ਰੇਲ ਟਿਕਟ-ਹੋਟਲ ਬੁਕਿੰਗ ਰੱਦ ਕਰਨਾ ਪਵੇਗਾ ਮਹਿੰਗਾ, ਕੈਂਸਲੇਸ਼ਨ ਚਾਰਜ ’ਤੇ ਦੇਣਾ ਪਵੇਗਾ GST

Sunday, Aug 07, 2022 - 11:25 AM (IST)

ਰੇਲ ਟਿਕਟ-ਹੋਟਲ ਬੁਕਿੰਗ ਰੱਦ ਕਰਨਾ ਪਵੇਗਾ ਮਹਿੰਗਾ, ਕੈਂਸਲੇਸ਼ਨ ਚਾਰਜ ’ਤੇ ਦੇਣਾ ਪਵੇਗਾ GST

ਨਵੀਂ ਦਿੱਲੀ (ਇੰਟ.) – ਤੁਸੀਂ ਕੋਈ ਹੋਟਲ ਰੂਮ ਜਾਂ ਰੇਲ ਟਿਕਟ ਬੁੱਕ ਕਰਵਾਈ ਹੋਈ ਹੈ ਪਰ ਕਿਸੇ ਮਜਬੂਰੀ ਕਾਰਨ ਇਸ ਨੂੰ ਰੱਦ ਕਰਵਾਉਣਾ ਪੈ ਰਿਹਾ ਹੈ। ਹੁਣ ਅਜਿਹਾ ਕਰਨਾ ਮਹਿੰਗਾ ਹੋ ਜਾਵੇਗਾ। ਵਿੱਤ ਮੰਤਰਾਲਾ ਮੁਤਾਬਕ ਕੈਂਸਲੇਸ਼ਨ ਸੇਵਾ ਨਾਲ ਜੁੜਿਆ ਹੈ ਤਾਂ ਇਸ ਕੈਂਸਲੇਸ਼ਨ ਚਾਰਜ ’ਤੇ ਹੁਣ ਜੀ. ਐੱਸ. ਟੀ. ਦੇਣਾ ਪਵੇਗਾ। ਵਿੱਤ ਮੰਤਰਾਲਾ ਦੇ ਟੈਕਸ ਰਿਸਰਚ ਯੂਨਿਟ ਨੇ 3 ਸਰਕੂਲਰ ਜਾਰੀ ਕੀਤੇ ਹਨ, ਜਿਸ ’ਚ ਕਈ ਨਿਯਮਾਂ ਦੀ ਵਿਆਖਿਆ ਕੀਤੀ ਗਈ ਹੈ ਅਤੇ ਇਨ੍ਹਾਂ ’ਚੋਂ ਇਕ ਕੈਂਸਲੇਸ਼ਨ ਚਾਰਜ ਅਤੇ ਜੀ. ਐੱਸ. ਟੀ. ਨਾਲ ਜੁੜਿਆ ਹੋਇਆ ਹੈ।

ਇਹ ਵੀ ਪੜ੍ਹੋ : RBI ਦੇ ਰੈਪੋ ਰੇਟ ਵਧਾਉਂਦੇ ਹੀ ਇਨ੍ਹਾਂ ਵੱਡੇ ਬੈਂਕਾਂ ਨੇ ਕਰਜ਼ੇ ਕਰ ਦਿੱਤੇ ਮਹਿੰਗੇ

ਸਰਕੂਲਰ ’ਚ ਕੈਂਸਲੇਸ਼ਨ ਨੂੰ ਦੱਸਿਆ ਗਿਆ ਕਾਂਟ੍ਰੈਕਟ ਦੀ ਉਲੰਘਣਾ

ਇਨ੍ਹਾਂ ਤਿੰਨਾਂ ਸਰਕੂਲਰ ’ਚੋਂ ਇਕ ’ਚ ਕਾਂਟ੍ਰੈਕਟ ਦੀ ਉਲੰਘਣਾ ’ਤੇ ਟੈਕਸ ਲਗਾਏ ਜਾਣ ਦੀ ਵਿਆਖਿਆ ਕੀਤੀ ਗਈ ਹੈ। ਹੋਟਲ, ਐਂਟਰਟੇਨਮੈਂਟ ਅਤੇ ਰੇਲ ਟਿਕਟਾਂ ਦੀ ਬੁਕਿੰਗ ਇਕ ਕਾਂਟ੍ਰੈਕਟ ਵਾਂਗ ਹੈ, ਜਿਸ ’ਚ ਸਰਵਿਸ ਪ੍ਰੋਵਾਈਡਰ ਇਕ ਸਰਵਿਸ ਦੇਣ ਦਾ ਵਾਅਦਾ ਕਰਦਾ ਹੈ। ਜਦੋਂ ਗਾਹਕ ਇਸ ਕਾਂਟ੍ਰੈਕਟ ਦੀ ਉਲੰਘਣਾ ਕਰਦਾ ਹੈ ਜਾਂ ਬੁਕਿੰਗ ਕੈਂਸਲ ਕਰਦਾ ਹੈ ਤਾਂ ਸਰਵਿਸ ਪ੍ਰੋਵਾਈਡਰ ਕੈਂਸਲੇਸ਼ਨ ਚਾਰਜ ਵਜੋਂ ਇਕ ਨਿਸ਼ਚਿਤ ਰਾਸ਼ੀ ਪ੍ਰਾਪਤ ਕਰਦਾ ਹੈ। ਕਿਉਂਕਿ ਕੈਂਸਲੇਸ਼ਨ ਚਾਰਜ ਕਾਂਟ੍ਰੈਕਟ ਦੀ ਉਲੰਘਣਾ ਦੇ ਬਦਲੇ ਕੀਤਾ ਗਿਆ ਭੁਗਤਾਨ ਹੈ, ਜਿਸ ’ਤੇ ਜੀ. ਐੱਸ. ਟੀ. ਲੱਗੇਗਾ।

ਇਹ ਵੀ ਪੜ੍ਹੋ : ਸੀਮੈਂਟ ਬਾਜ਼ਾਰ 'ਚ ਵੀ ਧੋਨੀ ਸੁਪਰਹਿੱਟ, ਕੰਪਨੀ ਨੇ 'ਸੂਪਰ ਕਿੰਗ' ਦੇ ਨਾਂ ਨਾਲ ਉਤਾਰਿਆ ਉਤਪਾਦ

ਕੀ ਗਰਬਾ ’ਤੇ ਜੀ. ਐੱਸ. ਟੀ. ਹੈ?

ਕੁੱਝ ਅਜਿਹੀਆਂ ਰਿਪੋਰਟਸ ਸਾਹਮਣੇ ਆਈਆਂ ਹਨ, ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਗਰਬਾ ਸਮਾਰੋਹ ’ਚ ਐਂਟਰੀ ਫੀਸ ’ਤੇ ਵੀ ਜੀ. ਐੱਸ. ਟੀ. ਲੱਗੇਗਾ। ਜਿਨ੍ਹਾਂ ਕਮਰਸ਼ੀਅਲ ਈਵੈਂਟਸ ਦੀਆਂ ਐਂਟਰੀ ਟਿਕਟਾਂ ਦੀ ਕੀਮਤ 500 ਰੁਪਏ ਤੋਂ ਵੱਧ ਹੋਵੇਗੀ, ਉਨ੍ਹਾਂ ’ਤੇ ਜੀ. ਐੱਸ. ਟੀ. ਦਾ ਭੁਗਤਾਨ ਕਰਨਾ ਹੋਵੇਗਾ। ਦੇਸ਼ ਦੇ ਕਈ ਹਿੱਸਿਆਂ ’ਚ ਈਵੈਂਟ ਆਰਗਨਾਈਜ਼ਰਸ ਗਰਬਾ ਐਂਟਰੀ ਫੀਸ ’ਤੇ 18 ਫੀਸਦੀ ਜੀ. ਐੱਸ. ਟੀ. ਲਗਾਏ ਜਾਣ ਦਾ ਵਿਰੋਧ ਕਰ ਰਹੇ ਹਨ ਅਤੇ ਇਸ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।

ਇਹ ਵੀ ਪੜ੍ਹੋ : ਫੂਡ ਪ੍ਰੋਸੈਸਿੰਗ ਖੇਤਰ ਕਿਸਾਨਾਂ ਦੀ ਆਮਦਨ ਵਧਾ ਸਕਦਾ ਹੈ, ਹਜ਼ਾਰਾਂ ਰੁਜ਼ਗਾਰ ਪੈਦਾ ਕਰ ਸਕਦਾ ਹੈ : CII ਰਿਪੋਰਟ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News