2030 ਤੱਕ ਬਿਜਲੀ ਦੀ ਵੱਧ ਤੋਂ ਵੱਧ ਮੰਗ 400 ਗੀਗਾਵਾਟ ਤੱਕ ਵਧਣ ਦੀ ਸੰਭਾਵਨਾ : RK ਸਿੰਘ
Friday, Jan 19, 2024 - 06:32 PM (IST)
ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਬਿਜਲੀ ਅਤੇ ਨਵਿਆਉਣਯੋਗ ਊਰਜਾ ਮੰਤਰੀ ਆਰ ਕੇ ਸਿੰਘ ਨੇ ਕਿਹਾ ਹੈ ਕਿ ਦੇਸ਼ ਵਿੱਚ ਬਿਜਲੀ ਦੀ ਵੱਧ ਤੋਂ ਵੱਧ ਮੰਗ 2030 ਤੱਕ 400 ਗੀਗਾਵਾਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਵੱਧਦੀ ਮੰਗ ਨੂੰ ਪੂਰਾ ਕਰਨ ਲਈ ਹੋਰ ਉਤਪਾਦਨ ਸਮਰੱਥਾ ਬਣਾਈ ਜਾ ਰਹੀ ਹੈ। ਕੇਂਦਰੀ ਮੰਤਰੀ ਨੇ ਵੀਰਵਾਰ ਨੂੰ ਇੱਥੇ ਇਕ ਸੰਮੇਲਨ 'ਚ ਕਿਹਾ ਕਿ ਬਿਜਲੀ ਸਭ ਤੋਂ ਮਹੱਤਵਪੂਰਨ ਬੁਨਿਆਦੀ ਢਾਂਚਾ ਹੈ ਅਤੇ ਵਿਕਾਸ ਲਈ ਜ਼ਰੂਰੀ ਸ਼ਰਤ ਹੈ।
ਇਹ ਵੀ ਪੜ੍ਹੋ - ਰਾਮ ਦੇ ਰੰਗ 'ਚ ਰੰਗੇ ਕਈ ਸ਼ਹਿਰਾਂ ਦੇ ਬਾਜ਼ਾਰ, ਸੋਨਾ-ਚਾਂਦੀ ਸਣੇ ਇਨ੍ਹਾਂ ਚੀਜ਼ਾਂ ਦੀ ਹੋ ਰਹੀ ਕਰੋੜਾਂ 'ਚ ਵਿਕਰੀ
ਬਿਜਲੀ ਮੰਤਰਾਲੇ ਨੇ ਮੰਤਰੀ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਵਿਕਾਸਸ਼ੀਲ ਅਤੇ ਵਿਕਸਤ ਦੇਸ਼ ਵਿੱਚ ਵੱਡਾ ਅੰਤਰ ਇਹ ਹੈ ਕਿ ਵਿਕਸਤ ਦੇਸ਼ ਵਿੱਚ ਬਿਜਲੀ ਦੀ ਕਟੌਤੀ ਨਹੀਂ ਹੁੰਦੀ। ਕੋਈ ਵੀ ਦੇਸ਼ ਉਦੋਂ ਤੱਕ ਵਿਕਾਸ ਨਹੀਂ ਕਰ ਸਕਦਾ, ਜਦੋਂ ਤੱਕ ਉਸ ਕੋਲ ਲੋੜੀਂਦੀ ਬਿਜਲੀ ਨਾ ਹੋਵੇ। ਭਾਰਤ ਵਿੱਚ ਬਿਜਲੀ ਦੀ ਘਾਟ 2014 ਵਿੱਚ 4.5 ਫ਼ੀਸਦੀ ਸੀ, ਜੋ ਅੱਜ ਇਕ ਫ਼ੀਸਦੀ ਤੋਂ ਵੀ ਘੱਟ ਰਹਿ ਗਈ ਹੈ।
ਇਹ ਵੀ ਪੜ੍ਹੋ - ਹੁਣ ਡਾਕਟਰ ਦੀ ਪਰਚੀ ਤੋਂ ਬਿਨਾਂ ਨਹੀਂ ਮਿਲੇਗੀ 'ਐਂਟੀਬਾਇਓਟਿਕਸ', DGHS ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਕੇਂਦਰੀ ਮੰਤਰੀ ਨੇ ਕਿਹਾ, “ਅਸੀਂ 19 ਮਹੀਨਿਆਂ ਵਿੱਚ 2.9 ਕਰੋੜ ਪਰਿਵਾਰਾਂ ਨੂੰ ਜੋੜ ਕੇ ਸਾਰਿਆਂ ਤੱਕ ਬਿਜਲੀ ਪਹੁੰਚ ਯਕੀਨੀ ਬਣਾਈ ਹੈ। ਇੰਟਰਨੈਸ਼ਨਲ ਐਨਰਜੀ ਏਜੰਸੀ ਨੇ ਇਸਨੂੰ ਪਾਵਰ ਸੈਕਟਰ ਦੇ ਇਤਿਹਾਸ ਵਿੱਚ ਊਰਜਾ ਪਹੁੰਚ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤੇਜ਼ ਵਿਸਤਾਰ ਕਿਹਾ ਹੈ। ਬਿਜਲੀ ਦੀ ਵਧਦੀ ਮੰਗ ਬਾਰੇ ਮੰਤਰੀ ਨੇ ਕਿਹਾ ਕਿ 2014 ਵਿੱਚ ਵੱਧ ਤੋਂ ਵੱਧ ਮੰਗ 130 ਗੀਗਾਵਾਟ (ਇੱਕ ਗੀਗਾਵਾਟ ਬਰਾਬਰ 1,000 ਮੈਗਾਵਾਟ) ਸੀ, ਜਦੋਂ ਕਿ ਅੱਜ ਇਹ 243 ਗੀਗਾਵਾਟ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਉਨ੍ਹਾਂ ਨੇ ਕਿਹਾ ਕਿ ਬਿਜਲੀ ਦੀ ਵੱਧ ਤੋਂ ਵੱਧ ਮੰਗ 2030 ਤੱਕ 400 ਗੀਗਾਵਾਟ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਇਹ ਅਰਥਚਾਰੇ ਦੇ ਤੇਜ਼ ਵਿਕਾਸ ਦਾ ਸੰਕੇਤ ਹੈ। ਪਿਛਲੇ ਸਾਲ ਮੰਗ ਨੌਂ ਫ਼ੀਸਦੀ ਦੀ ਦਰ ਨਾਲ ਵਧੀ ਸੀ ਅਤੇ ਇਸ ਸਾਲ ਇਹ 10 ਫ਼ੀਸਦੀ ਦੀ ਦਰ ਨਾਲ ਵਧ ਰਹੀ ਹੈ। ਰੋਜ਼ਾਨਾ ਆਧਾਰ 'ਤੇ ਮੰਗ ਪਿਛਲੇ ਸਾਲ ਦੇ ਉਸੇ ਦਿਨ ਨਾਲੋਂ 8-10 ਗੀਗਾਵਾਟ ਵੱਧ ਹੈ। ਸਾਡੇ ਵਰਗਾ ਵੱਡਾ ਅਤੇ ਤੇਜ਼ੀ ਨਾਲ ਵਧਣ ਵਾਲਾ ਕੋਈ ਹੋਰ ਬਾਜ਼ਾਰ ਨਹੀਂ ਹੈ।
ਇਹ ਵੀ ਪੜ੍ਹੋ - ਉਡਾਣ ਦੌਰਾਨ ਪਿਆਸੇ ਬੱਚੇ ਨੂੰ ਪਾਣੀ ਨਾ ਦੇਣਾ ਏਅਰਲਾਈਨਜ਼ ਨੂੰ ਪਿਆ ਮਹਿੰਗਾ, ਲੱਗਾ ਵੱਡਾ ਜੁਰਮਾਨਾ
ਉਨ੍ਹਾਂ ਨੇ ਕਿਹਾ ਕਿ ਦੇਸ਼ ਇਸ ਵਧਦੀ ਮੰਗ ਨੂੰ ਪੂਰਾ ਕਰਨ ਲਈ ਲੋੜੀਂਦੀ ਸਮਰੱਥਾ ਵਧਾਏਗਾ। ਸਿੰਘ ਨੇ ਕਿਹਾ ਕਿ ਅਸੀਂ 2030 ਤੱਕ ਨਵਿਆਉਣਯੋਗ ਸਮਰੱਥਾ ਦੀ 500 ਗੀਗਾਵਾਟ ਨੂੰ ਪਾਰ ਕਰ ਲਵਾਂਗੇ। ਸਾਡੇ ਕੋਲ ਪਹਿਲਾਂ ਹੀ 70 ਲੱਖ ਟਨ ਸਮਰਥਾ ਵਾਲੀ ਗ੍ਰੀਨ ਹਾਈਡ੍ਰੋਜਨ ਨਿਰਮਾਣ ਪ੍ਰਾਜੈਕਟ 'ਤੇ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ - ਸੋਨਾ ਖਰੀਦਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਵੱਡੀ ਗਿਰਾਵਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8