Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

Friday, Mar 12, 2021 - 05:09 PM (IST)

Amazon ਤੇ Flipkart ਦੀ ਛੁੱਟੀ ਕਰੇਗਾ ਭਾਰਤੀ ਈ-ਪੋਰਟਲ, ਕਾਰੋਬਾਰੀਆਂ ਤੇ ਗਾਹਕਾਂ ਦੀਆਂ ਲੱਗਣਗੀਆਂ ਮੌਜਾਂ

ਨਵੀਂ ਦਿੱਲੀ (ਇੰਟ.) – ਵਿਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਦੇ ਈ-ਕਾਮਰਸ ਪੋਰਟਲ ਨੂੰ ਟੱਕਰ ਦੇਣ ਲਈ ਹੁਣ ਦੇਸੀ ਈ-ਕਾਮਰਸ ਪੋਰਟਲ ਭਾਰਤ ਈ-ਮਾਰਕੀਟ ਬਾਜ਼ਾਰ ’ਚ ਆ ਗਿਆ ਹੈ। ਇਸ ਨੂੰ ਛੋਟੇ ਕਾਰੋਬਾਰੀਆਂ ਦੀ ਗਿਣਤੀ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਨੇ ਲਾਂਚ ਕੀਤਾ ਹੈ। ਕੈਟ ਦਾ ਦਾਅਵਾ ਹੈ ਕਿ ਭਾਰਤ ਦੀ ਈ-ਮਾਰਕੀਟ ਪੂਰੀ ਤਰ੍ਹਾਂ ਦੇਸੀ ਹੈ ਪਰ ਸੇਵਾ ’ਚ ਇਹ ਕਿਸੇ ਵਿਦੇਸ਼ੀ ਪੋਰਟਲ ਤੋਂ ਕੰਪੀਟਿਸ਼ਨ ’ਚ ਹੋਵੇਗਾ।

ਇਹ ਵੀ ਪੜ੍ਹੋ : ਹੁਣ ਭਾਰਤ ਵਿਚ ਬਣੇਗਾ ਮੱਝ ਦੇ ਦੁੱਧ ਤੋਂ ਤਿਆਰ ਹੋਣ ਵਾਲਾ ਇਟਲੀ ਦਾ ਮਸ਼ਹੂਰ 'Mozzarella cheese'

ਕੈਟ ਦੇ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਦਾ ਕਹਿਣਾ ਹੈ ਕਿ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ’ਚ ‘ਲੋਕਲ ’ਤੇ ਵੋਕਲ’ ਅਤੇ ‘ਆਤਮ ਨਿਰਭਰ ਭਾਰਤ’ ਦਾ ਸੱਦਾ ਦਿੱਤਾ ਸੀ। ਇਸ ’ਚ ਭਾਰਤੀ ਵਸਤਾਂ ਅਤੇ ਤਕਨੀਕ ਦੇ ਇਸਤੇਮਾਲ ’ਤੇ ਜ਼ੋਰ ਦਿੱਤਾ ਗਿਆ ਸੀ। ਕੈਟ ਨੇ ਇਸੇ ਮੁਹਿੰਮ ਦੇ ਅਧੀਨ ‘ਭਾਰਤ ਈ-ਮਾਰਕੀਟ’ ਪੋਰਟਲ ਨੂੰ ਲਾਂਚ ਕਰਨ ਦੀ ਯੋਜਨਾ ਬਣਾਈ ਹੈ। ਇਸ ’ਤੇ ਵਪਾਰੀ ਆਪਣੀ ਈ-ਦੁਕਾਨ ਖੋਲ੍ਹ ਕੇ ਲੋਕਲ ਉਤਪਾਦਾਂ ਨੂੰ ਵੇਚ ਸਕਣਗੇ। ਇਸ ਪੋਰਟਲ ’ਤੇ ਵਪਾਰੀ ਤੋਂ ਵਪਾਰੀ (ਬੀ. ਟੂ. ਬੀ.) ਅਤੇ ਵਪਾਰੀ ਤੋਂ ਖਪਤਕਾਰ (ਬੀ. ਟੂ. ਸੀ.) ਵਪਾਰ ਬੇਹੱਦ ਆਸਾਨੀ ਨਾਲ ਹੋ ਸਕੇਗਾ। ਉਨ੍ਹਾਂ ਨੇ ਉਮੀਦ ਜਾਹਰ ਕੀਤੀ ਕਿ ਇਸ ਸਾਲ ਦਸੰਬਰ ਤੱਕ ਇਸ ਨਾਲ 7 ਲੱਖ ਕਾਰੋਬਾਰੀ ਜੁੜ ਸਕਣਗੇ।

ਇਹ ਵੀ ਪੜ੍ਹੋ : ਭਾਰਤੀ ਖਿਡੌਣਾ ਉਦਯੋਗ 'ਤੇ ਚੀਨ ਦਾ ਕਬਜ਼ਾ, Toy ਵੇਚ ਕੇ ਕਰਦਾ ਹੈ 11 ਹਜ਼ਾਰ ਕਰੋੜ ਦੀ ਕਮਾਈ

ਕਾਰੋਬਾਰੀ ਕਰ ਸਕਣਗੇ ਆਨਬੋਰਡਿੰਗ

ਖੰਡੇਲਵਾਲ ਨੇ ਦੱਸਿਆ ਕਿ ਇਸ ਪੋਰਟਲ ’ਤੇ ਈ-ਦੁਕਾਨ ਖੋਲ੍ਹਣ ਲਈ ਹਰੇਕ ਕਾਰੋਬਾਰੀ ਨੂੰ ਮੋਬਾਈਲ ਐਪ ਰਾਹੀਂ ਆਪਣੀ ਰਜਿਸਟ੍ਰੇਸ਼ਨ ਕਰਨੀ ਹੋਵੇਗੀ। ਰਜਿਸਟ੍ਰੇਸ਼ਨ ਕਰਦੇ ਸਮੇਂ ਉਨ੍ਹਾਂ ਨੂੰ ਇਕ ਓ. ਟੀ. ਪੀ. ਪ੍ਰਾਪਤ ਹੋਵੇਗਾ, ਜਿਸ ਨੂੰ ਐਪ ’ਤੇ ਭਰਨਾ ਜ਼ਰੂਰੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਕੇ. ਵਾਈ. ਸੀ. ਪ੍ਰਕਿਰਿਆ ਪੂਰੀ ਕਰਨੀ ਹੋਵੇਗੀ। ਇਹ ਪ੍ਰਕਿਰਿਆ ਪੂਰੀ ਹੋ ਜਾਣ ਤੋਂ ਬਾਅਦ ਕੋਈ ਵੀ ਵਿਅਕਤੀ ਬੇਹੱਦ ਆਸਾਨੀ ਨਾਲ ਆਪਣੀ ਈ-ਦੁਕਾਨ ਖੁਦ ਬਣਾ ਸਕਦਾ ਹੈ। ਇਸ ’ਚ ਭਾਰਤ ਈ-ਮਾਰਕੀਟ ਦੀ ਟੈਕਨੀਕਲ ਟੀਮ ਉਸ ਦੀ ਮਦਦ ਕਰੇਗੀ। ਕਿਸੇ ਕਾਰੋਬਾਰੀ ਦੀ ਈ-ਦੁਕਾਨ ਬਣ ਜਾਣ ਤੋਂ ਬਾਅਦ ਪੋਰਟਲ ’ਤੇ ਕਾਰੋਬਾਰ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਸਿਖ਼ਰ 'ਤੇ ਪਹੁੰਚ ਤੇਲ ਦੀਆਂ ਕੀਮਤਾਂ 'ਤੇ ਲੱਗੀ ਬ੍ਰੇਕ, ਫ਼ਿਲਹਾਲ ਨਹੀਂ ਵਧਣਗੇ ਭਾਅ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News