ਸਸਤੇ ਮਕਾਨਾਂ ''ਤੇ 1100 ਕਰੋੜ ਰੁਪਏ ਨਿਵੇਸ਼ ਕਰੇਗੀ ਸੈਂਚੁਰੀ ਰੀਅਲ ਅਸਟੇਟ

12/10/2017 5:21:04 PM

ਨਵੀਂ ਦਿੱਲੀ—ਰੀਅਲ ਅਸਟੇਟ ਖੇਤਰ ਦੀ ਪ੍ਰਮੁੱਖ ਕੰਪਨੀ ਸੈਂਚੁਰੀ ਰੀਅਲ ਅਸਟੇਟ ਸਸਤੇ ਆਵਾਸ ਸ਼੍ਰੇਣੀ ਦੇ ਕਾਰੋਬਾਰ 'ਚ 1100 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਬੇਂਗਲੂਰ 'ਚ ਬਹੁਤ ਸਾਰੀ ਭੂਮੀ ਦੀ ਮਾਲਿਕ ਇਸ ਕੰਪਨੀ ਦੀ ਯੋਜਨਾ ਅਗਲੇ ਪੰਜ ਸਾਲ 'ਚ 7,000 ਸਸਤੇ ਮਕਾਨ ਬਣਾਉਣ ਦੀ ਹੈ। ਕੰਪਨੀ ਦੇ ਪ੍ਰਬੰਧ ਨਿਦੇਸ਼ਕ ਰਵਿੰਦਰ ਪਈ ਨੇ ਕਿਹਾ ਕਿ ਕੰਪਨੀ ਦੀ ਅਗਲੇ ਸਾਲ ਦੋ ਪਰਿਯੋਜਨਾਵਾਂ 'ਚ 1350 ਪਲਾਟਾਂ ਦੀ ਵਿਕਰੀ ਕਰਨ ਦੀ ਵੀ ਯੋਜਨਾ ਹੈ। ਇਸ 'ਚ ਕੰਪਨੀ ਨੂੰ 600 ਕਰੋੜ ਰੁਪਏ ਦੀ ਵਿਕਰੀ ਹੋਣ ਦਾ ਅਨੁਮਾਨ ਹੈ।
ਪਈ ਨੇ ਕਿਹਾ,'' ਬੇਂਗਲੂਰ 'ਚ ਸਾਡੇ ਕੋਲ  3000 ਏਕੜ ਤੋਂ ਜ਼ਿਆਦਾ ਭੂਮੀ ਹੈ ਅਤੇ ਸਾਡਾ ਟੀਚਾ ਇਸਦੀ ਬੇਹਤਰੀਨ ਕੀਮਤ 'ਤੇ ਮੁਦਰੀਕਰਨ ਕਰਨਾ ਹੈ।'' ਸਾਲ 2018 'ਚ ਕੰਪਨੀ ਦੀ ਯੋਜਨਾ ਚਾਰ ਸਸਤੀ ਆਵਾਸ ਪਰਿਯੋਜਨਾ ਨੂੰ ਪੇਸ਼ ਕਰਨ ਦੀ ਹੈ। ਕਰੀਬ 45 ਲੱਖ ਵਰਗ ਫੁੱਟ 'ਚ ਫੈਲੀ ਇਨ੍ਹਾਂ ਪਰਿਯੋਜਨਾਵਾਂ ਦੇ ਤਹਿਤ ਕੰਪਨੀ ਅਗਲੇ ਪੰਜ ਸਾਲ 'ਚ 7000 ਅਪਾਰਟਮੇਂਟ ਦਾ ਨਿਰਮਾਣ ਕਰੇਗੀ। ਇਸ 'ਤੇ ਨਿਵੇਸ਼ ਦੇ ਬਾਰੇ 'ਚ ਪਈ ਨੇ ਕਿਹਾ, '' ਇਨ੍ਹਾਂ ਪਰਿਯੋਜਨਾਵਾਂ ਦੇ ਲਈ ਸਾਡੇ ਕੋਲ ਭੂਮੀ ਪਹਿਲਾਂ ਤੋਂ ਹੀ ਉਪਲਬਧ ਹੈ। ਇਸ 'ਚ ਨਿਰਮਾਣ ਦੀ ਲਾਗਤ ਕਰੀਬ 1100 ਕਰੋੜ ਰੁਪਏ ਆਵੇਗੀ।'' ਇਸ 'ਚ ਕਰੀਬ 6000 ਫਲੈਟ ਉਤਰੀ ਬੇਂਗਲੂਰ 'ਚ ਹੋਣਗੇ ਅਤੇ ਪ੍ਰਤੇਕ ਦੀ ਕੀਮਤ 35 ਤੋਂ 40 ਲੱਖ ਰੁਪਏ ਦੇ ਵਿਚ ਹੋਵੇਗੀ।


Related News