ਕੇਅਰਨ ਐਨਰਜੀ ਨੇ ਸਾਰੇ ਕੇਸ ਲਏ ਵਾਪਸ, ਹੁਣ ਭਾਰਤ ਸਰਕਾਰ ਕਰੇਗੀ 7,900 ਕਰੋੜ ਰੁਪਏ ਦਾ ਭੁਗਤਾਨ
Thursday, Jan 06, 2022 - 12:18 PM (IST)
ਨਵੀਂ ਦਿੱਲੀ (ਭਾਸ਼ਾ) - ਬ੍ਰਿਟੀਸ਼ ਕੰਪਨੀ ਕੇਅਰਨ ਐਨਰਜੀ ਨੇ ਭਾਰਤ ਸਰਕਾਰ ਖਿਲਾਫ ਵੱਖ-ਵੱਖ ਕੌਮਾਂਤਰੀ ਅਦਾਲਤਾਂ ਵਿਚ ਦਰਜ ਸਾਰੇ ਕੇਸ ਵਾਪਸ ਲੈ ਲਏ ਹਨ। ਇਸ ਨਾਲ ਹੀ ਪਿੱਛਲੀ ਤਰੀਕ ਤੋਂ ਟੈਤਸੇਸ਼ਨ ਪ੍ਰਬੰਧ ਤਹਿਤ ਉਸ ਤੋਂ ਵਸੂਲੇ ਗਏ ਕਰੀਬ 7,900 ਕਰੋੜ ਰੁਪਏ ਦਾ ਟੈਕਸ ਵਾਪਸ ਕਰਨ ਦਾ ਰਸਤਾ ਸਾਫ ਹੋ ਗਿਆ ਹੈ।
ਇਹ ਵੀ ਪੜ੍ਹੋ : ਸਾਲ 2022 'ਚ ਮਿਲੇਗਾ ਕਮਾਈ ਦਾ ਭਰਪੂਰ ਮੌਕਾ, ਬਾਜ਼ਾਰ 'ਚ ਆਉਣਗੇ 2 ਲੱਖ ਕਰੋੜ ਦੇ IPO
ਕੇਅਰਨ ਐਨਰਜੀ ਨੇ ਬੁੱਧਵਾਰ ਨੂੰ ਦੇਸ਼ ਦੇ ਕਈ ਸਮਾਚਾਰ ਪੱਤਰਾਂ ਵਿਚ ਇਸ਼ਤਿਹਾਰ ਪ੍ਰਕਾਸ਼ਿਤ ਕਰ ਕੇ ਭਾਰਤ ਸਰਕਾਰ ਖਿਲਾਫ ਚੱਲ ਰਹੇ ਸਾਰੇ ਮੁਕੱਦਮੇ ਵਾਪਸ ਲੈਣ ਦੀ ਜਾਣਕਾਰੀ ਦਿੱਤੀ ਗਈ ਹੈ। ਕੰਪਨੀ ਨੇ ਸਰਕਾਰ ਦੇ ਨਾਲ ਇਸ ਬਾਰੇ ਸਹਿਮਤੀ ਪਹਿਲਾਂ ਹੀ ਦੇ ਦਿੱਤੀ ਸੀ। ਬ੍ਰਿਟੀਸ਼ ਕੰਪਨੀ ਨੇ ਕਿਹਾ ਹੈ ਕਿ ਉਹ ਅਮਰੀਕਾ ਤੋਂ ਲੈ ਕੇ ਫਰਾਂਸ ਅਤੇ ਨੀਦਰਲੈਂਡਸ ਤੋਂ ਲੈ ਕੇ ਸਿੰਗਾਪੁਰ ਦੀਆਂ ਅਦਾਲਤਾਂ ਤੱਕ ਭਾਰਤ ਸਰਕਾਰ ਖਿਲਾਫ ਚੱਲ ਰਹੇ ਸਾਰੇ ਮਾਮਲੇ ਵਾਪਸ ਲੈ ਚੁੱਕੀ ਹੈ।
ਨਵੇਂ ਕਾਨੂੰਨ ਵਿਚ ਪਿਛਲੀ ਤਰੀਕ ਤੋਂ ਟੈਕਸ ਵਸੂਲੀ ਨੂੰ ਕੀਤਾ ਸੀ ਰੱਦ
ਦਰਅਸਲ, ਭਾਰਤ ਸਰਕਾਰ ਨੇ ਪਿਛਲੇ ਅਗਸਤ ਵਿਚ ਪਾਸ ਨਵੇਂ ਕਾਨੂੰਨ ਵਿਚ ਪਿਛਲੀ ਤਰੀਕ ਤੋਂ ਟੈਕਸ ਵਸੂਲਣ ਦੇ ਪ੍ਰਬੰਧ ਨੂੰ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਸਬੰਧਤ ਕੰਪਨੀਆਂ ਨੂੰ ਕਿਹਾ ਗਿਆ ਸੀ ਕਿ ਜੇਕਰ ਉਹ ਭਾਰਤ ਸਰਕਾਰ ਖਿਲਾਫ ਵੱਖ-ਵੱਖ ਅਦਾਲਤਾਂ ਵਿਚ ਦਰਜ ਆਪਣੇ ਮੁਕੱਦਮੇ ਵਾਪਸ ਲੈ ਲੈਂਦੀਆਂ ਹਨ, ਤਾਂ ਉਨ੍ਹਾਂ ਨੂੰ ਇਸ ਪ੍ਰਬੰਧ ਤਹਿਤ ਵਸੂਲੀ ਗਈ ਰਾਸ਼ੀ ਪਾਸ ਕਰ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਹੁਣ ਬਿਨਾਂ ਇੰਟਰਨੈੱਟ ਤੇ ਮੋਬਾਈਲ ਨੈੱਟਵਰਕ ਤੋਂ ਕਰ ਸਕੋਗੇ ਭੁਗਤਾਨ, RBI ਨੇ ਦਿੱਤੀ ਮਨਜ਼ੂਰੀ
ਆਮਦਨ ਕਰ ਐਕਟ ਵਿਚ ਸਾਲ 2012 ਵਿਚ ਜੋੜੇ ਗਏ ਇਸ ਪ੍ਰਬੰਧ ਤਹਿਤ ਭਾਰਤ ਵਿਚ ਕਾਰੋਬਾਰ ਕਰਨ ਵਾਲੀਆਂ ਵਿਦੇਸ਼ੀ ਕੰਪਨੀਆਂ ਤੋਂ ਵਿਦੇਸ਼ੀ ਭੂ-ਭਾਗ ਵਿਚ ਕੀਤੇ ਸੌਦਿਆਂ ਉੱਤੇ ਵੀ ਪਿਛਲੀ ਤਰੀਕ ਤੋਂ ਟੈਕਸ ਵਸੂਲਣ ਦੀ ਵਿਵਸਥਾ ਕੀਤੀ ਗਈ ਸੀ। ਇਸ ਪ੍ਰਬੰਧ ਤਹਿਤ ਕੇਅਰਨ ਅਤੇ ਵੋਡਾਫੋਨ ਸਮੇਤ ਕਈ ਵਿਦੇਸ਼ੀ ਕੰਪਨੀਆਂ ਤੋਂ ਪਿਛਲੀ ਤਰੀਕ ਤੋਂ ਟੈਕਸ ਵਸੂਲਿਆ ਗਿਆ ਸੀ। ਇਨ੍ਹਾਂ ਵਿਚੋਂ ਇਕੱਲੇ ਕੇਅਰਨ ਤੋਂ ਹੀ 7,900 ਕਰੋਡ਼ ਰੁਪਏ ਵਸੂਲੇ ਗਏ ਸਨ। ਹਾਲਾਂਕਿ, ਸਰਕਾਰ ਨੇ ਨਵੇਂ ਨਿਯਮ ਨੂੰ ਨੋਟੀਫਾਈ ਕਰਦੇ ਹੋਏ ਕੁੱਝ ਮਹੀਨੇ ਪਹਿਲਾਂ ਇਸ ਨਾਲ ਜੁਡ਼ੇ ਪ੍ਰਕਿਰਿਆ ਨਿਯਮ ਜਾਰੀ ਕੀਤੇ ਸਨ। ਟੈਕਸ ਰਿਫੰਡ ਲਈ ਜ਼ਰੂਰੀ ਸੀ ਕਿ ਸਬੰਧਤ ਕੰਪਨੀਆਂ ਸਰਕਾਰ ਦੇ ਸਾਹਮਣੇ ਇਸ ਦੀ ਅਰਜ਼ੀ ਦੇਣ ਅਤੇ ਤਮਾਮ ਮੁਕੱਦਮੇ ਵਾਪਸ ਲੈਣ ਦੀ ਪੁਸ਼ਟੀ ਕਰਨ। ਇਸ ਕ੍ਰਮ ਵਿਚ ਕੇਅਰਨ ਨੇ ਇਹ ਇਸ਼ਤਿਹਾਰ ਦਿੱਤਾ ਹੈ। ਕੇਅਰਨ ਨੇ ਕਿਹਾ ਹੈ ਕਿ ਮੁਕੱਦਮੇ ਵਾਪਸ ਲਏ ਜਾਣ ਤੋਂ ਬਾਅਦ ਉਸ ਤੋਂ ਵਸੂਲੇ ਗਏ ਟੈਕਸ ਨੂੰ ਰਿਫੰਡ ਕਰਨ ਦਾ ਰਸਤਾ ਸਾਫ ਹੋ ਜਾਵੇਗਾ। ਹੁਣ ਭਾਰਤ ਸਰਕਾਰ ਫਾਰਮ-4 ਜਾਰੀ ਕਰ ਕੇ ਅੰਤਿਮ ਪੜਾਅ ਨੂੰ ਅੰਜਾਮ ਦੇਵੇਗੀ, ਜਿਸ ਵਿਚ ਰਿਫੰਡ ਦੇ ਆਦੇਸ਼ ਦਿੱਤੇ ਜਾਣਗੇ।
ਇਹ ਵੀ ਪੜ੍ਹੋ : 'ਹੀਰੋ' ਬ੍ਰਾਂਡ 'ਤੇ ਮੁੰਜਾਲ ਭਰਾਵਾਂ ਦਰਮਿਆਨ ਛਿੜੀ 'ਜੰਗ', ਅੱਧਾ ਦਰਜਨ ਤੋਂ ਵੱਧ ਵਕੀਲਾਂ ਦੀ ਹੋਈ ਨਿਯੁਕਤੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।