CEAT ਨੇ ਆਮਿਰ ਖਾਨ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

Friday, Sep 25, 2020 - 03:44 PM (IST)

CEAT ਨੇ ਆਮਿਰ ਖਾਨ ਨੂੰ ਬਣਾਇਆ ਆਪਣਾ ਬ੍ਰਾਂਡ ਅੰਬੈਸਡਰ

ਮੁੰਬਈ (ਭਾਸ਼ਾ) — ਆਰ.ਪੀ.ਜੀ. ਸਮੂਹ ਦੀ ਕੰਪਨੀ ਸੀਏਟ ਟਾਇਰਸ ਨੇ ਬਾਲੀਵੁੱਡ ਅਭਿਨੇਤਾ ਆਮਿਰ ਖਾਨ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਖਾਨ ਵੱਖ-ਵੱਖ ਮੀਡੀਆ ਪਲੇਟਫਾਰਮਾਂ 'ਤੇ ਕੰਪਨੀ ਦੀ ਮੁਹਿੰਮ ਦਾ ਹਿੱਸਾ ਹੋਣਗੇ। ਕੰਪਨੀ ਨੇ ਕਿਹਾ ਕਿ ਆਮਿਰ ਖਾਨ ਭਾਰਤੀ ਫਿਲਮ ਇੰਡਸਟਰੀ ਦੇ ਸਭ ਤੋਂ ਪ੍ਰਤਿਭਾਵਾਨ ਅਦਾਕਾਰਾਂ ਵਿਚੋਂ ਇਕ ਹਨ। ਕੰਪਨੀ ਨੇ ਉਸਨੂੰ ਦੋ ਸਾਲਾਂ ਲਈ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ। ਕੰਪਨੀ ਨੇ ਕਿਹਾ ਕਿ ਏਕੀਕ੍ਰਿਤ ਮਾਰਕੀਟਿੰਗ ਮੁਹਿੰਮ ਦੇ ਤਹਿਤ ਖਾਨ ਦੁਬਈ ਵਿਚ ਚੱਲ ਰਹੀ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੌਰਾਨ ਦੋ ਵਪਾਰਕ ਵਿਗਿਆਪਨਾਂ ਵਿਚ ਦਿਖਾਈ ਦੇਣਗੇ। ਪਹਿਲੇ ਵਿਗਿਆਪਨ ਦਾ ਪ੍ਰਸਾਰਣ ਸ਼ਨੀਵਾਰ ਨੂੰ ਹੋਵੇਗਾ। ਇਹ ਵਿਗਿਆਪਨ ਸੀਏਟ ਦੇ ਸੈਕੁਰੈਡਰਾਇਵ ਰੇਂਜ ਦੇ ਪ੍ਰੀਮੀਅਮ ਕਾਰ ਟਾਇਰਾਂ ਬਾਰੇ ਹੈ।

ਇਹ ਵੀ ਦੇਖੋ : 'ਕੈਫੇ ਕੌਫੀ ਡੇਅ' ਵਿਕਣ ਲਈ ਤਿਆਰ, ਖ਼ਰੀਦਣ ਦੀ ਦੌੜ 'ਚ ਆਈਆਂ ਇਹ ਕੰਪਨੀਆਂ

ਸੀਏਟ ਟਾਇਰ ਨੇ ਕਿਹਾ ਕਿ ਪਹਿਲਾ ਇਸ਼ਤਿਹਾਰ ਵੱਖ-ਵੱਖ ਮੀਡੀਆ ਪਲੇਟਫਾਰਮਸ ਤੇ ਆਨਲਾਈਨ ਅਤੇ ਆਫ਼ਲਾਈਨ ਵਿਖਾਈ ਦੇਵੇਗਾ। ਸੀਏਟ ਸੈਕੁਰਾਡਰਾਇਵ ਟਾਇਰਾਂ ਦੀ ਵਰਤੋਂ ਵੱਖ ਵੱਖ ਪ੍ਰੀਮੀਅਮ ਸੇਡਾਨ ਅਤੇ ਕੰਪੈਕਟ ਐਸ.ਯੂ.ਵੀ. ਜਿਵੇਂ ਕਿ ਹੌਂਡਾ ਸਿਟੀ, ਸਕੋਡਾ ਓਕਟਾਵੀਆ, ਟੋਯੋਟਾ ਕੋਰੋਲਾ, ਹੁੰਡਈ ਕ੍ਰੇਟਾ, ਮਾਰੂਤੀ ਸੁਜ਼ੂਕੀ ਵਿਟਾਰਾ ਬ੍ਰੇਜ਼ਾ ਅਤੇ ਹੋਰ ਕਾਰਾਂ ਵਿਚ ਹੁੰਦਾ ਹੈ।

ਇਹ ਵੀ ਦੇਖੋ : ਅੱਜ ਪੰਜਵੇਂ ਦਿਨ ਚੌਥੀ ਵਾਰ ਡਿੱਗੇ ਸੋਨੇ ਦੇ ਭਾਅ, ਹਫ਼ਤੇ 'ਚ 2000 ਰੁਪਏ ਘਟੀ ਕੀਮਤ


author

Harinder Kaur

Content Editor

Related News