CBI ਨੇ ਨੀਰਵ ਮੋਦੀ ਦਾ ਅਲੀਬਾਗ ਸਥਿਤ ਫਾਰਮ ਹਾਊਸ ਕੀਤਾ ਸੀਲ

Thursday, Feb 22, 2018 - 10:40 AM (IST)

CBI ਨੇ ਨੀਰਵ ਮੋਦੀ ਦਾ ਅਲੀਬਾਗ ਸਥਿਤ ਫਾਰਮ ਹਾਊਸ ਕੀਤਾ ਸੀਲ

ਨਵੀਂ ਦਿੱਲੀ—ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਬੁੱਧਵਾਰ ਨੂੰ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਮੁੰਬਈ ਦੇ ਕੋਲ ਅਲੀਬਾਗ ਸਥਿਤ ਇਕ ਫਾਰਮ ਹਾਊਸ ਨੂੰ ਸੀਲ ਕਰ ਦਿੱਤਾ। ਅਧਿਕਾਰੀਆਂ ਨੇ ਦੱਸਿਆ ਕਿ ਅਰਬ ਸਾਗਰ ਤੋਂ ਚੰਦ ਕਦਮਾਂ ਦੀ ਦੂਰੀ 'ਤੇ ਸਥਿਤ ਇਸ ਫਾਰਮ ਹਾਊਸ ਨੂੰ ਨੀਰਵ ਮੋਦੀ ਨੇ 2004 'ਚ 32 ਕਰੋੜ 'ਚ ਖਰੀਦਿਆ ਸੀ।
ਇਥੇ ਉਹ ਆਪਣੇ ਗਾਹਕਾਂ ਲਈ ਵਿਸ਼ੇਸ਼ ਪਾਰਟੀ ਰੱਖਦਾ ਸੀ ਜਿਥੇ ਉਹ ਆਪਣੇ ਮਹਿੰਗੇ ਗਹਿਣਾ ਭੰਡਾਰ ਉਨ੍ਹਾਂ ਨੂੰ ਦਿਖਾਉਂਦਾ ਸੀ। ਉਨ੍ਹਾਂ ਨੇ ਦੱਸਿਆ ਕਿ ਇਸ ਫਾਰਮ ਹਾਊਂਸ 'ਚ 5 ਕਮਰਿਆਂ ਦਾ ਇਕ ਬੰਗਲਾ, ਇਕ ਵੱਡਾ ਸਵਿਮਿੰਗ ਪੂਲ, ਇਕ ਸਿਨੇਮਾ ਘਰ ਅਤੇ ਇਕ ਲਾਇਬ੍ਰੇਰੀ ਹੈ। ਇਹ ਬੰਗਲਾ 12,000 ਵਰਗਫੁਟ 'ਚ ਫੈਲਿਆ ਹੈ। ਇਹ ਫਾਰਮਹਾਊਸ ਮੁੰਬਈ ਤੋਂ ਕਰੀਬ 100 ਕਿਲੋਮੀਟਰ ਦੂਰ ਰਾਈਗੜ੍ਹ ਜ਼ਿਲੇ 'ਚ ਸਥਿਤ ਹੈ। 
ਸੀ.ਬੀ.ਆਈ. ਨੂੰ ਇਸ ਬੰਗਲੇ ਦੇ ਬਾਰੇ 'ਚ ਮੋਦੀ ਨਾਲ ਜੁੜੇ ਦਸਤਾਵੇਜ਼ਾਂ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਹੈ। ਉਸ ਨੇ ਕੱਲ੍ਹ ਹੀ ਮੋਦੀ ਦੇ ਠਿਕਾਣਿਆਂ 'ਤੇ ਛਾਪੇ ਮਾਰਨੇ ਸ਼ੁਰੂ ਕੀਤੇ ਸਨ। ਸੀ.ਬੀ.ਆਈ. ਨੇ ਇਸ ਫਾਰਮ ਹਾਊਸ ਨੂੰ ਅਗਲੇ ਆਦੇਸ਼ ਤੱਕ ਲਈ ਸੀਲ ਕਰ ਦਿੱਤਾ ਹੈ। 
ਇਸ ਦੌਰਾਨ ਸੀ.ਬੀ.ਆਈ. ਨੇ ਕਿਹਾ ਕਿ ਨੀਰਵ ਮੋਦੀ ਦੇ ਕੋਲ 'ਅਵੈਧ' ਰੂਪ ਨਾਲ ਦੋ ਪਾਸਪੋਰਟ ਹੋਣ ਦੇ ਬਾਰੇ 'ਚ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਵਰਣਨਯੋਗ ਹੈ ਕਿ ਨੀਰਵ ਮੋਦੀ ਅਤੇ ਉਸ ਦੇ ਰਿਸ਼ਤੇਦਾਰ ਮੇਹੁਲ ਚੌਕਸੀ ਦੀਆਂ ਕੰਪਨੀਆਂ 'ਤੇ ਪੰਜਾਬ ਨੈਸ਼ਨਲ ਬੈਂਕ ਦੇ ਨਾਲ 11,400 ਕਰੋੜ ਰੁਪਏ ਦੀ ਧੋਖਾਧੜੀ ਕਰਨ


Related News