ਇਨ੍ਹਾਂ ਬੈਂਕਾਂ ਨਾਲ ਜੁੜੇ ਬਦਲਾਅ ਅੱਜ ਤੋਂ ਹੋ ਗਏ ਹਨ ਲਾਗੂ, ਤੁਹਾਡੇ ਲਈ ਜਾਣਨਾ ਹੈ ਜ਼ਰੂਰੀ

03/01/2020 4:54:50 PM

ਨਵੀਂ ਦਿੱਲੀ—ਹਰ ਮਹੀਨੇ ਦੀ ਪਹਿਲੀ ਤਾਰੀਕ ਤੋਂ ਕਈ ਚੀਜ਼ਾਂ 'ਚ ਬਦਲਾਅ ਦੇਖਣ ਨੂੰ ਮਿਲਦਾ ਹੈ | ਪਹਿਲੀ ਮਾਰਚ ਤੋਂ ਅਜਿਹੇ ਕਈ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ 'ਤੋਂ ਤੁਹਾਡੇ 'ਤੇ ਅਤੇ ਤੁਹਾਡੀ ਜੇਬ 'ਤੇ ਅਸਰ ਪਵੇਗਾ |
ਇਨ੍ਹਾਂ ਬਦਲਾਆਂ ਦੀ ਜਾਣਕਾਰੀ ਨਹੀਂ ਹੋਣ ਨਾਲ ਤੁਹਾਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ | ਐੱਚ.ਡੀ.ਐੱਫ.ਸੀ. ਬੈਂਕ ਨੇ ਆਪਣੇ ਗਾਹਕਾਂ ਨੂੰ ਮੋਬਾਇਲ ਐਪ ਡਾਊਨਲੋਡ ਕਰਨ ਨੂੰ ਕਿਹਾ ਹੈ | ਬੈਂਕ ਦੇ ਐਪ ਦਾ ਪੁਰਾਣਾ ਵਰਜਨ 29 ਫਰਵਰੀ ਤੱਕ ਹੀ ਵੈਧ ਸੀ | ਇਕ ਮਾਰਚ ਤੋਂ ਇਹ ਕੰਮ ਨਹੀਂ ਕਰੇਗਾ | ਪੁਰਾਣਾ ਐਪ ਅਨ-ਇੰਸਟਾਲ ਕਰਕੇ ਨਵਾਂ ਵਾਲਾ ਐਪ ਡਾਊਨਲੋਡ ਕਰਨਾ ਹੋਵੇਗਾ | ਉੱਧਰ ਸਟੇਟ ਬੈਂਕ ਆਫ ਇੰਡੀਆ (ਐੱਸ.ਬੀ.ਆਈ.) ਨੇ ਆਪਣੇ ਗਾਹਕਾਂ ਨੂੰ ਕੇ.ਵਾਈ.ਸੀ. ਦੇ ਲਈ 28 ਫਰਵਰੀ ਤੱਕ ਦਾ ਸਮਾਂ ਦਿੱਤਾ ਸੀ | ਬੈਂਕ ਨੇ ਕੇ.ਵਾਈ.ਸੀ. ਨਹੀਂ ਕਰਵਾ ਪਾਏ ਗਾਹਕਾਂ ਦੇ ਖਾਤਿਆਂ ਤੋਂ ਲੈਣ-ਦੇਣ ਬੰਦ ਕਰ ਦਿੱਤਾ ਹੈ | ਅੱਗੇ ਚੱਲ ਕੇ ਅਜਿਹੇ ਲੋਕਾਂ ਦਾ ਖਾਤਾ ਪੂਰੀ ਤਰ੍ਹਾਂ ਬੰਦ ਵੀ ਕੀਤਾ ਜਾ ਸਕਦਾ ਹੈ | ਇਨ੍ਹਾਂ ਦੇ ਇਲਾਵਾ ਤੁਹਾਡੇ ਲਈ ਇਨ੍ਹਾਂ ਬਦਲਾਵਾਂ ਨੂੰ ਜਾਣਨਾ ਵੀ ਜ਼ਰੂਰੀ ਹੈ |
ਇੰਡੀਅਨ ਬੈਂਕ ਦੇ ਏ.ਟੀ.ਐੱਮ. 'ਚੋਂ ਨਹੀਂ ਨਿਕਲੇਗਾ ਦੋ ਹਜ਼ਾਰ ਦਾ ਨੋਟ 
ਇੰਡੀਅਨ ਬੈਂਕ ਇਕ ਮਾਰਚ ਤੋਂ ਵੱਡਾ ਬਦਲਾਅ ਕਰਨ ਜਾ ਰਿਹਾ ਹੈ | ਬੈਂਕ ਆਪਣੇ ਏ.ਟੀ.ਐੱਮ. 'ਚੋਂ ਹੁਣ ਦੋ ਹਜ਼ਾਰ ਰੁਪਏ ਦਾ ਨੋਟ ਨਹੀਂ ਦੇ ਪਾਵੇਗਾ | ਆਰ.ਬੀ.ਆਈ. ਨੇ ਬੈਂਕਾਂ ਤੋਂ ਦੋ ਹਜ਼ਾਰ ਦੇ ਨੋਟ ਦੀ ਥਾਂ ਪੰਜ ਸੌ ਅਤੇ ਘੱਟੋ ਘੱਟ ਮੁੱਲ ਦੇ ਨੋਟ ਏ.ਟੀ.ਐੱਮ. ਤੋਂ ਦੇਣ ਦੇ ਨਿਰਦੇਸ਼ ਬੈਂਕਾਂ ਨੂੰ ਪਿਛਲੇ ਦਿਨੀਂ ਦਿੱਤੇ ਸਨ | ਇੰਡੀਅਨ ਬੈਂਕ ਦੇ ਗਾਹਕ ਬ੍ਰਾਂਚ 'ਚੋਂ ਦੋ ਹਜ਼ਾਰ ਰੁਪਏ ਦਾ ਨੋਟ ਲੈ ਸਕਦੇ ਹਨ | 
ਹੁਣ ਮੁਫਤ ਨਹੀਂ ਮਿਲੇਗਾ ਫਾਸਟੈਗ
ਐੱਨ.ਐੱਚ.ਏ.ਆਈ. ਦੇ ਤਹਿਤ ਹਾਈਵੇ ਅਤੇ ਐਕਸਪ੍ਰੈੱਸ 'ਤੇ ਟੋਲ ਲਈ ਸਰਕਾਰ ਪਹਿਲਾਂ ਹੀ ਫਾਸਟੈਗ ਜ਼ਰੂਰੀ ਕਰ ਚੁੱਕੀ ਹੈ | ਹੁਣ ਤੱਕ ਸਰਕਾਰ ਮੁਫਤ 'ਚ ਫਾਸਟੈਗ ਦੇ ਰਹੀ ਸੀ | 29 ਫਰਵਰੀ ਤੱਕ ਹੀ ਇਹ ਸੁਵਿਧਾ ਸੀ | ਪਹਿਲੀ ਮਾਰਚ ਤੋਂ ਤੁਹਾਨੂੰ ਫਾਸਟੈਗ ਦੇ ਲਈ ਘੱਟੋ-ਘੱਟ 100 ਰੁਪਏ ਦੇਣੇ ਹੋਣਗੇ | ਹੁਣ ਤੱਕ 1.4 ਕਰੋੜ ਫਾਸਟੈਗ ਜਾਰੀ ਹੋ ਚੁੱਕੇ ਹਨ | 
ਲਾਟਰੀ 'ਤੇ ਵਧ ਜਾਵੇਗੀ ਜੀ.ਐੱਸ.ਟੀ. ਦੀ ਦਰ
ਪਹਿਲੀ ਮਾਰਚ ਤੋਂ ਲਾਟਰੀ 'ਤੇ ਵਸਤੂ ਅਤੇ ਸੇਵਾ ਟੈਕਸ (ਜੀ.ਐੱਸ.ਟੀ. ਦੀ 28 ਫੀਸਦੀ ਦੀ ਦਰ ਲਾਗੂ ਹੋਵੇਗੀ | ਜੀ.ਐੱਸ.ਟੀ. ਕਾਊਾਸਿਲ ਨੇ ਦਸੰਬਰ 'ਚ ਇਸ ਸੰਬੰਧ 'ਚ ਫੈਸਲਾ ਲਿਆ ਸੀ | ਇਸ ਦੇ ਤਹਿਤ ਸਾਰੇ ਸੂਬੇ ਸੰਚਾਲਿਤ ਅਤੇ ਅਧਿਕਾਰਤ ਲਾਟਰੀ 'ਤੇ ਜੀ.ਐੱਸ.ਟੀ. ਦੀ ਇਕ ਹੀ ਦਰ ਪ੍ਰਭਾਵੀ ਹੋਵੇਗੀ | ਅਜੇ ਸੂਬੇ ਵਲੋਂ ਸੰਚਾਲਿਤ ਲਾਟਰੀ 'ਤੇ 12 ਫੀਸਦੀ ਅਤੇ ਸੂਬੇ ਵਲੋਂ ਅਧਿਕਾਰਤ 'ਤੇ 28 ਫੀਸਦੀ ਟੈਕਸ ਲੱਗਦਾ ਹੈ | 


Aarti dhillon

Content Editor

Related News