ਕਾਲ ਡਰਾਪ : ਟਰਾਈ ਨੇ ਟੈਲੀਕਾਮ ਕੰਪਨੀਆਂ 'ਤੇ ਠੋਕਿਆ 56 ਲੱਖ ਦਾ ਜ਼ੁਰਮਾਨਾ

Saturday, Dec 22, 2018 - 01:37 PM (IST)

ਕਾਲ ਡਰਾਪ : ਟਰਾਈ ਨੇ ਟੈਲੀਕਾਮ ਕੰਪਨੀਆਂ 'ਤੇ ਠੋਕਿਆ 56 ਲੱਖ ਦਾ ਜ਼ੁਰਮਾਨਾ

ਨਵੀਂ ਦਿੱਲੀ—ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਕਾਲ ਡਰਾਪ ਅਤੇ ਸਰਵਿਸ ਕੁਆਲਿਟੀ ਮਾਨਕਾਂ ਨੂੰ ਪੂਰਾ ਕਰਨ 'ਚ ਅਸਫਲ ਰਹੀਆਂ ਟੈਲੀਕਾਮ ਕੰਪਨੀਆਂ 'ਤੇ ਸਾਲ ਦੇ ਪਹਿਲਾਂ ਛੇ ਮਹੀਨਿਆਂ 'ਚ 56 ਲੱਖ ਰੁਪਏ ਜ਼ੁਰਮਾਨਾ ਲਗਾਇਆ ਹੈ ਇਹ ਜਾਣਕਾਰੀ ਸ਼ੁੱਕਰਵਾਰ ਨੂੰ ਸੰਸਦ 'ਚ ਦਿੱਤੀ ਗਈ ਹੈ। 
ਟੈਲੀਕਾਮ ਮੰਤਰੀ ਮਨੋਜ ਸਿਨਹਾ ਵਲੋਂ ਰਾਜ ਸਭਾ 'ਚ ਪੇਸ਼ ਡਾਟਾ ਦੇ ਮੁਤਾਬਕ ਹੋਰ 22 ਲੱਖ ਰੁਪਏ ਦਾ ਜ਼ੁਰਮਾਨਾ ਟਾਟਾ ਟੈਲੀਸਰਵਿਸੇਜ਼ 'ਤੇ ਲਗਾਇਆ ਗਿਆ ਜੋ ਭਾਰਤੀ ਏਅਰਟੈੱਲ ਦੇ ਨਾਲ ਮਰਜਰ ਪ੍ਰੋਸੈੱਸ 'ਚ ਹੈ। ਟਰਾਈ ਨੇ ਆਈਡੀਆ ਸੈਲਿਊਲਰ ਅਤੇ ਸਰਕਾਰੀ ਕੰਪਨੀ ਬੀ.ਐੱਸ.ਐੱਨ.ਐੱਲ. 'ਤੇ ਵੀ ਜਨਵਰੀ-ਮਾਰਚ ਅਤੇ ਅਪ੍ਰੈਲ-ਜੂਨ ਕੁਆਟਰ 'ਚ ਕਾਲ ਡਰਾਪ ਲਈ ਜ਼ੁਰਮਾਨਾ ਲਗਾਇਆ ਹੈ। ਬੀ.ਐੱਸ.ਐੱਨ.ਐੱਲ. 'ਤੇ 10 ਅਤੇ ਆਈਡੀਆ 'ਤੇ 12 ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ। ਬੀ.ਐੱਸ.ਐੱਨ.ਐੱਲ. 'ਤੇ ਪਹਿਲੀ ਤਿਮਾਹੀ 'ਚ 2 ਲੱਖ ਅਤੇ ਦੂਜੀ ਤਿਮਾਹੀ 'ਚ 4 ਲੱਖ ਰੁਪਏ ਦਾ ਜ਼ੁਰਮਾਨਾ ਲੱਗਿਆ ਹੈ। 
ਰੈਗੂਲੇਟਰ ਨੇ ਟੈਲੀਨਾਰ ਨੂੰ ਵੀ ਸਰਵਿਸ ਕੁਆਲਿਟੀ 'ਚ ਵੀ ਖਾਮੀ ਦਾ ਦੋਸ਼ੀ ਪਾਇਆ ਹੈ। ਇਹ ਕੰਪਨੀ ਏਅਰਟੈੱਲ ਦੇ ਨਾਲ ਮਰਜਰ ਪ੍ਰਕਿਰਿਆ 'ਚ ਹੈ ਅਤੇ 6 ਲੱਖ ਰੁਪਏ ਦਾ ਜ਼ੁਰਮਾਨਾ ਦੇਣਾ ਪਿਆ ਹੈ। ਸਿਨਹਾ ਨੇ ਕਿਹਾ ਕਿ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਟ੍ਰੈਫਿਕ ਦੇ ਵਾਧੇ ਦੇ ਬਾਵਜੂਦ ਟਰਾਈ ਦੇ ਸਰਵਿਸ ਕੁਆਲਿਟੀ ਮਾਨਕਾਂ ਦੇ ਸਬੰਧ 'ਚ ਟੈਲੀਕਾਮ ਸਰਵਿਸ ਪ੍ਰੋਵਾਈਡਰਸ ਦੀਆਂ ਸੇਵਾਵਾਂ 'ਚ ਸੁਧਾਰ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਲਾਈ 2015 ਤੋਂ 9.74 ਹੋਰ ਮੋਬਾਇਲ ਟਾਵਰ ਲਗਾਏ ਗਏ ਅਤੇ ਨਵੰਬਰ 2018 ਤੱਕ ਇਨ੍ਹਾਂ ਦੀ ਕੁੱਲ ਗਿਣਤੀ 20.7 ਲੱਖ ਹੋ ਗਈ ਹੈ। 


author

Aarti dhillon

Content Editor

Related News