ਪੋਲੈਂਡ ''ਚ ਫੜੇ ਗਏ ਹੁਆਵੇਈ ਦੇ ਕਰਮਚਾਰੀ ਨੂੰ ਰਾਜਨੀਤਕ ਸਹਾਇਤਾ ਦੇਣਾ ਚਾਹੁੰਦਾ ਹੈ ਚੀਨ

01/12/2019 4:07:49 PM

ਬੀਜਿੰਗ — ਚੀਨ ਸਰਕਾਰ ਨੇ ਪੋਲੈਂਡ 'ਚ ਜਸੂਸੀ ਦੇ ਦੋਸ਼ 'ਚ ਗ੍ਰਿਫਤਾਰ ਚੀਨੀ ਦੂਰ ਸੰਚਾਰ ਕੰਪਨੀ ਹੁਆਵੇਈ ਦੇ ਕਰਮਚਾਰੀ ਵਾਂਗ ਵੇਇਜਿੰਗ ਨੂੰ ਆਪਣੇ ਰਾਜਨੀਤਕ ਮਿਸ਼ਨ ਨਾਲ ਸੰਪਰਕ ਦੀ ਸਹੂਲਤ ਦਿੱਤੇ ਜਾਣ ਦੀ ਮੰਗ ਕੀਤੀ ਹੈ। ਇਹ ਜਾਣਕਾਰੀ ਚੀਨ ਦੇ ਮੀਡੀਆ ਦੀਆਂ ਖਬਰਾਂ ਵਿਚ ਦਿੱਤੀ ਗਈ ਹੈ। ਚੀਨ ਦੇ ਸਰਕਾਰੀ ਟੀ.ਵੀ. ਚੈਨਲ ਸੀ.ਸੀ.ਟੀ.ਵੀ. ਨੇ ਵਿਦੇਸ਼ ਮੰਤਰਾਲੇ ਦੇ ਹਵਾਲੇ ਨਾਲ ਇਕ ਰਿਪੋਰਟ ਵਿਚ ਕਿਹਾ ਹੈ ਕਿ ਚੀਨ ਦੀ ਸਰਕਾਰ ਵਾਂਗ ਵੇਇਜਿੰਗ ਦੀ ਗ੍ਰਿਫਤਾਰੀ ਦੇ ਮਾਮਲੇ 'ਤੇ ਨਜ਼ਰ ਰੱਖ ਰਹੀ ਹੈ। ਰਿਪੋਰਟ ਦੇ ਮੁਤਾਬਕ ਚੀਨ ਨੇ ਪੋਲੈਂਡ ਤੋਂ ਮੰਗ ਕੀਤੀ ਹੈ ਕਿ ਉਸਦੇ ਰਾਜਨੀਤਕ ਮਿਸ਼ਨ ਦੇ ਅਧਿਕਾਰੀਆਂ ਨੂੰ ਗ੍ਰਿਫਤਾਰ ਚੀਨੀ ਨਾਗਰਿਕ ਨਾਲ ਜਿੰਨੀ ਜਲਦੀ ਹੋ ਸਕੇ ਮਿਲਣ ਦੀ ਵਿਵਸਥਾ ਕਰਵਾਈ ਜਾਵੇ। ਵਾਰਸਾ 'ਚ ਚੀਨ ਦੇ ਦੂਤਘਰ ਨੇ ਉਥੋਂ ਦੀ ਸਰਕਾਰ ਨੂੰ ਕਿਹਾ ਹੈ ਕਿ ਵਾਂਗ ਵੇਇਜਿੰਗ ਦੇ ਸਹੀ ਅਧਿਕਾਰੀਆਂ ਅਤੇ ਹਿੱਤਾ ਦੀ ਰੱਖਿਆ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ ਨਾਲ ਮਨੁੱਖੀ ਅਤੇ ਸੁਰੱਖਿਅਤ ਵਿਵਹਾਰ ਕੀਤਾ ਜਾਣਾ ਚਾਹੀਦਾ ਹੈ

ਬੀਤੇ ਮੰਗਲਵਾਰ ਨੂੰ ਵਾਂਗ ਵੇਇਜਿੰਗ ਦੇ ਨਾਲ ਪੋਲੈਂਡ ਦਾ ਇਕ ਨਾਗਰਿਕ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੋਲੈਂਡ ਦੀ ਵਿਸ਼ੇਸ਼ ਸੁਰੱਖਿਆ ਏਜੰਸੀ ਦੇ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਦੋਹਾਂ 'ਤੇ ਚੀਨ ਦੀ ਜਾਸੂਸੀ ਏਜੰਸੀ ਨਾਲ ਜੁੜੇ ਹੋਣ ਅਤੇ ਪੋਲੈਂਡ ਦੇ ਹਿੱਤ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੰਮਾਂ ਨਾਲ ਜੁੜੇ ਹੋਣ ਦਾ ਸ਼ੱਕ ਹੈ। ਵਾਂਗ ਵੇਇਜਿੰਗ ਤੋਂ ਪਹਿਲਾਂ ਹੁਆਵੇਈ ਦੀ ਇਕ ਮਹਿਲਾ ਅਧਿਕਾਰੀ ਅਮਰੀਕਾ ਦੀ ਬੇਨਤੀ ਕਰਨ 'ਤੇ ਕੇਨੈਡਾ 'ਚ ਉਥੋਂ ਦੇ ਅਧਿਕਾਰੀਆਂ ਵਲੋਂ ਫੜੀ ਜਾ ਚੁੱਕੀ ਹੈ। ਉਸ ਤੋਂ ਬਾਅਦ ਚੀਨ ਨੇ ਆਪਣੇ ਉਥੇ ਕੈਨੇਡਾ ਦੇ ਦੋ ਅਧਿਕਾਰੀਆਂ ਨੂੰ ਰਾਸ਼ਟਰੀ ਸੁਰੱਖਿਆ ਦੇ ਲਿਹਾਜ਼ ਨਾਲ ਗ੍ਰਿਫਤਾਰ ਕੀਤਾ ਹੋਇਆ ਹੈ। 

ਇਨ੍ਹਾਂ ਘਟਨਾਵਾਂ ਤੋਂ ਬਾਅਦ ਚੀਨ 'ਚ ਰਾਸ਼ਟਰਵਾਦ ਦੀ ਭਾਵਨਾ ਜ਼ੋਰ ਫੜ ਰਹੀ ਹੈ। ਕੰਪਨੀ ਆਪਣੇ ਕਰਮਚਾਰੀਆਂ ਨੂੰ ਹੁਆਵੇਈ ਦੇ ਸਮਾਰਟਫੋਨ ਖਰੀਦਣ ਲਈ ਉਤਸ਼ਾਹਿਤ ਕਰ ਰਹੀ ਹੈ। ਕੰਪਨੀ ਇਸ ਲਈ ਕਰਮਚਾਰੀਆਂ ਨੂੰ ਸਹਾਇਤਾ ਦੇਣ ਲਈ ਪੇਸ਼ਕਸ਼ ਕਰ ਰਹੀ ਹੈ। ਹੁਆਵੇਈ ਨੇ ਦਸੰਬਰ ਵਿਚ ਕਿਹਾ ਸੀ ਕਿ ਅਜਿਹੀਆਂ ਘਟਨਾਵਾਂ ਦੇ ਬਾਵਜੂਦ 2018 'ਚ ਉਸਦੇ ਕਾਰੋਬਾਰ 'ਚ ਇਕ ਸਾਲ ਦੀ ਤੁਲਨਾ 'ਚ 21 ਫੀਸਦੀ ਵਾਧੇ ਦੀ ਉਮੀਦ ਹੈ।


Related News