ਇਹ ਕੰਮ ਕਰਨ ਨਾਲ ICICI ਬੈਂਕ ਗਾਹਕਾਂ ਨੂੰ ਦੇਵੇਗਾ 500 ਰੁਪਏ

Tuesday, Jan 23, 2018 - 01:38 PM (IST)

ਨਵੀਂ ਦਿੱਲੀ—ਆਈ.ਸੀ.ਆਈ.ਸੀ.ਆਈ. ਬੈਂਕ ਨੇ ਆਪਣੇ ਗਾਹਕਾਂ ਦੇ ਲਈ ਨਵੀਂ ਸੁਵਿਧਾ ਸ਼ੁਰੂ ਕੀਤੀ ਹੈ। ਬੈਂਕ ਆਪਣੇ ਗਾਹਕਾਂ ਨੂੰ ਬਿਜਲੀ ਅਤੇ ਪਾਣੀ ਵਰਗੇ ਬਿਲ ਜਮ੍ਹਾਂ ਕਰਨ 'ਤੇ 500 ਰੁਪਏ ਨੂੰ ਕੈਸ਼ਬੈਕ ਆਫਰ ਦੇ ਰਿਹਾ ਹੈ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਮੁਤਾਬਕ ਉਸਦੇ ਗਾਹਕ ਜੇਕਰ ਨੈੱਟ ਬੈਂਕਿੰਗ ਜਾਂ ਬੈਂਕ ਕਿਤੇ ਮੋਬਾਇਲ ਐਪ ਦੇ ਜਰੀਏ ਬਿਲ ਭੁਗਤਾਨ ਕਰਦੇ ਹਨ ਤਾਂ ਲਗਾਤਾਰ 3 ਬਿਲ ਜਮ੍ਹਾਂ ਕਰਾਉਣ ਦੇ ਬਾਅਦ 500 ਰੁਪਏ ਤੱਕ ਦੇ ਕੈਸ਼ਬੈਕ ਦੇ ਹੱਕਦਾਰ ਹੋਣਗੇ।

ਨਿਯਮ ਅਤੇ ਸ਼ਰਤਾ
ਬੈਂਕ ਦੇ ਮੁਤਾਬਕ ਇਹ ਆਫਰ 10 ਜਨਵਰੀ ਤੋਂ ਸ਼ੁਰੂ ਹੋ ਚੁੱਕਿਆ ਹੈ ਅਤੇ 28 ਜਨਵਰੀ ਤੱਕ ਲਾਗੂ ਰਹੇਗਾ। ਇਹ ਆਫਰ ਬਿਜਲੀ, ਪਾਣੀ, ਗੈਸ, ਡੀ.ਟੀ.ਐੱਟ, ਪੋਸਟਪੇਡ ਮੋਬਾਇਲ ਅਤੇ ਲੈਂਡਲਾਈਨ ਫੋਨ ਵਰਗੀਆਂ ਸੁਵਿਧਾਵਾਂ ਦੇ ਲਈ ਵਰਤੋਂ ਕੀਤਾ ਜਾ ਸਕਦਾ ਹੈ। ਆਫਰ ਦਾ ਲਾਭ ਉਠਾਉਣ ਦੇ ਲਈ ਬੈਂਕ ਦੇ ਗਾਹਕਾਂ ਨੂੰ ਸਭ ਤੋਂ ਪਹਿਲਾਂ ਵੈੱਬਸਾਈਟ ਜਾਂ ਮੋਬਾਇਲ ਐਪ 'ਤੇ ਬਿਲਰ ਦੇ ਤੌਰ 'ਤੇ ਪੰਜੀਕ੍ਰਿਤ ਹੋਣਾ ਹੋਵੇਗਾ। ਲਗਾਤਾਰ 3 ਮਹੀਨਿਆਂ ਤੱਕ ਬਿਲ ਦਾ ਭੁਗਤਾਨ ਕਰਨ ਦੇ ਬਾਅਦ ਗਾਹਕਾਂ ਦੇ ਖਾਤੇ 'ਚ 500 ਰੁਪਏ ਦਾ ਕੈਸ਼ਬੈਕ ਆ ਜਾਵੇਗਾ। ਬਿਲ ਦੀ ਰਾਸ਼ੀ ਘੱਟ ਤੋਂ ਘੱਟ 500 ਰੁਪਏ ਹੋਣੀ ਜ਼ਰੂਰੀ ਹੈ।


Related News