Byju’s 'ਚ ਛਾਂਟੀ ਦਾ ਸਿਲਸਿਲਾ ਜਾਰੀ, ਕੰਪਨੀ ਨੇ ਮੁੜ ਤੋਂ ਬਾਹਰ ਕੱਢੇ ਕਰਮਚਾਰੀ

Saturday, Aug 19, 2023 - 04:52 PM (IST)

Byju’s 'ਚ ਛਾਂਟੀ ਦਾ ਸਿਲਸਿਲਾ ਜਾਰੀ, ਕੰਪਨੀ ਨੇ ਮੁੜ ਤੋਂ ਬਾਹਰ ਕੱਢੇ ਕਰਮਚਾਰੀ

ਬਿਜ਼ਨੈੱਸ ਡੈਸਕ - ਐਡਟੈਕ ਦਿੱਗਜ BYJU's ਨੇ ਕਰਮਚਾਰੀਆਂ ਦੇ ਪ੍ਰਦਰਸ਼ਨ ਦੇ ਆਧਾਰ 'ਤੇ 100 ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਹਾਲਾਂਕਿ ਇੱਕ ਰਿਪੋਰਟ ਦੇ ਅਨੁਸਾਰ ਐਡਟੈਕ ਦਿੱਗਜ ਨੇ ਕਰੀਬ 400 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਇਸ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਲੋਕਾਂ ਨੇ ਦੱਸਿਆ ਕਿ ਇਹ ਛਾਂਟੀ ਪੋਸਟ-ਸੇਲਜ਼ ਵਿਭਾਗ 'ਚ ਕੀਤੀ ਗਈ ਹੈ। BYJU's ਦੇ ਇੱਕ ਬੁਲਾਰੇ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। 

ਇਹ ਵੀ ਪੜ੍ਹੋ : ਹਵਾਈ ਸਫ਼ਰ ਦੀ ਯੋਜਨਾ ਬਣਾ ਰਹੇ ਹੋ ਤਾਂ ਪੜ੍ਹੋ ਇਹ ਖ਼ਬਰ, ਜੇਬ 'ਤੇ ਪਵੇਗਾ ਸਿੱਧਾ ਅਸਰ

BYJU's ਦੇ ਬੁਲਾਰੇ ਨੇ ਕਿਹਾ ਕਿ, 'ਕਾਰਗੁਜ਼ਾਰੀ ਦੀ ਸਮੇਂ-ਸਮੇਂ 'ਤੇ ਕੀਤੀ ਜਾ ਰਹੀ ਸਮੀਖਿਆ 'ਤੇ ਆਧਾਰ 'ਤੇ ਅਜਿਹੇ 100 ਕਰਮਚਾਰੀ, ਜੋ ਪ੍ਰਦਰਸ਼ਨ ਸੁਧਾਰ ਯੋਜਨਾ (ਪੀਆਈਪੀ) ਦੇ ਬਾਅਦ ਵੀ ਉਮੀਦਾਂ 'ਤੇ ਖ਼ਰੇ ਨਹੀਂ ਉੱਤਰੇ, ਉਨ੍ਹਾਂ ਨੂੰ ਉਚਿਤ ਪ੍ਰਕਿਰਿਆ 'ਤੋਂ ਬਾਅਦ ਕੰਪਨੀ ਨੇ ਨੌਕਰੀ ਤੋਂ ਹਟਾ ਦਿੱਤਾ ਹੈ।' ਉਸਨੇ ਕਿਹਾ ਕਿ ਇਹ ਛਾਂਟੀ ਪੂਰੀ ਤਰ੍ਹਾਂ ਨਾਲ ਪ੍ਰਦਰਸ਼ਨ ਦੀ ਸਮੀਖਿਆ ਦੇ ਆਧਾਰ 'ਤੇ ਕੀਤੀ ਗਈ ਹੈ। ਲਾਗਤ 'ਚ ਕਟੌਤੀ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। 

ਇਹ ਵੀ ਪੜ੍ਹੋ : ਜੰਡਿਆਲਾ ਗੁਰੂ 'ਚ ਵੱਡੀ ਵਾਰਦਾਤ: ਧੀ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਪਿਓ, ਮਰਦੇ ਹੋਏ ਇੰਝ ਬਚਾਈ ਧੀ ਦੀ ਜਾਨ

BYJU's ਨੇ ਇਹ ਵੀ ਕਿਹਾ ਕਿ ਪੋਸਟ-ਸੇਲਜ਼ ਵਿਭਾਗ 'ਚ ਹੁਣ ਕੋਈ ਛਾਂਟ ਨਹੀਂ ਕੀਤੀ ਜਾਵੇਗੀ। ਉਸਨੇ ਕਿਹਾ, 'ਸਹੀ ਤਰੀਕੇ ਨਾਲ ਦੇਖਿਆ ਜਾਵੇ ਤਾਂ ਅਸੀਂ ਪਿਛਲੇ ਦੋ ਮਹੀਨਿਆਂ 'ਚ ਇਸ ਵਿਭਾਗ ਨੂੰ ਮਜ਼ਬੂਤ ਕਰਨ ਲਈ 200 ਨਵੇਂ ਕਰਮਚਾਰੀ ਭਰਤੀ ਵੀ ਕੀਤੇ ਹਨ।' ਇਸ ਸਾਲ ਦੀ ਸ਼ੁਰੂਆਤ 'ਚ BYJU's ਨੇ ਛਾਂਟੀ ਦੌਰਾਨ 900-1000 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕੰਪਨੀ ਦੇ ਸੂਤਰਾਂ ਨੇ ਕਿਹਾ ਕਿ ਇਹ ਕਦਮ ਲਾਗਤ ਨੂੰ ਘੱਟ ਕਰਨ ਦੀ ਰਣਨੀਤੀ ਦਾ ਹਿੱਸਾ ਸੀ, ਜਿਸ ਦਾ ਐਲਾਨ ਕੰਪਨੀ ਨੇ ਪਿਛਲੇ ਸਾਲ ਹੀ ਕਰ ਦਿੱਤਾ ਸੀ। ਇਸ ਅਨੁਸਾਰ 2,500 ਕਰਮਚਾਰੀਆਂ ਨੂੰ ਸੇਵਾ-ਮੁਕਤ ਕਰਨਾ ਸੀ। 

ਇਹ ਵੀ ਪੜ੍ਹੋ : ਕੇਂਦਰ ਸਰਕਾਰ ਦਾ ਵੱਡਾ ਫ਼ੈਸਲਾ, ਦੇਸ਼ ਦੇ 100 ਸ਼ਹਿਰਾਂ 'ਚ ਚਲਾਈਆਂ ਜਾਣਗੀਆਂ 10,000 ਇਲੈਕਟ੍ਰਿਕ ਬੱਸਾਂ

ਪਿਛਲੇ ਸਾਲ BYJU's ਨੇ ਆਪਣੇ ਸਮੂਹ ਦੀਆਂ ਕੰਪਨੀਆਂ- WHITEHAT JUNIOR ਅਤੇ TOPPER ਦੇ ਕਰੀਬ 600 ਕਰਮਚਾਰੀਆਂ ਨੂੰ ਹਟਾਇਆ ਸੀ। ਇਸ ਨੂੰ ਲਾਗਤ ਘੱਟ ਕਰਨ ਦੇ ਤੌਰ 'ਤੇ ਦੱਸਿਆ ਗਿਆ ਸੀ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਜਦੋਂ ਐਡੂਟੈਕ ਦਿੱਗਜ ਕੰਪਨੀ ਨੇ ਆਪਣੇ ਮਨੁੱਖੀ ਸੰਸਾਧਨ ਵਿਭਾਗ ਦੇ ਕੰਮਾਂ ਨੂੰ ਬਦਲਣ ਲਈ ਇਨਫੋਸਿਸ ਦੇ ਤਜਰਬੇਕਾਰ ਐੱਚ. ਆਰ. ਪ੍ਰਮੁੱਖ ਰਹੇ ਰਿਚਰਡ ਲੋਬੋ ਨੂੰ ਵਿਸ਼ੇਸ਼ ਸਲਾਹਕਾਰ ਦੇ ਰੂਪ 'ਚ ਨਿਯੁਕਤ ਕੀਤਾ ਗਿਆ ਹੈ। ਇਹ ਰਣਨੀਤਿਕ ਕਦਮ ਆਪਣੀ ਕਰਮਚਾਰੀ-ਕੇਂਦ੍ਰਿਤ ਸੱਭਿਆਚਾਰ ਨੂੰ ਮਜ਼ਬੂਤ ਕਰਨ ਦੀ BYJU's ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ : McDonald's ਤੇ Subway ਮਗਰੋਂ ਟਮਾਟਰਾਂ ਦੀ ਵਧਦੀ ਕੀਮਤ ਨੇ ਚਿੰਤਾ 'ਚ ਪਾਇਆ ਬਰਗਰ ਕਿੰਗ, ਲਿਆ ਇਹ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News