ਸੰਕਟ ਦੇ ਘੇਰੇ 'ਚ ਚੀਨ ਦੀ ਆਰਥਿਕਤਾ, "ਢਹਿ ਗਿਆ" ਇਸਦਾ ਆਰਥਿਕ ਮਾਡਲ : WSG

Monday, Aug 21, 2023 - 11:43 AM (IST)

ਸੰਕਟ ਦੇ ਘੇਰੇ 'ਚ ਚੀਨ ਦੀ ਆਰਥਿਕਤਾ, "ਢਹਿ ਗਿਆ" ਇਸਦਾ ਆਰਥਿਕ ਮਾਡਲ : WSG

ਵਾਸ਼ਿੰਗਟਨ (ਭਾਸ਼ਾ)- ਦੁਨੀਆ ਦੀ ਦੂਜੀ ਸਭ ਤੋਂ ਵੱਡੀ ਚੀਨੀ ਦੀ ਅਰਥਵਿਵਸਥਾ ਹੁਣ ਡੂੰਘੇ ਸੰਕਟ ਦੇ ਘੇਰੇ ਵਿੱਚ ਪੈ ਗਈ ਹੈ ਅਤੇ ਇਸ ਦਾ 40 ਸਾਲਾਂ ਦਾ ਸਫਲ ਵਿਕਾਸ ਮਾਡਲ ਰੁਕ ਗਿਆ ਹੈ। ਇਕ ਵਿਦੇਸ਼ੀ ਅਖ਼ਬਕਾ ਤੋਂ ਇਸ ਗੱਲ ਦੀ ਜਾਣਕਾਰੀ ਮਿਲੀ ਹੈ। 'ਵਾਲ ਸਟਰੀਟ ਜਰਨਲ' (ਡਬਲਯੂ. ਐੱਸ. ਜੀ.) ਨੇ ਐਤਵਾਰ ਨੂੰ ਆਪਣੀ ਖ਼ਬਰ 'ਚ ਲਿਖਿਆ ਕਿ ਅਰਥਸ਼ਾਸਤਰੀ ਹੁਣ ਮੰਨਦੇ ਹਨ ਕਿ ਚੀਨ ਬਹੁਤ ਹੀ ਹੌਲੀ ਵਿਕਾਸ ਦੇ ਦੌਰ 'ਚ ਦਾਖਲ ਹੋ ਰਿਹਾ ਹੈ। ਪ੍ਰਤੀਕੂਲ ਜਨਸੰਖਿਆ, ਅਮਰੀਕਾ ਅਤੇ ਉਸਦੇ ਸਹਿਯੋਗੀਆਂ ਨਾਲ ਵਧਦੀ ਦੂਰੀ, ਜਿਸ ਨਾਲ ਵਿਦੇਸ਼ੀ ਨਿਵੇਸ਼ ਅਤੇ ਵਪਾਰ ਲਈ ਖ਼ਤਰਾ ਪੈਦਾ ਹੋ ਰਿਹਾ ਹੈ, ਨੇ ਸਥਿਤੀ ਨੂੰ ਹੋਰ ਬਦਤਰ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਖ਼ਬਰ 'ਚ ਕਿਹਾ ਗਿਆ ਹੈ ਕਿ ਇਹ ਸਿਰਫ਼ ਆਰਥਿਕ ਕਮਜ਼ੋਰੀ ਦਾ ਦੌਰ ਨਹੀਂ, ਬਲਕਿ ਇਸਦਾ ਅਸਰ ਲੰਬੇ ਸਮੇਂ ਤੱਕ ਦਿਖਾਈ ਦੇ ਸਕਦਾ ਹੈ। ਇੱਕ ਵਿੱਤੀ ਅਖ਼ਬਾਰ ਨੇ ਕਿਹਾ, 'ਹੁਣ ਆਰਥਿਕ ਮਾਡਲ ਢਹਿ-ਢੇਰੀ ਹੋ ਗਿਆ ਹੈ।' 'ਵਾਲ ਸਟ੍ਰੀਟ ਜਰਨਲ' ਨੇ ਕੋਲੰਬੀਆ ਯੂਨੀਵਰਸਿਟੀ 'ਚ ਇਤਿਹਾਸ ਦੇ ਪ੍ਰੋਫੈਸਰ ਅਤੇ ਆਰਥਿਕ ਸੰਕਟਾਂ ਦੇ ਮਾਹਿਰ ਐਡਮ ਟੋਜੇ ਦੇ ਹਵਾਲੇ 'ਤੋਂ ਕਿਹਾ, 'ਅਸੀਂ ਆਰਥਿਕ ਇਤਿਹਾਸ ਦੇ ਸਭ ਤੋਂ ਨਾਟਕੀ ਬਦਲਾਵਾਂ ਨੂੰ ਦੇਖ ਰਹੇ ਹਾਂ ।' ਖ਼ਬਰ 'ਚ ਬੈਂਕ ਫਾਰ ਸੈਟਲਮੈਂਟਸ ਦੇ ਅੰਕੜਿਆਂ ਦਾ ਹਵਾਲੇ 'ਤੋਂ ਕਿਹਾ ਗਿਆ ਕਿ ਸਰਕਾਰ ਅਤੇ ਰਾਜ ਦੀ ਮਾਲਕੀਅਤ ਵਾਲੀਆਂ ਕੰਪਨੀਆਂ ਦੇ ਵੱਖ-ਵੱਖ ਪੱਧਰਾਂ ਦੇ ਕਰਜ਼ ਸਮੇਤ ਕੁੱਲ ਕਰਜ਼ਾ 2022 ਤੱਕ ਚੀਨ ਦੇ ਕੁੱਲ ਘਰੇਲੂ ਉਤਪਾਦ ਦਾ ਲਗਭਗ 300 ਫ਼ੀਸਦੀ ਹੋ ਗਿਆ ਸੀ, ਜੋ ਅਮਰੀਕੀ ਪੱਧਰ ਨੂੰ ਪਾਰ ਕਰ ਗਿਆ ਸੀ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਇਹ 2012 'ਚ 200 ਫ਼ੀਸਦੀ ਤੋਂ ਵੀ ਘੱਟ ਸੀ। ਦੂਜੇ ਪਾਸੇ, ਚੀਨ ਦੇ ਰਾਸ਼ਟਰੀ ਅੰਕੜਾ ਬਿਊਰੋ (NBC) ਨੇ ਜੂਨ 'ਚ ਕਿਹਾ ਸੀ ਕਿ ਚੀਨ ਦਾ ਕੁੱਲ ਘਰੇਲੂ ਉਤਪਾਦ (GDP) 2023 ਦੀ ਪਹਿਲੀ ਛਿਮਾਹੀ 'ਚ ਸਾਲਾਨਾ ਆਧਾਰ 'ਤੇ 5.5 ਫ਼ੀਸਦੀ ਵਧਿਆ। ਪਹਿਲੀ ਛਿਮਾਹੀ 'ਚ ਚੀਨ ਦੀ GDP 59,300 ਯੂਆਨ ਰਹੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News