CCI ਨੇ ਮਾਰੂਤੀ ਸੁਜ਼ੂਕੀ ’ਤੇ ਠੋਕਿਆ 200 ਕਰੋੜ ਦਾ ਜੁਰਮਾਨਾ

Monday, Aug 23, 2021 - 09:29 PM (IST)

CCI ਨੇ ਮਾਰੂਤੀ ਸੁਜ਼ੂਕੀ ’ਤੇ ਠੋਕਿਆ 200 ਕਰੋੜ ਦਾ ਜੁਰਮਾਨਾ

ਨਵੀਂ ਦਿੱਲੀ– ਭਾਰਤੀ ਮੁਕਾਬਲੇਬਾਜ਼ ਕਮਿਸ਼ਨ (ਸੀ. ਸੀ. ਆਈ.) ਨੇ ਡੀਲਰਾਂ ਦੇ ਗਾਹਕਾਂ ਨੂੰ ਗੱਡੀ ਦੀ ਖਰੀਦ ’ਤੇ ਛੋਟ ਦੇਣ ਤੋਂ ਰੋਕਣ ਨੂੰ ਮੁਕਾਬਲੇਬਾਜ਼ੀ ਨਿਯਮਾਂ ਦੇ ਉਲਟ ਪਾਉਂਦੇ ਹੋਏ ਅੱਜ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ (ਐੱਮ.ਐੱਸ. ਆਈ. ਐੱਲ.) ਉੱਤੇ 200 ਕਰੋੜ ਰੁਪਏ ਜੁਰਮਾਨਾ ਠੋਕਿਆ ਹੈ। ਕੰਪਨੀ ਮਾਮਲਿਆਂ ਦੇ ਮੰਤਰਾਲਾ ਤੋਂ ਜਾਰੀ ਆਦੇਸ਼ ’ਚ ਦੱਸਿਆ ਗਿਆ ਹੈ ਕਿ ਸੀ. ਸੀ. ਆਈ. ਨੇ ਆਪਣੀ ਜਾਂਚ ’ਚ ਦੇਖਿਆ ਕਿ ਐੱਮ. ਐੱਸ. ਆਈ. ਐੱਲ. ਆਪਣੀ ਛੋਟ ਕੰਟਰੋਲ ਨੀਤੀ ਦੇ ਤਹਿਤ ਡੀਲਰਾਂ ਨਾਲ ਇਕ ਸਮਝੌਤਾ ਕਰਦੀ ਹੈ, ਜਿਸ ਦੇ ਤਹਿਤ ਡੀਲਰ ਗਾਹਕਾਂ ਨੂੰ ਕੰਪਨੀ ਵਲੋਂ ਨਿਰਧਾਰਤ ਛੋਟ ਤੋਂ ਵੱਧ ਛੋਟ ਨਹੀਂ ਦੇ ਸਕਦੇ ਹਨ। ਨਾਲ ਹੀ ਜੇ ਡੀਲਰ ਆਪਣੇ ਗਾਹਕਾਂ ਨੂੰ ਵਾਧੂ ਛੋਟ ਦੇਣਾ ਚਾਹੁੰਦੇ ਹਨ ਤਾਂ ਉਸ ਨੂੰ ਪਹਿਲਾਂ ਐੱਮ. ਐੱਸ. ਆਈ. ਐੱਲ. ਤੋਂ ਇਜਾਜ਼ਤ ਲੈਣੀ ਹੋਵੇਗੀ।


ਇਹ ਖ਼ਬਰ ਪੜ੍ਹੋ-  ਨਵੀਆਂ ਕੰਪਨੀਆਂ ਲਈ ਹਵਾਬਾਜ਼ੀ ਸੇਵਾ ਸ਼ੁਰੂ ਕਰਨ ਦਾ ਸਹੀ ਸਮਾਂ : ਗੋਪੀਨਾਥ


ਸੀ. ਸੀ. ਆਈ. ਨੇ ਦੇਖਿਆ ਕਿ ਜੇ ਕੋਈ ਡੀਲਰ ਕੰਪਨੀ ਦੀ ਛੋਟ ਕੰਟਰੋਲ ਨੀਤੀ ਦੀ ਉਲੰਘਣਾ ਕਰਦਾ ਹੈ ਤਾਂ ਐੱਮ. ਐੱਸ. ਆਈ. ਐੱਲ. ਨਾ ਸਿਰਫ ਡੀਲਰਾਂ ਸਗੋਂ ਵਿਕਰੀ ਪ੍ਰਬੰਧਕਾਂ, ਖੇਤਰੀ ਪ੍ਰਬੰਧਕਾਂ, ਸੋਅਰੂਮ ਪ੍ਰਬੰਧਕਾਂ ਅਤੇ ਟੀਮ ਲੀਡਰਾਂ ’ਤੇ ਜੁਰਮਾਨਾ ਲਗਾਉਣ ਦੀ ਧਮਕੀ ਵੀ ਦਿੰਦੀ ਹੈ। ਕੰਪਨੀ ਨੇ ਆਪਣੀ ਇਸ ਨੀਤੀ ਨੂੰ ਲਾਗੂ ਕਰਨ ਲਈ ਡੀਲਰਾਂ ਦੀ ਜਾਸੂਸੀ ਵੀ ਕਰਵਾਉਂਦੀ ਹੈ।

ਇਹ ਖ਼ਬਰ ਪੜ੍ਹੋ- ਤੀਜੇ ਟੈਸਟ 'ਚ ਖੇਡ ਸਕਦੇ ਹਨ ਅਸ਼ਵਿਨ, ਮਿਲਿਆ ਵੱਡਾ ਸੰਕੇਤ


ਐੱਮ. ਐੱਸ. ਆਈ. ਐੱਲ. ਜਾਸੂਸ ਨੂੰ ਗਾਹਕਾਂ ਨੂੰ ਵਾਹਨ ਖਰੀਦ ’ਤੇ ਵਾਧੂ ਛੋਟ ਦਿੱਤੇ ਜਾਣ ਦਾ ਪਤਾ ਲਗਾਉਣ ਲਈ ਡੀਲਰਾਂ ਕੋਲ ਗਾਹਕ ਬਣਾ ਕੇ ਭੇਜਦੀ ਹੈ। ਜੇ ਕੋਈ ਡੀਲਰ ਵਾਧੂ ਛੋਟ ਦੀ ਪੇਸ਼ਕਸ਼ ਕਰਦਾ ਹੈ ਤਾਂ ਉਹ ਜਾਸੂਸ ਇਸ ਦੀ ਸੂਚਨਾ ਸਬੂਤ (ਆਡੀਓ-ਵੀਡੀਓ) ਨਾਲ ਕੰਪਨੀ ਪ੍ਰਬੰਧਨ ਨੂੰ ਦਿੰਦਾ ਹੈ। ਕੰਪਨੀ ਇਨ੍ਹਾਂ ਸਬੂਤਾਂ ਦੇ ਆਧਾਰ ’ਤੇ ਡੀਲਰਾਂ ਨੂੰ ਈ-ਮੇਲ ਦੇ ਮਾਧਿਅਮ ਰਾਹੀਂ ਮਿਸਟਰੀ ਸ਼ਾਪਿੰਗ ਆਡਿਟ ਰਿਪੋਰਟ ਭੇਜ ਕੇ ਸਪੱਸ਼ਟੀਕਰਨ ਮੰਗਦੀ ਹੈ। ਜਵਾਬ ਤੋਂ ਸੰਤੁਸ਼ਟ ਨਾ ਹੋਣ ਦੀ ਸਥਿਤੀ ’ਚ ਕੰਪਨੀ ਡੀਲਰ ਦੇ ਨਾਲ ਹੀ ਉਸ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ’ਤੇ ਜੁਰਮਾਨਾ ਠੋਕਦੀ ਹੈ। ਇੰਨਾ ਹੀ ਨਹੀਂ ਉਹ ਡੀਲਰਾਂ ਨੂੰ ਵਾਹਨਾਂ ਦੀ ਡਲਿਵਰੀ ਨਾ ਕਰਨ ਦੀ ਧਮਕੀ ਵੀ ਦਿੰਦੀ ਹੈ। ਸੀ. ਸੀ. ਆਈ. ਨੇ ਜਾਂਚ ’ਚ ਦੇਖਿਆ ਕਿ ਐੱਮ. ਐੱਸ. ਆਈ. ਐੱਲ. ਦੀ ਅਜਿਹੀ ਸਰਗਰਮੀ ਨਾਲ ਬਾਜ਼ਾਰ ਦੀ ਮੁਕਾਬਲੇਬਾਜ਼ੀ ਪ੍ਰਭਾਵਿਤ ਹੋਈ ਹੈ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News