CBEC ਪ੍ਰਧਾਨ ਦੀ ਅਪੀਲ, ਗਾਹਕਾਂ ਨੂੰ ਦਿਓ GST ''ਚ ਕਟੌਤੀ ਦਾ ਫਾਇਦਾ

11/21/2017 12:51:56 PM

ਨਵੀਂ ਦਿੱਲੀ—ਸਰਕਾਰ ਨੇ ਉਦਯੋਗ ਜਗਤ ਤੋਂ ਜੀ.ਐੱਸ.ਟੀ. ਦਰ 'ਚ ਕੀਤੀ ਗਈ ਕਮੀ ਦੇ ਲਾਭਾਂ ਨੂੰ ਉਪਭੋਗਤਾਵਾਂ ਨੂੰ ਦੇਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਦਰਾਂ 'ਚ ਕੀਤੀ ਗਈ ਕਮੀ ਨਾਲ ਘਰੇਲੂ ਮੰਗ ਵਧਣ ਨਾਲ ਹੀ ਨਿਵੇਸ਼ 'ਚ ਤੇਜ਼ੀ ਆਉਣ ਦਾ ਅਨੁਮਾਨ ਹੈ। 
ਕੇਂਦਰੀ ਉਤਪਾਦ ਅਤੇ ਸੀਮਾ ਫੀਸ ਬੋਰਡ (ਸੀ. ਬੀ. ਈ. ਸੀ.) ਦੀ ਪ੍ਰਧਾਨ ਵਨਾਜਾ ਐੱਨ ਸਰਨਾ ਨੇ ਰੋਜ਼ਮਰਾ ਦੀ ਉਪਭੋਗਤਾ ਵਸਤੂਆਂ ਬਣਾਉਣ ਵਾਲੀ ਕੰਪਨੀਆਂ ਨੂੰ ਇਸ ਸੰਬੰਧ 'ਚ ਚਿੱਠੀ ਲਿਖੀ ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਜਿਨ੍ਹਾਂ ਵਸਤੂਆਂ ਦੀ ਜੀ. ਐੱਸ. ਟੀ. ਦਰ 'ਚ ਕਮੀ ਕੀਤੀ ਗਈ ਹੈ ਉਸ ਦੇ ਅਨੁਰੂਪ ਜ਼ਿਆਦਾਤਰ ਖੁਦਰਾ ਮੁੱਲ 'ਚ ਛੇਤੀ ਕਮੀ ਕੀਤੇ ਜਾਣ ਦੀ ਲੋੜ ਹੈ। 
ਜੀ.ਐੱਸ.ਟੀ. ਪ੍ਰੀਸ਼ਦ ਦੀ ਪਿਛਲੀ 10 ਨਵੰਬਰ ਨੂੰ ਗੁਵਾਹਾਟੀ 'ਚ ਹੋਈ 23ਵੀਂ ਮੀਟਿੰਗ 'ਚ ਕੁੱਲ ਮਿਲਾ ਕੇ 213 ਵਸਤੂਆਂ 'ਤੇ ਜੀ. ਐੱਸ. ਟੀ. ਦਰ ਨੂੰ ਘੱਟ ਕਰਨ ਦਾ ਫੈਸਲਾ ਕੀਤਾ ਗਿਆ ਸੀ ਜੋ 15 ਨਵੰਬਰ ਤੋਂ ਪ੍ਰਭਾਵੀ ਹੋ ਚੁੱਕਾ ਹੈ। ਇਨ੍ਹਾਂ 'ਚੋਂ 178 ਵਸਤੂਆਂ 'ਤੇ ਜੀ. ਐੱਸ. ਟੀ. ਦਰ ਨੂੰ 28 ਫੀਸਦੀ ਤੋਂ ਘੱਟ ਕਰ 18 ਫੀਸਦੀ ਕੀਤਾ ਗਿਆ ਸੀ। ਇਸ ਤਰ੍ਹਾਂ ਨਾਲ ਕੁਝ ਵਸਤੂਆਂ ਨੂੰ 18 ਫੀਸਦੀ ਤੋਂ ਘਟਾ ਕੇ 12 ਫੀਸਦੀ, ਕੁਝ ਨੂੰ 12 ਫੀਸਦੀ ਤੋਂ ਘੱਟ ਕਰਕੇ ਪੰਜ ਫੀਸਦੀ 'ਚ ਅਤੇ ਕੁਝ ਵਸਤੂਆਂ ਨੂੰ ਪੰਜ ਫੀਸਦੀ ਤੋਂ ਘੱਟ ਕੇ ਜ਼ੀਰੋ ਫੀਸਦੀ ਦੇ ਦਾਅਰੇ 'ਚ ਕੀਤਾ ਗਿਆ ਸੀ।


Related News