ਭਾਰਤੀ ਬੈਂਕ ਸੰਘ ਨੇ ਰਜਨੀਸ਼ ਕੁਮਾਰ ਨੂੰ ਚੇਅਰਮੈਨ ਚੁਣਿਆ

Saturday, Oct 19, 2019 - 09:16 AM (IST)

ਭਾਰਤੀ ਬੈਂਕ ਸੰਘ ਨੇ ਰਜਨੀਸ਼ ਕੁਮਾਰ ਨੂੰ ਚੇਅਰਮੈਨ ਚੁਣਿਆ

ਮੁੰਬਈ—ਭਾਰਤੀ ਸਟੇਟ ਬੈਂਕ ਪ੍ਰਮੁੱਖ ਰਜਨੀਸ਼ ਕੁਮਾਰ ਨੂੰ 2019-20 ਲਈ ਬੈਂਕਾਂ ਦੇ ਗਰੁੱਪ ਭਾਰਤੀ ਬੈਂਕ ਸੰਘ (ਆਈ.ਬੀ.ਏ.) ਦਾ ਚੇਅਰਮੈਨ ਚੁਣਿਆ ਗਿਆ ਹੈ। ਸਰਕਾਰ ਅਤੇ ਰੇਗੂਲੇਟਰਾਂ ਦੇ ਨਾਲ ਬੈਂਕ ਹਿੱਤਾਂ ਦੀ ਅਗਵਾਈ ਕਰਨ ਵਾਲੇ ਗਰੁੱਪ ਨੇ ਕਿਹਾ ਕਿ ਤਿੰਨ ਟਾਪ ਬੈਂਕ ਅਧਿਕਾਰੀ ਉਸ ਦੇ ਡਿਪਟੀ ਚੇਅਰਮੈਨ ਹਨ। ਇਕ ਅਧਿਕਾਰਿਕ ਬਿਆਨ ਮੁਤਾਬਕ ਇਸ 'ਚ ਯੂਨੀਅਨ ਬੈਂਕ ਆਫ ਇੰਡੀਆ ਕੇ.ਜੀ. ਰਾਜਕਿਰਨ ਰਾਏ, ਪੰਜਾਬ ਨੈਸ਼ਨਲ ਬੈਂਕ ਦੇ ਐੱਮ.ਐੱਸ. ਮਲਿੱਕਾਰਜੁਨ ਰਾਓ ਅਤੇ ਜੇਪੀ ਮੋਰਗਨ ਚੇਜ ਬੈਂਕ ਦੇ ਮਾਧਵ ਕਲਿਆਣ ਸ਼ਾਮਲ ਹਨ। ਆਈ.ਡੀ.ਬੀ.ਆਈ. ਬੈਂਕ ਦੇ ਪ੍ਰਬੰਧ ਨਿਰਦੇਸ਼ਕ ਅਤੇ ਪ੍ਰਮੁੱਖ ਰਾਕੇਸ਼ ਸ਼ਰਮਾ ਬਾਡੀਜ਼ ਦੇ ਮਾਨਦ ਸਕੱਤਰ ਹੋਣਗੇ।  


author

Aarti dhillon

Content Editor

Related News