ਦਾਲਾਂ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਲਿਆ ਅਹਿਮ ਫ਼ੈਸਲਾ

Tuesday, Sep 26, 2023 - 10:27 AM (IST)

ਦਾਲਾਂ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਲਿਆ ਅਹਿਮ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)– ਦਾਲ ਦੀਆਂ ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਨੇ ਅਹਿਮ ਫ਼ੈਸਲਾ ਲੈਂਦੇ ਹੋਏ ਅਰਹਰ ਅਤੇ ਮਾਂਹ ਦੀਆਂ ਦਾਲਾਂ ਦੀ ਸਟਾਕ ਲਿਮਿਟ ਦੀ ਮਿਆਦ 30 ਅਕਤੂਬਰ ਤੋਂ ਵਧਾ ਕੇ 31 ਦਸੰਬਰ ਤੱਕ ਕਰ ਦਿੱਤੀ ਹੈ। ਸਰਕਾਰ ਨੇ ਸਟਾਕ ਹੋਲਡਿੰਗ ਇਕਾਈਆਂ ਲਈ ਸਟਾਕ ਰੱਖਣ ਦੀ ਲਿਮਿਟ ਨੂੰ ਘਟਾਉਂਦੇ ਹੋਏ ਇਸ ਬਦਲਾਅ ਦਾ ਐਲਾਨ ਕੀਤਾ ਹੈ। ਸਰਕਾਰ ਵਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਹੋਲਸੇਲਰਸ ਅਤੇ ਵੱਡੇ ਚੇਨ ਰਿਟੇਲਰਸ ਲਈ ਸਟਾਕ ਰੱਖਣ ਦੀ ਲਿਮਿਟ ਨੂੰ 200 ਮੀਟ੍ਰਿਕ ਟਨ ਤੋਂ ਘਟਾ ਕੇ 50 ਮੀਟ੍ਰਿਕ ਟਨ ਕਰਨ ਦਾ ਐਲਾਨ ਕੀਤਾ ਗਿਆ ਹੈ। ਉੱਥੇ ਹੀ ਮਿੱਲਰਜ਼ ਲਈ ਸਟਾਕ ਰੱਖਣ ਦੀ ਲਿਮਿਟ ਨੂੰ ਮੌਜੂਦਾ 3 ਮਹੀਨਿਆਂ ਦੇ ਉਤਪਾਦਨ ਜਾਂ ਸਾਲਾਨਾ ਸਮਰੱਥਾ ਦੇ 25 ਫ਼ੀਸਦੀ ਦੀ ਥਾਂ ਘਟਾ ਕੇ 1 ਮਹੀਨੇ ਦੇ ਪ੍ਰੋਡਕਸ਼ਨ ਜਾਂ ਸਾਲਾਨਾ ਉਤਪਾਦਨ ਸਮਰੱਥਾ ਦਾ 10 ਫ਼ੀਸਦੀ ਕਰ ਦਿੱਤਾ ਹੈ।

ਇਹ ਵੀ ਪੜ੍ਹੋ : ਹੋਮ ਲੋਨ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਮੋਦੀ ਸਰਕਾਰ, ਲੱਖਾਂ ਲੋਕਾਂ ਨੂੰ ਹੋਵੇਗਾ ਫ਼ਾਇਦਾ

ਸਰਕਾਰ ਨੇ ਸਟਾਕ ਲਿਮਿਟ ਨੂੰ ਘਟਾਉਣ ਅਤੇ ਮਿਆਦ ਨੂੰ ਵਧਾਉਣ ਦਾ ਫ਼ੈਸਲਾ ਜਮ੍ਹਾਖੋਰੀ ਨੂੰ ਰੋਕਣ ਅਤੇ ਅਰਹਰ ਜਾਂ ਮਾਂਹ ਦੀ ਦਾਲ ਦੇ ਬਾਜ਼ਾਰ ਵਿਚ ਉੱਚਿੱਤ ਮੁੱਲ ’ਤੇ ਖਪਤਕਾਰਾਂ ਲਈ ਦਾਲ ਦੀ ਉਪਲਬਧਤਾ ਵਧਾਉਣ ਦੇ ਮਕਸਦ ਨਾਲ ਲਿਆ ਹੈ। ਸਰਕਾਰ ਦੇ ਤਾਜ਼ਾ ਆਦੇਸ਼ ਮੁਤਾਬਕ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਲਈ ਅਰਹਰ ਅਤੇ ਮਾਂਹ ਦੀ ਦਾਲ ਦੀ ਸਟਾਕ ਲਿਮਿਟ ਨੂੰ 31 ਦਸੰਬਰ ਤੱਕ ਲਈ ਵਧਾਇਆ ਗਿਆ ਹੈ। ਹੁਣ ਹਰ ਇਕ ਦਾਲ ਹੋਲਸੇਲਰਸ 50 ਮੀਟ੍ਰਿਕ ਟਨ, ਰਿਟੇਲਰਸ 5 ਮੀਟ੍ਰਿਕ ਟਨ, ਰਿਟੇਲ ਆਊਟਲੈੱਟ 5 ਮੀਟ੍ਰਿਕ ਟਨ ਅਤੇ ਵੱਡੇ ਚੇਨ ਰਿਟੇਲਰਸ 50 ਮੀਟ੍ਰਿਕ ਟਨ ਡਿਪੂ ’ਚ ਰੱਖ ਸਕਦੇ ਹਨ।

ਇਹ ਵੀ ਪੜ੍ਹੋ : UK ’ਚ ਡੂੰਘਾ ਹੋਣ ਲੱਗਾ ਆਰਥਿਕ ਸੰਕਟ, ਕੰਪਨੀਆਂ ਨੇ ਸ਼ੁਰੂ ਕੀਤੀ ਵਰਕਰਾਂ ਦੀ ਛਾਂਟੀ

ਸਰਕਾਰ ਦੇ ਆਦੇਸ਼ ਮੁਤਾਬਕ ਦਾਲ ਦਰਾਮਦ ਕਰਨ ਵਾਲੇ ਦਰਾਮਦਕਾਰ ਕਸਟਮ ਕਲੀਅਰੈਂਸ ਦੀ ਮਿਤੀ ਤੋਂ 30 ਦਿਨਾਂ ਤੋਂ ਵੱਧ ਦਾਲ ਦਾ ਸਟਾਕ ਆਪਣੇ ਕੋਲ ਨਹੀਂ ਰੱਖ ਸਕਦੇ। ਸਾਰੇ ਦਾਲ ਟਰੇਡਰਸ ਨੂੰ ਖਪਤਕਾਰ ਮਾਮਲਿਆਂ ਬਾਰੇ ਵਿਭਾਗ ਦੀ ਵੈੱਬਸਾਈਟ ’ਤੇ ਜਾ ਕੇ ਅਰਹਰ ਜਾਂ ਮਾਂਹ ਦੀ ਦਾਲ ਦੇ ਸਟਾਕ ਦਾ ਖੁਲਾਸਾ ਕਰਨਾ ਹੋਵੇਗਾ। ਜੇ ਉਨ੍ਹਾਂ ਕੋਲ ਸਟਾਕ ਤੈਅ ਲਿਮਿਟ ਤੋਂ ਵੱਧ ਹੈ ਤਾਂ 30 ਦਿਨਾਂ ਦੇ ਅੰਦਰ ਉਸ ਨੂੰ ਹੇਠਾਂ ਲਿਆਉਣਾ ਹੋਵੇਗਾ। ਖਪਤਕਾਰ ਮਾਮਲਿਆਂ ਦੇ ਵਿਭਾਗ ਦਾ ਕਹਿਣਾ ਹੈ ਕਿ ਪੋਰਟਲ ਰਾਹੀਂ ਅਰਹਰ ਅਤੇ ਮਾਂਹ ਦੀ ਦਾਲ ਦੇ ਸਟਾਕ ’ਤੇ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ।

ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News