ਕੇਅਰ ਰੇਟਿੰਗਜ਼ ਨੇ ਅਡਾਣੀ ਪੋਰਟਸ ਦੀ ਸਹਾਇਕ ਗੋਪਾਲਪੁਰ ਪੋਰਟ ਦੀ ਸਾਖ ਵਧਾਈ

Tuesday, Dec 03, 2024 - 10:20 AM (IST)

ਨਵੀਂ ਦਿੱਲੀ (ਭਾਸ਼ਾ) – ਕੇਅਰ ਰੇਟਿੰਗਜ਼ ਨੇ ਅਡਾਣੀ ਗਰੁੱਪ ਦੇ ਗੋਪਾਲਪੁਰ ਪੋਰਟ ਲਿਮਟਿਡ ਦੇ ਰਲੇਵੇਂ ਤੋਂ ਬਾਅਦ ਕੰਪਨੀ ਦੀ ਰੇਟਿੰਗ ਵਧਾ ਕੇ ‘ਏਏ/ਸਥਿਰ’ ਕਰ ਦਿੱਤੀ ਹੈ। ਅਡਾਣੀ ਗਰੁੱਪ ਦੀ ਕੰਪਨੀ ਅਡਾਣੀ ਪੋਰਟਸ ਐਂਡ ਐੱਸ. ਈ. ਜ਼ੈੱਡ ਨੇ ਇਸ ਸਾਲ ਮਾਰਚ ’ਚ ਸ਼ਾਪੁਰਜੀ ਪਾਲੋਨਜੀ ਗਰੁੱਪ ਤੋਂ ਗੋਪਾਲਪੁਰ ਪੋਰਟ ਲਿਮਟਿਡ (ਜੀ. ਪੀ. ਐੱਲ.) ਦਾ ਰਲੇਵਾਂ ਕੀਤਾ ਸੀ।

ਰੇਟਿੰਗ ਏਜੰਸੀ ਨੇ ਕਿਹਾ ਕਿ ਰੇਟਿੰਗ ਨੂੰ 6 ਸਥਾਨ ਵਧਾਉਣ ਤੋਂ ਇਲਾਵਾ ਜੀ. ਪੀ. ਐੱਲ. ਦੀ ਮਾਲਕੀ ਅਡਾਣੀ ਗਰੁੱਪ ਨੂੰ ਤਬਦੀਲ ਹੋਣ ਅਤੇ ਫਿਰ 64 ਫੀਸਦੀ ਬਾਹਰੀ ਕਰਜ਼ੇ ਦਾ ਅਗਾਊਂ ਭੁਗਤਾਨ ਕਰਨ ਤੋਂ ਬਾਅਦ ਬੰਦਰਗਾਹ ਕੰਪਨੀ ਨੂੰ ‘ਹਾਂਪੱਖੀ ਪ੍ਰਭਾਵਾਂ ਦੇ ਨਾਲ ਸਾਖ ਨਿਗਰਾਨੀ’ ਤੋਂ ਵੀ ਹਟਾ ਿਦੱਤਾ ਗਿਆ ਹੈ।

ਕੇਅਰ ਰੇਟਿੰਗਜ਼ ਨੇ ਕਿਹਾ ਕਿ ਦੇਸ਼ ’ਚ ਕੁੱਲ 10 ਬੰਦਰਗਾਹਾਂ ਅਤੇ 3 ਟਰਮੀਨਲਾਂ ਦਾ ਸੰਚਾਲਨ ਕਰਨ ਵਾਲੀ ਅਡਾਣੀ ਪੋਰਟਸ ਅਤੇ ਐੱਸ. ਈ. ਜ਼ੈੱਡ ਕੋਲ ਮਸ਼ੀਨਰੀ ਅਤੇ ਸ੍ਰੋਤਾਂ ਦਾ ਵਿਸ਼ਾਲ ਬੇੜਾ ਹੋਣ ਨਾਲ ਜੀ. ਪੀ. ਐੱਲ. ਦੀ ਸੰਚਾਲਨ ਕਾਬਲੀਅਤ ’ਚ ਸੁਧਾਰ ਅਤੇ ਨਿਕਾਸੀ ਚੁਣੌਤੀਆਂ ਦਾ ਹੱਲ ਹੋਣ ਦੀ ਉਮੀਦ ਹੈ। ਰਲੇਵਾਂ ਸੌਦਾ 11 ਅਕਤੂਬਰ 2024 ਨੂੰ ਪੂਰਾ ਹੋਇਆ ਅਤੇ ਹੁਣ ਜੀ. ਪੀ. ਐੱਲ. ਅਡਾਣੀ ਪੋਰਟਸ ਦੀ ਸਹਾਇਕ ਕੰਪਨੀ ਹੈ।


Harinder Kaur

Content Editor

Related News