ਸਕੂਟਰਸ ਇੰਡੀਆਂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਮੰਤਰੀ ਮੰਡਲ ਦੀ ਹਰੀ ਝੰਡੀ

Thursday, Jan 21, 2021 - 04:11 PM (IST)

ਸਕੂਟਰਸ ਇੰਡੀਆਂ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਮੰਤਰੀ ਮੰਡਲ ਦੀ ਹਰੀ ਝੰਡੀ

ਨਵੀਂ ਦਿੱਲੀ- ਲੰਬਰੇਟਾ ਅਤੇ ਵਿਜੇ ਸੁਪਰ ਵਰਗੇ ਲੋਕ ਪ੍ਰਸਿੱਧ ਸਕੂਟਰਾਂ ਦਾ ਨਿਰਮਾਣ ਕਰਨ ਵਾਲੀ ਜਨਤਕ ਖੇਤਰ ਦੀ ਕੰਪਨੀ ਸਕੂਟਰਸ ਇੰਡੀਆ ਲਿਮਟਿਡ ਬੰਦ ਹੋਣ ਜਾ ਰਹੀ ਹੈ। ਕੇਂਦਰੀ ਮੰਤਰੀ ਮੰਡਲ ਨੇ ਕੰਪਨੀ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਸੂਤਰਾਂ ਨੇ ਦੱਸਿਆ ਕਿ ਸਮਝਿਆ ਜਾਂਦਾ ਹੈ ਕਿ ਮੰਤਰੀ ਮੰਡਲ ਦੀ ਆਰਥਿਕ ਮਾਮਲਿਆਂ ਦੀ ਕਮੇਟੀ (ਸੀ. ਸੀ. ਈ. ਏ.) ਨੇ ਬੁੱਧਵਾਰ ਨੂੰ ਹੋਈ ਬੈਠਕ ਵਿਚ ਲਖਨਊ ਦੀ ਕੰਪਨੀ ਸਕੂਟਰਸ ਇੰਡੀਆ ਲਿਮਟਿਡ ਨੂੰ ਬੰਦ ਕਰਨ ਦੀ ਹਰੀ ਝੰਡੀ ਦੇ ਦਿੱਤੀ ਹੈ।

ਇਕ ਅਧਿਕਾਰੀ ਨੇ ਕਿਹਾ ਕਿ ਸਕੂਟਰਸ ਇੰਡੀਆ ਦੇ ਬ੍ਰਾਂਡ ਨਾਂ ਨੂੰ ਵੱਖ ਤੋਂ ਵੇਚਿਆ ਜਾਵੇਗਾ ਕਿਉਂਕਿ ਕੰਪਨੀ ਕੋਲ ਲੰਬਰੇਟਾ, ਵਿਜੇ ਸੁਪਰ, ਵਿਕਰਮ ਅਤੇ ਲੈਂਬਰੋ ਵਰਗੇ ਮਸ਼ਹੂਰ ਬ੍ਰਾਂਡ ਹਨ। ਕੰਪਨੀ ਵਿਕਰਮ ਬ੍ਰਾਂਡ ਤਹਿਤ ਕਈ ਤਰ੍ਹਾਂ ਦੇ ਤਿੰਨ ਪਹੀਆ ਵਾਹਨਾਂ ਦਾ ਨਿਰਮਾਣ ਕਰਦੀ ਹੈ। ਕੰਪਨੀ ਨੂੰ ਬੰਦ ਕਰਨ ਦੇ ਪ੍ਰਸਤਾਵ ਨੂੰ ਸਰਕਾਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਭਾਰੀ ਉਦਯੋਗ ਮੰਤਰਾਲਾ ਇਸ ਨੂੰ ਬੰਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰੇਗਾ। 

ਸੂਤਰਾਂ ਨੇ ਕਿਹਾ ਕਿ ਸਕੂਟਰਸ ਇੰਡੀਆ ਲਿ. ਨੂੰ ਬੰਦ ਕਰਨ ਲਈ 65.12 ਕਰੋੜ ਰੁਪਏ ਦੀ ਜ਼ਰੂਰਤ ਹੋਵੇਗੀ। ਇਹ ਰਾਸ਼ੀ ਸਰਕਾਰ ਤੋਂ ਕਰਜ਼ ਦੇ ਰੂਪ ਵਿਚ ਲਈ ਜਾਵੇਗੀ। ਕੰਪਨੀ ਦੇ ਰੈਗੂਲਰ ਕਰਮਚਾਰੀਆਂ ਨੂੰ ਸਵੈ-ਇਛੁੱਕ ਸੇਵਾਮੁਕਤੀ ਯੋਜਨਾ ਦੀ ਪੇਸ਼ਕਸ਼ ਕੀਤੀ ਜਾਵੇਗੀ। ਲਖਨਊ ਮੁੱਖ ਦਫ਼ਤਰ ਵਾਲੀ ਕੰਪਨੀ ਦੇ ਤਕਰੀਬਨ 100 ਕਰਮਚਾਰੀ ਹਨ। ਅਧਿਕਾਰੀ ਨੇ ਦੱਸਿਆ ਕਿ ਵੀ. ਆਰ. ਐੱਸ./ਵੀ. ਐੱਸ. ਐੱਸ. ਦਾ ਬਦਲ ਨਹੀਂ ਚੁਣਨ ਵਾਲੇ ਕਰਮਚਾਰੀਆਂ ਨੂੰ ਉਦਯੋਗਿਕ ਵਿਵਾਦ ਕਾਨੂੰਨ 1947 ਤਹਿਤ ਹਟਾਇਆ ਜਾਵੇਗਾ। ਕੰਪਨੀ ਦੀ 147.49 ਏਕੜ ਜ਼ਮੀਨ ਉੱਤਰ ਪ੍ਰਦੇਸ਼ ਸੂਬਾ ਉਦਯੋਗਿਕ ਵਿਕਾਸ ਅਥਾਰਟੀ ਨੂੰ ਆਪਸੀ ਸਹਿਮਤੀ ਵਾਲੀਆਂ ਦਰਾਂ 'ਤੇ ਵਾਪਸ ਕੀਤੀ ਜਾਵੇਗੀ। ਹਾਲਾਂਕਿ, ਇਸ ਪ੍ਰਕਿਰਿਆ ਵਿਚ ਸਮਾਂ ਲੱਗਣ ਦੀ ਸੰਭਾਵਨਾ ਹੈ।
 


author

Sanjeev

Content Editor

Related News