ਤਿੰਨ ਕਰੋੜ ਰੁਪਏ ਦੀ ਅਣੌਖੀ ਠੱਗੀ ''ਚ LIC ਦੇ ਦੋ ਅਧਿਕਾਰੀਆਂ ਖਿਲਾਫ ਮਾਮਲਾ ਦਰਜ

Thursday, Jun 06, 2019 - 04:47 PM (IST)

ਨਵੀਂ ਦਿੱਲੀ — ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਭਾਰਤੀ ਜੀਵਨ ਬੀਮਾ ਨਿਗਮ(LIC) ਦੇ ਦੋ ਅਫਸਰਾਂ ਦੇ ਖਿਲਾਫ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ 'ਤੇ ਤਿੰਨ ਕਰੋੜ ਰੁਪਏ ਤੋਂ ਜ਼ਿਆਦਾ ਦੇ ਦਾਅਵਿਆਂ ਦੀ ਠੱਗੀ ਦੇ ਦੋਸ਼ 'ਚ ਮਾਮਲਾ ਦਰਜ ਕੀਤਾ ਹੈ। ਇਨ੍ਹਾਂ ਅਧਿਕਾਰੀਆਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਜੀਵਨ ਬੀਮਾ ਨਿਗਮ ਪਾਲਸੀ ਦੇ 190 ਮਾਮਲਿਆਂ 'ਚ ਘਪਲਾ ਕਰਨ ਲਈ ਫਰਜ਼ੀ ਦਸਤਾਵੇਜ਼ ਲਗਾ ਕੇ ਪਾਲਸੀਧਾਰਕ ਦੀ ਮੌਤ ਦਾ ਦਾਅਵਾ ਕੀਤਾ ਅਤੇ ਪਾਲਸੀ 'ਚ ਨਾਮਜ਼ਦ ਵਿਅਕਤੀਆਂ ਦੇ ਸਥਾਨ 'ਤੇ ਆਪਣੇ ਪਛਾਣ ਵਾਲਿਆਂ ਦੇ ਬੈਂਕ ਖਾਤਿਆਂ ਦੇ ਨੰਬਰ ਦਰਜ ਕਰ ਦਿੱਤੇ।

PunjabKesari

ਅਧਿਕਾਰੀਆਂ ਨੇ ਦੱਸਿਆ ਕਿ ਜੀਵਤ ਪਾਲਸੀ ਧਾਰਕਾਂ ਨੂੰ ਇਸ ਗੱਲ ਦਾ ਪਤਾ ਵੀ ਨਹੀਂ ਲੱਗਾ ਕਿ ਉਨ੍ਹਾਂ ਦੀ ਪਾਲਸੀ ਦਾ ਭੁਗਤਾਨ ਹੋ ਚੁੱਕਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਪਲਾ ਤੇਲੰਗਾਨਾ ਦੇ ਸੂਰਿਆਪੇਟ ਜ਼ਿਲੇ ਦੀ ਕੋਹਾਦ ਸ਼ਾਖਾ ਵਿਚ 2008 ਤੋਂ 2018 ਦੇ ਦੌਰਾਨ ਹੋਇਆ। LIC ਦੇ ਅੰਦਰੂਨੀ ਆਡਿਟ 'ਚ ਇਸ ਘਪਲੇ ਦਾ ਖੁਲਾਸਾ ਹੋਇਆ। LIC ਦੀ ਸ਼ਿਕਾਇਤ ਦੇ ਆਧਾਰ 'ਤੇ ਸੀ.ਬੀ.ਆਈ. ਨੇ ਸਹਾਇਕ ਪ੍ਰਸ਼ਾਸਨਿਕ ਅਧਿਕਾਰੀ ਬਨੋਟ ਬੀਕੂ ਨਾਇਕ ਅਤੇ ਗੁਗੁਲੋਥੂ ਹਰਿਆ ਤੋਂ ਇਲਾਵਾ 9 ਏਜੈਂਟਾਂ ਅਤੇ ਕੁਝ ਅਣਪਛਾਤੇ ਲੋਕਾਂ ਦੇ ਖਿਲਾਫ ਐਫ.ਆਈ.ਆਰ. ਦਰਜ ਕੀਤੀ ਹੈ। LIC ਦੇ ਦੋਵਾਂ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।


Related News