ਦੁਨੀਆ 'ਚ ਪ੍ਰਦੂਸ਼ਣ ਦੀ ਸਮੱਸਿਆ ਹੌਲੀ-ਹੌਲੀ ਵੱਧਦੀ ਜਾ ਰਹੀ ਹੈ। ਕਈ ਦੇਸ਼ ਇਸ ਨਾਲ ਨਜਿੱਠਣ ਲਈ ਕੁਝ ਕਦਮ ਤਾਂ ਚੁੱਕ ਰਹੇ ਹਨ ਪਰ ਇਸ 'ਤੇ ਕੰਟਰੋਲ ਕਰਨਾ ਉਦੋਂ ਤੱਕ ਸੰਭਵ ਨਹੀਂ ਹੋਵੇਗਾ, ਜਦੋਂ ਤੱਕ ਆਮ ਨਾਗਰਿਕ ਈਂਧਨ ਨਾਲ ਚੱਲਣ ਵਾਲੇ ਵਾਹਨਾਂ ਦੀ ਥਾਂ ਇਲੈਕਟ੍ਰਿਕ ਵਾਹਨਾਂ ਦੀ ਵਰਤੋਂ ਕਰਨਾ ਸ਼ੁਰੂ ਨਹੀਂ ਕਰ ਦੇਵੇਗਾ।

ਇਕ ਚਾਰਜ 'ਚ ਤਹਿ ਕਰੇਗਾ 200 ਕਿਲੋਮੀਟਰ ਦਾ ਸਫਰ
ਇਲੈਕਟ੍ਰਿਕ ਵਾਹਨਾਂ ਰਾਹੀਂ ਲੰਮੀ ਦੂਰੀ ਦਾ ਸਫਰ ਤੈਅ ਕਰਨ ਲਈ ਚੀਨੀ ਕੰਪਨੀ ਨੇ ਇਕ ਅਜਿਹਾ ਇਲੈਕਟ੍ਰਿਕ ਮੋਟਰਸਾਈਕਲ ਬਣਾਇਆ ਹੈ, ਜੋ ਪਾਵਰ, ਡਿਜ਼ਾਈਨ ਅਤੇ ਫੀਚਰਸ ਦੇ ਮਾਮਲੇ ਵਿਚ ਕਿਸੇ ਵੀ ਨੇਕਡ ਮੋਟਰਸਾਈਕਲ ਤੋਂ ਘੱਟ ਨਹੀਂ ਹੈ। ਅਰਬਨ ਐੱਸ ਨਾਂ ਦੀ ਇਸ ਇਲੈਕਟ੍ਰਿਕ ਮੋਟਰਸਾਈਕਲ ਨੂੰ ਚੀਨ ਦੀ ਰਾਜਧਾਨੀ ਪੇਈਚਿੰਗ ਵਿਚ ਸਥਿਤ ਇਵੋਕ ਮੋਟਰਸਾਈਕਲਸ ਨੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਬਣਾਇਆ ਹੈ। ਇਸਦੀ ਖਾਸੀਅਤ ਹੈ ਕਿ ਇਸ ਨੂੰ ਇਕ ਵਾਰ ਚਾਰਜ ਕਰ ਕੇ 45 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 200 ਕਿਲੋਮੀਟਰ ਤੱਕ ਦਾ ਰਸਤਾ ਤਹਿ ਕੀਤਾ ਜਾ ਸਕਦਾ ਹੈ। ਉਥੇ ਹੀ ਹਾਈਵੇ 'ਤੇ ਇਸ ਨਾਲ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ 100 ਕਿਲੋਮੀਟਰ ਦਾ ਸਫਰ ਤਹਿ ਕੀਤਾ ਜਾ ਸਕੇਗਾ।

PunjabKesari

130Km/h ਦੀ ਟੌਪ ਸਪੀਡ
ਇਸ ਇਲੈਕਟ੍ਰਿਕ ਮੋਟਰਸਾਈਕਲ ਦੇ ਰਿਅਰ ਵ੍ਹੀਲ ਵਿਚ ਇਲੈਕਟ੍ਰਿਕ ਹਬ ਮੋਟਰ ਲੱਗੀ ਹੈ, ਜਿਸ ਨੂੰ ਸੈਮਸੰਗ ਐੱਸ. ਡੀ. ਆਈ. 18650 ਲੀ-ਆਇਨ ਬੈਟਰੀ ਸੈਲਸ ਨਾਲ ਜੋੜਿਆ ਗਿਆ ਹੈ। ਇਹ ਮੋਟਰ 25 ਕਿਲੋਵਾਟ (25hp) ਦੀ ਪਾਵਰ ਤੇ 116.6Nm ਦਾ ਟਾਰਕ ਪੈਦਾ ਕਰਦੀ ਹੈ ਤੇ ਇਸਦੀ ਟੌਪ ਸਪੀਡ 130 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।

PunjabKesari
ਆਕਰਸ਼ਕ ਡਿਜ਼ਾਈਨ
ਅਰਬਨ ਐੱਸ ਨਾਂ ਦੇ ਇਸ ਇਲੈਕਟ੍ਰਿਕ ਮੋਟਰਸਾਈਕਲ ਦੇ ਡਿਜ਼ਾਈਨ ਨੂੰ ਕਾਫੀ ਆਕਰਸ਼ਕ ਬਣਾਇਆ ਗਿਆ ਹੈ। ਪਹਿਲੀ ਵਾਰ ਦੇਖਣ 'ਤੇ ਇਹ ਪੈਟਰੋਲ ਨਾਲ ਚੱਲਣ ਵਾਲੇ ਨੇਕਡ ਮੋਟਰਸਾਈਕਲ ਵਾਂਗ ਹੀ ਲਗਦਾ ਹੈ। ਇਸ ਮੋਟਰਸਾਈਕਲ ਵਿਚ LED ਲਾਈਟਸ ਅਤੇ 5 ਇੰਚ ਸਾਈਜ਼ ਦੀ ਡਿਸਪਲੇ ਦਿੱਤੀ ਗਈ ਹੈ, ਜੋ ਬਲੁਟੁਥ ਕੁਨੈਕਟੀਵਿਟੀ ਨੂੰ ਸਪੋਰਟ ਕਰਦੀ ਹੈ। ਇਸ ਤੋਂ ਇਲਾਵਾ ਇਹ ਡਿਸਪਲੇ ਚਾਲਕ ਨੂੰ ਨੇਵੀਗੇਸ਼ਨ ਦੀ ਮਦਦ ਨਾਲ ਰਸਤਾ ਦੱਸਣ ਵਿਚ ਵੀ ਮਦਦ ਕਰੇਗੀ।

PunjabKesari

ਸੇਫਟੀ ਫੀਚਰਸ
ਇਸ 185 ਕਿਲੋਗ੍ਰਾਮ ਭਾਰ ਵਾਲੀ ਇਲੈਕਟ੍ਰਿਕ ਮੋਟਰਸਾਈਕਲ ਦੇ ਰੀਅਰ ਵਿਚ 220mm ਦੀ ਸਿੰਗਲ ਡਿਸਕ ਬ੍ਰੇਕ ਲਾਈ ਗਈ ਹੈ, ਉਥੇ ਹੀ ਇਸਦੇ ਫਰੰਟ ਵਿਚ ਡਿਊਲ 300mm ਡਿਸਕ ਬ੍ਰੇਕ ਲੱਗੀ ਹੈ, ਜੋ ਤੇਜ਼ ਰਫਤਾਰ 'ਤੇ ਵੀ ਇਸ ਨੂੰ ਆਸਾਨੀ ਨਾਲ ਰੋਕਣ ਵਿਚ ਮਦਦ ਕਰੇਗੀ। ਇਸਦੀ ਨਿਰਮਾਤਾ ਕੰਪਨੀ ਇਵੋਕ ਨੇ ਦੱਸਿਆ ਕਿ ਇਸ ਨੂੰ j1772 ਅਡਾਪਟਰ ਦੀ ਮਦਦ ਨਾਲ 3 ਘੰਟਿਆਂ ਵਿਚ 80 ਫੀਸਦੀ ਤਕ ਚਾਰਜ ਕੀਤਾ ਜਾ ਸਕਦਾ ਹੈ। ਫਿਲਹਾਲ ਇਸ ਇਲੈਕਟ੍ਰਿਕ ਮੋਟਰਸਾਈਕਲ ਦੀ ਕੀਮਤ ਨੂੰ ਲੈ ਕੇ ਕੰਪਨੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਆਸ ਕੀਤੀ ਜਾ ਰਹੀ ਹੈ ਕਿ ਇਸ ਨੂੰ ਸਾਲ 2018 ਤੱਕ ਵਿਕਰੀ ਲਈ ਮੁਹੱਈਆ ਕੀਤਾ ਜਾਵੇਗਾ।


Related News