ਚੀਨ ਭਾਰਤ ਲਈ ਪ੍ਰਮੁੱਖ ਬਰਾਮਦ ਮੰਜ਼ਿਲ ਬਣ ਕੇ ਉਭਰਿਆ, ਬਰਾਮਦ ’ਚ 33 ਫੀਸਦੀ ਦਾ ਤੇਜ਼ ਵਾਧਾ
Saturday, Jan 10, 2026 - 04:04 PM (IST)
ਬਿਜ਼ਨੈੱਸ ਡੈਸਕ - ਚਾਲੂ ਵਿੱਤੀ ਸਾਲ 2025-26 ਦੌਰਾਨ ਚੀਨ ਭਾਰਤ ਲਈ ਇਕ ਪ੍ਰਮੁੱਖ ਬਰਾਮਦ ਮੰਜ਼ਿਲ ਦੇ ਰੂਪ ’ਚ ਤੇਜ਼ੀ ਨਾਲ ਉਭਰਿਆ ਹੈ। ਅਪ੍ਰੈਲ ਤੋਂ ਨਵੰਬਰ ਦੀ ਮਿਆਦ ’ਚ ਚੀਨ ਨੂੰ ਭਾਰਤ ਦੀ ਬਰਾਮਦ 33 ਫੀਸਦੀ ਵਧ ਕੇ 12.22 ਅਰਬ ਅਮਰੀਕੀ ਡਾਲਰ ਤੱਕ ਪਹੁੰਚ ਗਈ ਹੈ। ਵਣਜ ਮੰਤਰਾਲਾ ਦੇ ਅੰਕੜਿਆਂ ਅਨੁਸਾਰ ਇਹ ਵਾਧਾ ਭਾਰਤ-ਚੀਨ ਦੋਪੱਖੀ ਵਪਾਰ ’ਚ ਢਾਂਚਾਗਤ ਬਦਲਾਅ ਦਾ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ ਸੋਨੇ-ਚਾਂਦੀ ਦੇ ਭਾਅ, ਜਾਣੋ ਕਿੰਨੀਆਂ ਘਟੀਆਂ ਕੀਮਤੀ ਧਾਤਾਂ ਦੀਆਂ ਕੀਮਤਾਂ
ਅੰਕੜਿਆਂ ਮੁਤਾਬਕ ਇਸ ਤੇਜ਼ੀ ਦੇ ਪਿੱਛੇ ਤੇਲ ਖਲ, ਸਮੁੰਦਰੀ ਉਤਪਾਦ, ਦੂਰਸੰਚਾਰ ਉਪਕਰਣ, ਇਲੈਕਟ੍ਰਾਨਿਕਸ ਅਤੇ ਮਸਾਲਿਆਂ ਦੀ ਬਰਾਮਦ ’ਚ ਆਈ ਮਜ਼ਬੂਤੀ ਪ੍ਰਮੁੱਖ ਕਾਰਨ ਰਹੀ ਹੈ। ਪਿਛਲੇ ਸਾਲ ਇਸੇ ਮਿਆਦ ’ਚ ਭਾਰਤ ਦੀ ਚੀਨ ਨੂੰ ਬਰਾਮਦ 9.2 ਅਰਬ ਡਾਲਰ ਸੀ, ਜਦੋਂਕਿ 2023-24 ’ਚ ਇਹ 10.28 ਅਰਬ ਡਾਲਰ ਰਹੀ ਸੀ। 4 ਸਾਲਾਂ ’ਚ ਇਹ ਸਭ ਤੋਂ ਤੇਜ਼ ਵਾਧਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਇਲੈਕਟ੍ਰਾਨਿਕ ਖੇਤਰ ’ਚ ਪਾਪੂਲੇਟਿਡ ਪ੍ਰਿੰਟਿਡ ਸਰਕਟ ਬੋਰਡ, ਫਲੈਟ ਪੈਨਲ ਡਿਸਪਲੇਅ ਮਾਡਿਊਲ ਅਤੇ ਟੈਲੀਫੋਨੀ ਉਪਕਰਣਾਂ ਦੀ ਬਰਾਮਦ ’ਚ ਜ਼ਿਕਰਯੋਗ ਉਛਾਲ ਦਰਜ ਕੀਤਾ ਗਿਆ। ਉੱਥੇ ਹੀ ਖੇਤੀਬਾੜੀ ਅਤੇ ਸਮੁੰਦਰੀ ਉਤਪਾਦਾਂ ’ਚ ਸੁੱਕੀ ਮਿਰਚ, ਝੀਂਗਾ, ਹਰੀ ਮੂੰਗੀ ਅਤੇ ਤੇਲ ਖਲ ਪ੍ਰਮੁੱਖ ਰਹੇ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਇਕ ਅਧਿਕਾਰੀ ਨੇ ਕਿਹਾ ਕਿ ਇਹ ਵਾਧਾ ਕਿਸੇ ਇਕ ਖੇਤਰ ਤੱਕ ਸੀਮਤ ਨਹੀਂ ਹੈ। ਬਰਾਮਦਕਾਰਾਂ ਅਨੁਸਾਰ ਅਮਰੀਕੀ ਬਾਜ਼ਾਰ ’ਚ ਉੱਚੇ ਟੈਕਸਾਂ ਕਾਰਨ ਭਾਰਤੀ ਉਦਯੋਗ ਨਵੇਂ ਮੌਕਿਆਂ ਦੀ ਭਾਲ ’ਚ ਚੀਨ ਵਰਗੇ ਬਾਜ਼ਾਰਾਂ ਵੱਲ ਰੁਖ ਕਰ ਰਿਹਾ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਹ ਵੀ ਪੜ੍ਹੋ : Banking Sector 'ਚ ਵਧੀ ਹਲਚਲ, ਦੋ ਵੱਡੇ ਸਰਕਾਰੀ ਬੈਂਕ ਦੇ ਰਲੇਵੇਂ ਦੀ ਤਿਆਰੀ!
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
