ਭਾਰਤ ਤੋਂ ਕਾਰੋਬਾਰ ਸਮੇਟਣ ਦੀ ਤਿਆਰੀ ’ਚ ਦੁਨੀਆ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ
Friday, Apr 15, 2022 - 09:58 AM (IST)
ਨਵੀਂ ਦਿੱਲੀ (ਇੰਟ.) – ਦੁਨੀਆ ਦੀ ਸਭ ਤੋਂ ਵੱਡੀ ਸੀਮੈਂਟ ਕੰਪਨੀ ਹੋਲਸਿਮ ਗਰੁੱਪ ਭਾਰਤ ’ਚ ਆਪਣਾ ਕਾਰੋਬਾਰ ਬੰਦ ਕਰ ਸਕਦੀ ਹੈ। 17 ਸਾਲਾਂ ਤੋਂ ਭਾਰਤ ’ਚ ਕਾਰੋਬਾਰ ਕਰ ਰਹੀ ਇਸ ਸਵਿਸ ਕੰਪਨੀ ਨੇ ਆਪਣਾ ਭਾਰਤੀ ਕਾਰੋਬਾਰ ਵੇਚਣ ਲਈ ਕੁੱਝ ਕੰਪਨੀਆਂ ਨਾਲ ਗੱਲਬਾਤ ਵੀ ਸ਼ੁਰੂ ਕਰ ਦਿੱਤੀ ਹੈ। ਹੋਲਸਿਮ ਗਰੁੱਪ ਦੀਆਂ ਭਾਰਤ ’ਚ ਦੋ ਲਿਸਟਿਡ ਕੰਪਨੀਆਂ ਅੰਬੂਜਾ ਸੀਮੈਂਟ ਅਤੇ ਏ. ਸੀ. ਸੀ. ਲਿਮਟਿਡ ਹਨ। ਕੰਪਨੀ ਆਪਣੀ ਕੋਰ ਮਾਰਕੀਟ ’ਤੇ ਫੋਕਸ ਕਰਨ ਲਈ ਬਣਾਈ ਗਈ ਆਪਣੀ ਕੌਮਾਂਤਰੀ ਰਣਨੀਤੀ ਦੇ ਤਹਿਤ ਹੀ ਕੁੱਝ ਦੇਸ਼ਾਂ ਤੋਂ ਆਪਣਾ ਕਾਰੋਬਾਰ ਸਮੇਟ ਰਹੀ ਹੈ।
ਇਹ ਵੀ ਪੜ੍ਹੋ : ਟਾਪ-10 ਅਰਬਪਤੀਆਂ ਦੀ ਸੂਚੀ ਵਿਚ 6ਵੇਂ ਸਥਾਨ ਤੇ ਪਹੁੰਚੇ ਗੌਤਮ ਅਡਾਨੀ, ਜਾਣੋ ਕਿਸ ਸਥਾਨ 'ਤੇ ਹਨ ਅੰਬਾਨੀ
ਬਲੂਮਬਰਗ ਦੇ ਹਵਾਲੇ ਤੋਂ ਪ੍ਰਕਾਸ਼ਿਤ ਇਕ ਰਿਪੋਰਟ ’ਚ ਦੱਸਿਆ ਗਿਆ ਹੈ ਕਿ ਹੋਲਸਿਮ ਗਰੁੱਪ ਆਪਣਾ ਭਾਰਤੀ ਕਾਰੋਬਾਰ ਵੇਚਣ ਲਈ ਜੇ. ਐੱਸ. ਡਬਲਯੂ. ਅਤੇ ਅਡਾਨੀ ਸਮੂਹ ਸਮੇਤ ਹੋਰ ਕੰਪਨੀਆਂ ਨਾਲ ਸੰਪਰਕ ’ਚ ਹੈ। ਹਾਲਾਂਕਿ ਇਹ ਪ੍ਰਕਿਰਿਆ ਹਾਲੇ ਸ਼ੁਰੂਆਤੀ ਪੜਾਅ ’ਚ ਹੀ ਹੈ। ਜ਼ਿਕਰਯੋਗ ਹੈ ਕਿ ਜੇ. ਐੱਸ. ਡਬਲਯੂ. ਅਤੇ ਅਡਾਨੀ ਸਮੂਹ ਹਾਲ ਹੀ ’ਚ ਸੀਮੈਂਟ ਕਾਰੋਬਾਰ ’ਚ ਉਤਰੇ ਹਨ।
ਭਾਰਤੀ ਬਾਜ਼ਾਰ ’ਚ ਹੋਲਸਿਮ ਦੀ ਫਲੈਗਸ਼ਿਪ ਕੰਪਨੀ ਅੰਬੂਜਾ ਸੀਮੈਂਟ ਹੈ। ਇਸ ’ਚ ਹੋਲਸਿਮ ਦੀ ਹਿੱਸੇਦਾਰੀ 63.1 ਫੀਸਦੀ ਹੈ। ਹੋਲਸਿਮ ਕੋਲ ਇਹ ਹਿੱਸੇਦਾਰੀ ਹੋਲਡਰਇੰਡ ਇਨਵੈਸਟਮੈਂਟ ਲਿਮਟਿਡ ਰਾਹੀਂ ਹੈ। ਪ੍ਰਮੁੱਖ ਸੀਮੈਂਟ ਬ੍ਰਾਂਡ ਏ. ਸੀ. ਸੀ. ਲਿਮਟਿਡ ’ਚ ਅੰਬੂਜਾ ਸੀਮੈਂਟ ਦੀ 50.05 ਫੀਸਦੀ ਹਿੱਸੇਦਾਰੀ ਹੈ। ਏ. ਸੀ. ਸੀ. ’ਚ ਹੋਲਡਰਿੰਡ ਇਨਵੈਸਟਮੈਂਟ ਲਿਮਟਿਡ ਦੀ ਸਿੱਧੇ ਤੌਰ ’ਤੇ ਵੀ 4.48 ਫੀਸਦੀ ਹਿੱਸੇਦਾਰੀ ਹੈ। ਉਂਝ ਭਾਰਤ ’ਚ ਹੋਲਸਿਮ ਸਾਲ 2018 ਤੋਂ ਦੋਵੇਂ ਬ੍ਰਾਂਡਾਂ ਨੂੰ ਮਰਜ ਕਰਨ ਦਾ ਯਤਨ ਕਰ ਰਹੀ ਹੈ ਪਰ ਇਹ ਪ੍ਰਕਿਰਿਆ ਹਾਲੇ ਤੱਕ ਪੂਰੀ ਨਹੀਂ ਹੋਈ ਹੈ।
ਇਹ ਵੀ ਪੜ੍ਹੋ : ਇਲੈਕਟ੍ਰਿਕ ਵਾਹਨਾਂ ਦੇ ਕੱਚੇ ਮਾਲ ਦੀਆਂ ਕੀਮਤਾਂ ਅਸਮਾਨ ’ਤੇ, Elon Musk ਬਣਾ ਰਹੇ ਇਹ ਯੋਜਨਾ
ਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।