LPG ਸਿਲੰਡਰ 50 ਰੁਪਏ ਲੈ ਸਕਦੇ ਹੋ ਸਸਤਾ, ਇੱਥੋਂ ਕਰਨੀ ਹੋਵੇਗੀ ਬੁਕਿੰਗ

Saturday, Mar 06, 2021 - 02:03 PM (IST)

ਨਵੀਂ ਦਿੱਲੀ- ਰਸੋਈ ਗੈਸ ਸਿਲੰਡਰ ਫਰਵਰੀ ਤੋਂ 1 ਮਾਰਚ ਤੱਕ 125 ਰੁਪਏ ਮਹਿੰਗਾ ਹੋ ਚੁੱਕਾ ਹੈ। ਉੱਥੇ ਹੀ, 1 ਨਵੰਬਰ 2020 ਤੋਂ ਦੇਖੀਏ ਤਾਂ ਹੁਣ ਤੱਕ ਸਿਲੰਡਰ ਦੀ ਕੀਮਤ ਕੁੱਲ ਮਿਲਾ ਕੇ 225 ਰੁਪਏ ਵਧੀ ਹੈ।

ਇਸ ਵਿਚਕਾਰ ਜੇਕਰ ਤੁਸੀਂ 50 ਰੁਪਏ ਘੱਟ ਵਿਚ ਇੰਡੇਨ ਸਿਲੰਡਰ ਲੈਣਾ ਚਾਹੁੰਦੇ ਹੋ ਤਾਂ ਐਮਾਜ਼ੋਨ ਪੇਅ ਜ਼ਰੀਏ ਬੁਕਿੰਗ ਅਤੇ ਭੁਗਤਾਨ ਕਰਕੇ ਇਹ ਫਾਇਦਾ ਲੈ ਸਕਦੇ ਹੋ। ਇੰਡੀਅਨ ਆਇਲ ਮੁਤਾਬਕ, ਐਮਾਜ਼ੋਨ ਪੇਅ 'ਤੇ ਐੱਲ. ਪੀ. ਜੀ. ਸਿਲੰਡਰ ਦੀ ਕੀਮਤ ਦਾ ਭੁਗਤਾਨ ਕਰਦੇ ਹੀ 50 ਰੁਪਏ ਦਾ ਕੈਸ਼ਬੈਕ ਮਿਲ ਜਾਵੇਗਾ। ਹਾਲਾਂਕਿ, ਇਹ ਫਾਇਦਾ ਪਹਿਲੀ ਟ੍ਰਾਂਜੈਕਸ਼ਨ ਕਰਨ ਵਾਲੇ ਲੋਕਾਂ ਨੂੰ ਹੀ ਮਿਲੇਗਾ।

 

Amazon pay ਜ਼ਰੀਏ ਕੈਸ਼ਬੈਕ ਹਾਸਲ ਕਰਨ ਲਈ ਤੁਹਾਨੂੰ 1 ਅਪ੍ਰੈਲ 2021 ਤੱਕ ਐੱਲ. ਪੀ. ਜੀ. ਗੈਸ ਦੀ ਬੁਕਿੰਗ ਕਰਨੀ ਹੋਵੇਗੀ। ਕੈਸ਼ਬੈਕ ਤਾਂ ਹੀ ਮਿਲੇਗਾ ਜੇਕਰ ਤੁਸੀਂ ਐਮਾਜ਼ੋਨ ਪੇਅ ਯੂ. ਪੀ. ਆਈ. ਜ਼ਰੀਏ ਭੁਗਤਾਨ ਕਰੋਗੇ। ਇਹ ਸਿਰਫ਼ ਪਹਿਲੀ ਵਾਰ ਐਮਾਜ਼ੋਨ ਪੇਅ ਜ਼ਰੀਏ ਗੈਸ ਸਿਲੰਡਰ ਦੇ ਭੁਗਤਾਨ 'ਤੇ ਹੀ ਮਿਲੇਗਾ। ਭੁਗਤਾਨ ਕਰਨ ਦੇ ਤਿੰਨ ਦਿਨਾਂ ਅੰਦਰ 50 ਰੁਪਏ ਦਾ ਕੈਸ਼ਬੈਕ ਤੁਹਾਡੇ ਐਮਾਜ਼ੋਨ ਪੇਅ ਵਾਲਿਟ ਵਿਚ ਆਵੇਗਾ।


Sanjeev

Content Editor

Related News