ਚੀਨ ਦੇ ਰੀਅਲ ਅਸਟੇਟ ਕਾਰੋਬਾਰ ਦਾ ਕਰਜ਼ਾ ਉਮੀਦ ਤੋਂ ਵੀ ਵਧਿਆ

Saturday, Nov 13, 2021 - 04:29 PM (IST)

ਚੀਨ ਦੇ ਰੀਅਲ ਅਸਟੇਟ ਕਾਰੋਬਾਰ ਦਾ ਕਰਜ਼ਾ ਉਮੀਦ ਤੋਂ ਵੀ ਵਧਿਆ

ਬੀਜਿੰਗ (ਇੰਟ.) – ਚੀਨ ਵਿਚ ਅੱਜਕਲ ਰੀਅਲ ਅਸਟੇਟ ਖੇਤਰ ਵਿਚ ਕਈ ਪਾਸੇ ਮੰਦਾ ਚੱਲ ਰਿਹਾ ਹੈ ਅਤੇ ਦੇਸ਼ ਦੀਆਂ ਕੁਝ ਇਕ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੇਂ ਮੁੱਖ ਸਵਾਲ ਇਹ ਹੈ ਕਿ ਚੀਨ ਦੇ ਪ੍ਰਾਪਰਟੀ ਬਾਂਡ ਵਿਚ ਸਰਮਾਇਆ ਲਾਉਣ ਵਾਲੇ ਲੋਕਾਂ ਦੀ ਕਿੰਨੀ ਕੁ ਦਿਲਚਸਪੀ ਹੈ। ਜਿਹੜੇ ਵਿਅਕਤੀ ਇਸ ਖੇਤਰ ਵਿਚ ਸਰਮਾਇਆ ਲਾਉਣਾ ਚਾਹੁੰਦੇ ਹਨ, ਉਨ੍ਹਾਂ ਸਿਰ ਪਹਿਲਾਂ ਤੋਂ ਹੀ ਕਿੰਨਾ ਕੁ ਕਰਜ਼ਾ ਹੈ। ਇਕ ਅੰਦਾਜ਼ੇ ਮੁਤਾਬਕ ਇਹ ਕਰਜ਼ਾ ਓਨਾ ਹੈ, ਜਿੰਨਾ ਕੋਈ ਵਿਅਕਤੀ ਸੋਚ ਵੀ ਨਹੀਂ ਸਕਦਾ।

ਇਹ ਵੀ ਪੜ੍ਹੋ : EPFO ਦਾ ਅਹਿਮ ਫ਼ੈਸਲਾ, ਹੁਣ ਮੁਲਾਜ਼ਮ ਦੀ ਮੌਤ ਤੋਂ ਬਾਅਦ ਮਿਲੇਗਾ ਦੁੱਗਣਾ ਪੈਸਾ

ਵਾਲ ਸਟ੍ਰੀਟ ਜਰਨਲ ਮੁਤਾਬਕ ਦੇਸ਼ ਦੀ ਇਕ ਸਭ ਤੋਂ ਪ੍ਰਮੁੱਖ ਰੀਅਲ ਅਸਟੇਟ ਕੰਪਨੀ ‘ਕੈਸਾ’ ਵੀ ਇਸ ਸਮੇਂ ਗੰਭੀਰ ਆਰਥਿਕ ਸੰਕਟ ਵਿਚ ਹੈ। ਉਸ ਨੇ ਪਿਛਲੇ ਹਫਤੇ ਇਕ ਹੈਰਾਨੀਜਨਕ ਐਲਾਨ ਕੀਤਾ ਕਿ ‘ਵੈਲਥ ਮੈਨੇਜਮੈਂਟ ਪ੍ਰੋਡਕਟ’ (ਡਬਲਯੂ. ਐੱਮ. ਪੀ.) ਜਿਸ ਬਾਰੇ ਉਸ ਨੇ ਗਾਰੰਟੀ ਦਿੱਤੀ ਸੀ, ਨੂੰ ਨੇਪਰੇ ਨਹੀਂ ਚਾੜ੍ਹਿਆ ਜਾ ਸਕਦਾ। ਇਸ ਐਲਾਨ ਕਾਰਨ ‘ਕੈਸਾ’ ਦੇ ਸ਼ੇਅਰ ਅਤੇ ਬਾਂਡ ਡਿੱਗ ਪਏ। ਡਬਲਯੂ. ਐੱਮ. ਪੀ. ਦੀ ਹਮਾਇਤ ਪ੍ਰਾਪਤ ਕਈ ਕੰਪਨੀਆਂ ਵੀ ਆਪਣਾ ਭੁਗਤਾਨ ਸਮੇਂ ਸਿਰ ਕਰਨ ਵਿਚ ਨਾਕਾਮ ਰਹੀਆਂ। ਸਤੰਬਰ ਵਿਚ ਇਹ ਸਥਿਤੀ ਵਿਸ਼ੇਸ਼ ਰੂਪ ਵਿਚ ਦੇਖਣ ਨੂੰ ਮਿਲੀ। ਇਸ ਕਾਰਨ ਦੇਸ਼ ਵਿਚ ਕਈ ਥਾਈਂ ਰੋਸ ਵਿਖਾਵੇ ਹੋਏ। ਹੁਣ ਨਵੰਬਰ ਮਹੀਨੇ ਵਿਚ ਵੱਖ-ਵੱਖ ਕੰਪਨੀਆਂ ਨੇ ਆਪਣੇ ਵਿੱਤੀ ਬਿਆਨਾਂ ਵਿਚ ਕੁਝ ਨਵੇਂ ਵੇਰਵੇ ਪੇਸ਼ ਕੀਤੇ ਹਨ।

ਬੀਜਿੰਗ ਨੇ ਡਿਵੈੱਲਪਰਾਂ ਨੂੰ ਕਿਹਾ ਹੈ ਕਿ ਉਹ ‘ਥ੍ਰੀ ਰੈੱਡ ਲਾਈਨਜ਼’ ਦੀ ਪਾਲਣਾ ਕਰਨ। ਇਸ ਕਾਰਨ ਕਈ ਕੰਪਨੀਆਂ ਨੂੰ ਆਪਣੇ ਕਰਜ਼ਿਆਂ ਨੂੰ ਕੁਝ ਗੈਰ-ਅਮਲ ਹੋਣ ਯੋਗ ਚੈਨਲਾਂ ਵਿਚ ਤਬਦੀਲ ਕਰ ਦਿੱਤਾ ਹੈ। ਇਸ ਤਰ੍ਹਾਂ ਕਈ ਡਬਲਯੂ. ਐੱਮ. ਪੀ. ਸਮੱਸਿਆ ਤੋਂ ਦੂਰ ਹੋ ਗਏ ਹਨ। ਇਸ ਸਮੇਂ ਦੇਸ਼ ਵਿਚ ਰੀਅਲ ਅਸਟੇਟ ਕਾਰੋਬਾਰ ਵਿਚ ਪਾਰਦਰਸ਼ਤਾ ਦੀ ਕਮੀ ਹੋਣ ਕਾਰਨ ਸਰਮਾਇਆ ਲਾਉਣ ਵਾਲਿਆਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਸ ਤਰ੍ਹਾਂ ਪੂੰਜੀ ਦਾ ਨਿਵੇਸ਼ ਕਰਨ। ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਕੰਪਨੀ ਕਿੰਨੇ ਕਰਜ਼ੇ ਦੇ ਭਾਰ ਹੇਠ ਦੱਬੀ ਹੋਈ ਹੈ। ਕਈ ਵਾਰ ਕਈ ਕੰਪਨੀਆਂ ਦੀ ਬੈਲੇਸ਼ ਸ਼ੀਟ ਤੋਂ ਵੀ ਇਹ ਪਤਾ ਨਹੀਂ ਲੱਗਦਾ ਕਿ ਉਨ੍ਹਾਂ ਸਿਰ ਕਿੰਨਾ ਕਰਜ਼ਾ ਹੈ? ਡਿਵੈੱਲਪਰ ਕਰਜ਼ੇ ਦੀ ਗਾਰੰਟੀ ਦਿੰਦੇ ਹਨ।

ਇਹ ਵੀ ਪੜ੍ਹੋ : ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਭੈਣ-ਭਰਾ ਹਰ ਮਹੀਨੇ ਕਮਾਉਂਦੇ ਹਨ 27 ਲੱਖ ਰੁਪਏ, ਜਾਣੋ ਕੀ ਹੈ ਕਾਰੋਬਾਰ

ਇਸ ਸਾਲ ਜੂਨ ਵਿਚ ਛਪੀ ਇਕ ਰਿਪੋਰਟ ਮੁਤਾਬਕ ਐੱਸ. ਐਂਡ ਪੀ. ਗਲੋਬਲ ਨੇ ਇਕ ਅੰਦਾਜ਼ਾ ਲਾਇਆ ਸੀ ਕਿ ਚੀਨ ਦੇ ਸਬੰਧਤ ਡਿਵੈੱਲਪਰਾਂ ਦੇ ਸਿਰ ਜਿੰਨਾ ਕਰਜ਼ਾ ਹੈ, ਦਾ 9 ਫੀਸਦੀ ਦੇ ਬਰਾਬਰ ਹੀ ਉਨ੍ਹਾਂ ਦੱਸਿਆ ਹੈ। ਉਨ੍ਹਾਂ ਇਹ ਰਕਮ 478 ਬਿਲੀਅਨ ਯੁਵਾਨ ਦੱਸੀ ਸੀ, ਜੋ 75 ਬਿਲੀਅਨ ਡਾਲਰ ਦੇ ਬਰਾਬਰ ਬਣਦੀ ਹੈ। ਜੇ. ਬੀ. ਅਤੇ ਡਿਵੈੱਲਪਰਾਂ ਦਰਮਿਆਨ ਕਰਜ਼ਾ ਦੇਣ ਅਤੇ ਕਰਜ਼ਾ ਲੈਣ ਕਾਰਨ ਕਈ ਤਰ੍ਹਾਂ ਦੀਆਂ ਗੁੰਝਲਾਂ ਆਈਆਂ। ਜੇ. ਬੀ. ਦੀ ਜੋ ਨਕਦੀ ਫਸ ਗਈ ਸੀ, ਤੁਰੰਤ ਨਹੀਂ ਮਿਲ ਸਕੀ ਤਾਂ ਜੋ ਕਰਜ਼ੇ ਦਾ ਭੁਗਤਾਨ ਕੀਤਾ ਜਾ ਸਕੇ। ਜੇ. ਬੀ. ਦੇ ਬਹੁ-ਗਿਣਤੀ, ਜੋ ਸਿਰਫ ਡਿਵੈੱਲਪਰਾਂ ਦੀ ਬੈਲੇਸ਼ ਸ਼ੀਟ ’ਤੇ ਨਿਰਭਰ ਸਨ, ਕੋਲ ਅਜੇ ਵੀ ਕਰਜ਼ੇ ਨੂੰ ਚੁਕਾਉਣ ਦਾ ਮੌਕਾ ਹੈ। ਉਦਾਹਰਣ ਵਜੋਂ ਡਿਵੈੱਲਪਰ ਜੇ. ਬੀ. ਦੇ ਨਿਵੇਸ਼ ਕਰਨ ਵਾਲਿਆਂ ਨੂੰ ਇਹ ਮੌਕਾ ਦੇ ਸਕਦੇ ਹਨ ਕਿ ਉਹ ਆਪਣੇ ਦਾਅਵਿਆਂ ਨੂੰ ਵੇਚ ਦੇਣ। ਇੰਝ ਹੋਣ ਨਾਲ ਮੌਜੂਦਾ ਕਰਜ਼ੇ ਦੇ ਬਰਾਬਰ ਤੱਕ ਗੱਲ ਪਹੁੰਚ ਜਾਏਗੀ।

ਜੇ. ਪੀ. ਮੋਰਗਨ ਨੇ ਆਪਣੀ ਰਿਪੋਰਟ ਵਿਚ ਅੰਦਾਜ਼ਾ ਲਾਇਆ ਹੈ ਕਿ ਐਵਰ ਗ੍ਰਨੇਡ ਦਾ ਕੁੱਲ ਕਰਜ਼ਾ 100 ਫੀਸਦੀ ਦੀ ਬਜਾਏ 177 ਫੀਸਦੀ ਹੋ ਸਕਦਾ ਹੈ। ਲੁਕਵੇਂ ਕਰਜ਼ੇ ਕਾਰਨ ਕਈ ਤਰ੍ਹਾਂ ਦੇ ਡਰ ਪੈਦਾ ਹੋ ਗਏ ਹਨ। ਗਾਰਡਨ ਦੇ ਡਾਲਰ ਬਾਂਡ ਦੀ ਕੀਮਤ ’ਚ 2022 ਵਿਚ ਕਮੀ ਹੋਵੇਗੀ, ਜੋ 90 ਸੈਂਟ ਡਾਲਰ ਤੱਕ ਹੋ ਸਕਦੀ ਹੈ। ਫੈਕਟ ਸੈੱਟ ਮੁਤਾਬਕ ਇੰਝ ਹੋਣ ਦੀ ਬਹੁਤ ਸੰਭਾਵਨਾ ਹੈ। ਪਿਛਲੇ ਮਹੀਨੇ ਫੈਂਟੇਸ਼ੀਆ ਵਿਚ ਭਾਰੀ ਕਮੀ ਹੋਈ। ਇਸ ਕਾਰਨ ਬਾਂਡ ਦੀ ਮਾਰਕੀਟ ਵਿਚ ਦਹਿਸ਼ਤ ਫੈਲ ਗਈ। ਆਉਂਦੇ ਕੁਝ ਸਮੇਂ ਦੌਰਾਨ ਹੈਰਾਨੀਜਨਕ ਗੱਲਾਂ ਸਾਹਮਣੇ ਆ ਸਕਦੀਆਂ ਹਨ।

ਇਹ ਵੀ ਪੜ੍ਹੋ : PM ਮੋਦੀ ਨੇ ਲਾਂਚ ਕੀਤੀਆਂ RBI ਦੀਆਂ ਦੋ ਨਵੀਆਂ ਸਕੀਮਾਂ, ਆਮ ਲੋਕਾਂ ਨੂੰ ਮਿਲੇਗਾ ਵੱਡਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News