ਚੀਨ ਨੇ ਅਮਰੀਕਾ ’ਤੇ ਤਾਈਵਾਨ ਸਟ੍ਰੇਟ ’ਚ ਉਸ ਨੂੰ ਉਕਸਾਉਣ ਦਾ ਲਗਾਇਆ ਦੋਸ਼
Tuesday, Jun 06, 2023 - 12:05 PM (IST)
ਸਿੰਗਾਪੁਰ (ਭਾਸ਼ਾ) - ਚੀਨ ਦੇ ਰੱਖਿਆ ਮੰਤਰੀ ਜਨਰਲ ਲੀ ਸ਼ਾਂਗਫੂ ਨੇ ਐਤਵਾਰ ਨੂੰ ਕਿਹਾ ਕਿ ਉਸ ਦਾ ਇਕ ਜੰਗੀ ਬੇੜਾ ਅਮਰੀਕਾ ਦੇ ਵਿਨਾਸ਼ਕਾਰੀ ਜਹਾਜ਼ ਅਤੇ ਇਕ ਕੈਨੇਡੀਅਨ ਫ੍ਰੀਗੇਟ (ਸਮੁੰਦਰੀ ਜਹਾਜ) ਤਾਈਵਾਨ ਸਟ੍ਰੇਟ ’ਚ ਆ ਕੇ ‘ਆਜ਼ਾਦੀ’ ਦੇ ਨਾਂ ’ਤੇ ਅਜਿਹੀ ਗਸ਼ਤ ਕਰ ਰਿਹਾ ਹੈ, ਜੋ ਬੀਜਿੰਗ ਲਈ ਇਕ ਭੜਕਾਊ ਕਾਰਵਾਈ ਹੈ।
ਇਹ ਵੀ ਪੜ੍ਹੋ : ਓਡੀਸ਼ਾ ਰੇਲ ਹਾਦਸੇ ਦੇ ਪੀੜਤਾਂ ਨੂੰ LIC ਦੇਵੇਗੀ ਰਾਹਤ, ਜਲਦ ਮਿਲੇਗੀ ਬੀਮਾ ਰਾਸ਼ੀ
ਮਾਰਚ ’ਚ ਰੱਖਿਆ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਆਪਣੇ ਪਹਿਲੇ ਅੰਤਰਰਾਸ਼ਟਰੀ ਸੰਬੋਧਨ ’ਚ ਸ਼ਾਂਗਫੂ ਨੇ ਸਿੰਗਾਪੁਰ ’ਚ ਸ਼ਾਂਗਰੀ-ਲਾ ਡਾਇਲਾਗ ’ਚ ਦੁਨੀਆ ਦੇ ਚੋਟੀ ਦੇ ਰੱਖਿਆ ਅਧਿਕਾਰੀਆਂ ਨੂੰ ਕਿਹਾ ਕਿ ਚੀਨ ਨੂੰ ਜਹਾਜ਼ਾਂ ਦੇ ਬਿਨਾਂ ਕਿਸੇ ਮੰਦਭਾਵਨਾ ਦੇ ਲੰਘਣ ਨਾਲ ਕੋਈ ਸਮੱਸਿਆ ਨਹੀਂ ਹੈ ਪਰ ਸਾਨੂੰ ਗਸ਼ਤ ਦੀ ਆਜ਼ਾਦੀ ਦੀਆਂ ਕੋਸ਼ਿਸ਼ਾਂ ਨੂੰ ਰੋਕਣਾ ਹੋਵੇਗਾ। ਅਮਰੀਕੀ ਰੱਖਿਆ ਸਕੱਤਰ ਲੋਇਡ ਆਸਟਿਨ ਨੇ ਸ਼ਨੀਵਾਰ ਨੂੰ ਇਸ ਸਬੰਧੀ ਕਿਹਾ ਕਿ ਵਾਸ਼ਿੰਗਟਨ ‘ਚੀਨੀ ਧੱਕੇਸ਼ਾਹੀ ਜਾਂ ਜ਼ਬਰਦਸਤੀ ਅੱਗੇ ਨਹੀਂ ਝੁਕੇਗਾ’ ਅਤੇ ਉਸ ਦੇ ਜਹਾਜ਼ ਨਿਯਮਤ ਤੌਰ ’ਤੇ ਤਾਈਵਾਨ ਸਟ੍ਰੇਟ ਅਤੇ ਦੱਖਣੀ ਚੀਨ ਸਾਗਰ ਤੋਂ ਲੰਘਣਗੇ, ਜਹਾਜ਼ ਨਿਯਮਿਤ ਤੌਰ ’ਤੇ ਉੱਡਣਗੇ ਤਾਂ ਜੋ ਇਸ ਤੱਥ ’ਤੇ ਜ਼ੋਰ ਦਿੱਤਾ ਜਾ ਸਕੇ ਕਿ ਇਹ ਅੰਤਰਰਾਸ਼ਟਰੀ ਜਲ ਖੇਤਰ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਚੀਨ ਦੇ ਇਕ ਜੰਗੀ ਬੇੜੇ ਨੇ ਤਾਈਵਾਨ ਦੇ ਸਵੈ-ਸ਼ਾਸਿਤ ਟਾਪੂ ਦੇ ਵਿਚਕਾਰ ਤੋਂ ਲੰਘ ਰਹੇ ਇਕ ਅਮਰੀਕੀ ਗਾਈਡਡ ਮਿਜ਼ਾਈਲ ਵਿਨਾਸ਼ਕ ਅਤੇ ਇਕ ਕੈਨੇਡੀਅਨ ਫ੍ਰੀਗੇਟ ਦਾ ਪਿੱਛਾ ਕੀਤਾ ਸੀ। ਚੀਨ ਇਸ ਸਵੈ-ਸ਼ਾਸਨ ਵਾਲੇ ਟਾਪੂ ’ਤੇ ਆਪਣਾ ਦਾਅਵਾ ਜਤਾਉਂਦਾ ਹੈ।
ਇਹ ਵੀ ਪੜ੍ਹੋ : ਇਨਕਮ ਟੈਕਸ ਵਿਭਾਗ ਕੱਸੇਗਾ ਸ਼ਿਕੰਜਾ, ਹਰ ਛੋਟੀ ਬੱਚਤ ’ਤੇ ਹੋਵੇਗੀ ਨਜ਼ਰ
ਸ਼ਾਂਗਫੂ ਨੇ ਦਾਅਵਾ ਕੀਤਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਤਾਈਵਾਨ ਸਟ੍ਰੇਟ ਵਿਚ ਖ਼ਤਰਾ ਪੈਦਾ ਕੀਤਾ ਹੈ, ਜਦ ਕਿ ਇਸ ਦੀ ਬਜਾਏ ਉਨ੍ਹਾਂ ਨੂੰ ਆਪਣੇ ਹਵਾਈ ਖੇਤਰ ਅਤੇ ਪਾਣੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ। ਉਸ ਨੇ ਇਕ ਦੁਭਾਸ਼ੀਏ ਰਾਹੀਂ ਕਿਹਾ, ‘ਉੱਥੇ ਆਉਣ ਦਾ ਕੀ ਮਤਲਬ ਹੈ? ਚੀਨ ਵਿਚ ਅਸੀਂ ਹਮੇਸ਼ਾ ਕਹਿੰਦੇ ਹਾਂ, ਆਪਣੇ ਕੰਮ ਨਾਲ ਮਤਲਬ ਰੱਖੋ।
ਇਹ ਵੀ ਪੜ੍ਹੋ : ਕੇਂਦਰ ਦਾ ਪੰਜਾਬ ਸਰਕਾਰ ਨੂੰ ਝਟਕਾ, ਕਰਜ਼ਾ ਲੈਣ ਦੀ ਹੱਦ ’ਚ ਕੀਤੀ ਕਟੌਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।