ਸਾਵਧਾਨ! Amazon ਅਤੇ Apple ਦੇ ਨਾਂ 'ਤੇ ਹੋ ਰਹੀ ਹੈ ਇਸ ਤਰੀਕੇ ਨਾਲ ਧੋਖਾਧੜੀ
Sunday, Dec 06, 2020 - 06:15 PM (IST)
ਨਵੀਂ ਦਿੱਲੀ — ਠੱਗੀ ਕਰਨ ਵਾਲੇ ਲੋਕ ਆਏ ਦਿਨ ਠੱਗੀ ਦੇ ਨਵੇਂ-ਨਵੇਂ ਢੰਗ ਲੱਭਦੇ ਰਹਿੰਦੇ ਹਨ ਅਤੇ ਆਪਣੀਆਂ ਨਵੀਆਂ ਚਾਲਾਂ ਨਾਲ ਧੋਖਾਧੜੀ ਦੀ ਘਟਨਾ ਨੂੰ ਅੰਜਾਮ ਦਿੰਦੇ ਹਨ। ਹੁਣ ਅਜਿਹੇ ਠੱਗਾਂ ਨੇ ਐਮਾਜ਼ੋਨ ਜਾਂ ਐਪਲ ਵਰਗੀਆਂ ਵੱਡੀਆਂ ਕੰਪਨੀਆਂ ਦੇ ਨੁਮਾਇੰਦੇ ਬਣ ਕੇ ਅਤੇ ਜਾਅਲੀ ਕਾਲਾਂ ਕਰਕੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਫਰਜ਼ੀ ਕਾਲਾਂ ਰਾਹੀਂ ਲੋਕਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੇ ਖਾਤੇ ਵਿਚ ਕੁਝ ਸ਼ੱਕੀ ਗਤੀਵਿਧੀਆਂ ਹੋ ਰਹੀਆਂ ਹਨ। ਇਕ ਵਾਰ ਜਦੋਂ ਯੂਜ਼ਰ ਨੂੰ ਯਕੀਨ ਹੋ ਜਾਂਦਾ ਹੈ ਕਿ ਉਨ੍ਹਾਂ ਦੇ ਖਾਤੇ ਵਿਚ ਅਜਿਹੀ ਕੋਈ ਸਮੱਸਿਆ ਹੈ, ਤਾਂ ਇਹ ਠੱਗ ਖਾਤੇ ਨੂੰ ਰੀਸਟੋਰ ਕਰਨ ਜਾਂ ਇਸ ਨੂੰ ਠੀਕ ਕਰਨ ਦਾ ਭਰੋਸਾ ਦਿੰਦੇ ਹਨ। ਉਪਭੋਗਤਾਵਾਂ ਨੂੰ ਇਸਦੇ ਲਈ '1' ਡਾਇਲ ਕਰ ਲਈ ਕਿਹਾ ਜਾਂਦਾ ਹੈ। ਇਸਦੇ ਬਾਅਦ ਉਪਭੋਗਤਾਵਾਂ ਦੀ ਕਾਲ ਸਕੈਮ ਕਰਨ ਵਾਲਿਆਂ ਕੋਲ ਟਰਾਂਸਫਰ ਹੋ ਜਾਂਦੀ ਹੈ। ਇਹ ਘੁਟਾਲੇ ਕਰਨ ਵਾਲੇ ਪਾਸਵਰਡ, ਨਿੱਜੀ ਵੇਰਵੇ, ਕ੍ਰੈਡਿਟ ਕਾਰਡ ਅਤੇ ਹੋਰ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਦੇ ਹਨ।
ਐਮਾਜ਼ੋਨ ਦੇ ਨਾਮ 'ਤੇ ਇਸ ਤਰ੍ਹਾਂ ਹੀ ਇਕ ਕਾਲ ਕਰਕੇ ਦੱਸਿਆ ਜਾਂਦਾ ਹੈ ਕਿ ਤੁਹਾਡੇ(ਉਪਭੋਗਤਾ ਦੇ) ਖਾਤੇ ਵਿਚੋਂ ਸ਼ੱਕੀ ਖਰੀਦ ਹੋ ਰਹੀ ਹੈ ਅਤੇ ਇਹ ਪੈਕੇਜ ਡਿਲੀਵਰੀ ਦੇ ਸਮੇਂ ਗੁੰਮ ਗਿਆ। ਐਪਲ ਦੇ ਨਾਂ 'ਤੇ ਕੀਤੇ ਫੋਨ ਕਾਲ ਵਿਚ ਉਪਭੋਗਤਾਵਾਂ ਨੂੰ ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੀ 'ਆਈਕਲਾਉਡ ਆਈਡੀ' ਵਿਚ ਕੁਝ ਸ਼ੱਕੀ ਗਤੀਵਿਧੀਆਂ ਹੋ ਰਹੀਆਂ ਹਨ ਜਾਂ ਕਿਸੇ ਨੇ ਉਨ੍ਹਾਂ ਦੇ ਖਾਤੇ ਨੂੰ ਐਕਸੈਸ ਕੀਤਾ ਹੈ। ਇਸ ਨੂੰ ਤੁਰੰਤ ਠੀਕ ਕਰਨਾ ਬਹੁਤ ਜ਼ਰੂਰੀ ਹੈ।
ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ 'ਚ ਆਏ ਰਿਤੇਸ਼ ਦੇਸ਼ਮੁਖ, ਕਿਹਾ- 'ਉਨ੍ਹਾਂ ਦੀ ਬਦੌਲਤ ਹੀ ਅੱਜ ਤੁਸੀਂ ਖਾਣਾ ਖਾ ਰਹੇ ਹੋ...'
ਕੰਪਨੀ ਅਧਿਕਾਰਤ ਲਿੰਕ ਰਾਹੀਂ ਹੀ ਕਰਦੀ ਹੈ ਸੰਪਰਕ
ਦਰਅਸਲ ਵੱਡੀਆਂ ਕੰਪਨੀਆਂ ਆਪਣੇ ਗਾਹਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਅਤੇ ਸ਼ਿਕਾਇਤਾਂ ਦਰਜ ਕਰਨ ਲਈ ਸਵੈਚਾਲਿਤ ਕਾਲਾਂ ਦਾ ਸਹਾਰਾ ਲੈਂਦੀਆਂ ਹਨ। ਇਹ ਧੋਖੇਬਾਜ਼ ਇਸ ਸਹੂਲਤ ਦਾ ਲਾਭ ਲੈ ਰਹੇ ਹਨ ਅਤੇ ਲੋਕਾਂ ਨੂੰ ਧੋਖਾਧੜੀ ਦਾ ਸ਼ਿਕਾਰ ਬਣਾ ਰਹੇ ਹਨ। ਆਮ ਤੌਰ 'ਤੇ ਕਿਸੇ ਵੀ ਕੰਪਨੀ ਕਾਲ ਵਿਚ ਗਾਹਕਾਂ ਨੂੰ ਉਨ੍ਹਾਂ ਦੀ ਸਮੱਸਿਆ ਨੂੰ ਸਿਰਫ ਅਧਿਕਾਰਤ ਲਿੰਕ ਦੁਆਰਾ ਹੱਲ ਕਰਨ ਲਈ ਕਿਹਾ ਜਾਂਦਾ ਹੈ।
ਅਜਿਹੀ ਧੋਖਾਧੜੀ ਤੋਂ ਕਿਵੇਂ ਬਚਿਆ ਜਾਵੇ
ਅਜਿਹੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਅਮਰੀਕਾ ਦੇ ਫੈਡਰਲ ਟਰੇਡ ਕਮਿਸ਼ਨ ਕੰਜ਼ਿਊਮਰ ਇਨਫਰਮੇਸ਼ਨ ਪੋਰਟਲ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕਿਸੇ ਵੀ ਸਥਿਤੀ ਵਿਚ ਅਜਿਹੇ ਨੰਬਰ 'ਤੇ ਕਾਲਬੈਕ ਨਾ ਕਰਨ। ਸਿਰਫ ਕੰਪਨੀ ਦੁਆਰਾ ਸੂਚੀਬੱਧ ਅਧਿਕਾਰਤ ਗਾਹਕ ਦੇਖਭਾਲ ਨੰਬਰਾਂ ਦੀ ਹੀ ਵਰਤੋਂ ਕਰੋ। ਲੋਕਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਕੋਈ ਵੀ ਕੰਪਨੀ ਆਪਣੇ ਗਾਹਕਾਂ ਨੂੰ ਕਿਸੇ ਹੋਰ ਨੰਬਰ 'ਤੇ ਨਹੀਂ ਬੁਲਾਉਂਦੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੀ ਸ਼ਿਕਾਇਤ ਸੁਣਨ ਲਈ ਨਹੀਂ ਕਹਿੰਦੀ।
ਇਹ ਵੀ ਪੜ੍ਹੋ: ‘ਕਿਸਾਨ ਅੰਦੋਲਨ : ਸਪਲਾਈ ਪ੍ਰਭਾਵਿਤ ਹੋਣ ਨਾਲ ਅੱਧਾ ਹੋਇਆ ਕਾਰੋਬਾਰ
ਹਾਲਾਂਕਿ ਇਹ ਮਾਮਲਾ ਸਿੱਧਾ ਭਾਰਤ ਨਾਲ ਸਬੰਧਤ ਨਹੀਂ ਹੈ। ਪਰ ਇਸ ਕਿਸਮ ਦੀ ਠੱਗੀ ਦੇ ਮਾਮਲੇ ਸਾਹਮਣੇ ਆਉਂਦੇ ਹੀ ਰਹਿੰਦੇ ਹਨ। ਅਜਿਹੀ ਸਥਿਤੀ ਵਿਚ ਅਜਿਹੇ ਧੋਖਾਧੜੀ ਤੋਂ ਬਚਣ ਲਈ ਸਾਵਧਾਨ ਰਹਿਣਾ ਮਹੱਤਵਪੂਰਣ ਹੈ, ਸਾਵਧਾਨ ਰਹੋ ਅਤੇ ਕਿਸੇ ਵੀ ਕਿਸਮ ਦੀ ਜਾਅਲੀ ਕਾਲ ਦੇ ਜਾਲ ਵਿਚ ਨਾ ਫਸੋ।
ਇਹ ਵੀ ਪੜ੍ਹੋ: ਫਿਰ ਵਧ ਰਿਹੈ ਸੋਨੇ ਦਾ ਰੇਟ ਨਿਵੇਸ਼ ਲਈ ਚੰਗਾ ਮੌਕਾ, ਲੰਮੀ ਮਿਆਦ ’ਚ ਚਮਕੇਗਾ ਸੋਨਾ
ਨੋਟ - ਆਨਲਾਈਨ ਟਰਾਂਜੈਕਨ ਕਾਰਨ ਹੋ ਰਹੀਆਂ ਠੱਗੀਆਂ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।