ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

Saturday, Dec 21, 2024 - 07:20 PM (IST)

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ: ਕਾਂਗਰਸ ਪਾਰਟੀ ਰਹੀ ਅੱਗੇ, 'ਆਪ' ਦੂਜੇ ਨੰਬਰ 'ਤੇ

ਫਗਵਾੜਾ/ਕਪੂਰਥਲਾ/ਭੁਲੱਥ (ਜੋਲਟਾ, ਮਹਾਜਨ, ਰਜਿੰਦਰ)- ਫਗਵਾੜਾ ਵਿਖੇ 50 ਵਾਰਡਾਂ 'ਤੇ ਹੋਈਆਂ ਨਗਰ ਨਿਗਮ ਚੋਣਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਨਤੀਜਿਆਂ ਦੌਰਾਨ ਕਾਂਗਰਸ ਪਾਰਟੀ ਨੇ ਕਬਜ਼ਾ ਕਰਦੇ ਹੋਏ 22 ਵਾਰਡਾਂ ਵਿਚ ਜਿੱਤ ਦਰਜ ਕੀਤੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੂਜੇ ਨੰਬਰ 'ਤੇ ਰਹੀ ਅਤੇ 12 ਵਾਰਡਾਂ ਵਿਚ ਜਿੱਤ ਹਾਸਲ ਕੀਤੀ। ਇਸ ਦੇ ਨਾਲ ਹੀ ਭਾਜਪਾ ਨੇ 4 ਵਾਰਡਾਂ ਵਿਚ ਜਿੱਤ ਦਰਜ ਕੀਤੀ ਹੈ, ਜਦਕਿ ਅਕਾਲੀ ਦਲ ਤੇ ਬਸਪਾ ਨੂੰ 3-3 ਸੀਟਾਂ 'ਤੇ ਜਿੱਤ ਹਾਸਲ ਹੋਈ ਹੈ। 6 ਆਜ਼ਾਦ ਉਮੀਦਵਾਰ ਵੀ ਜਿੱਤ ਦਰਜ ਕਰਨ 'ਚ ਕਾਮਯਾਬ ਰਹੇ।

ਇਹ ਵੀ ਪੜ੍ਹੋ-  ਜਲੰਧਰ ਨਗਰ ਨਿਗਮ ਦੀਆਂ ਚੋਣਾਂ ਲਈ ਗਿਣਤੀ ਜਾਰੀ, ਨਤੀਜੇ ਆਉਣੇ ਸ਼ੁਰੂ

ਫਗਵਾੜਾ ਨਗਰ ਨਿਗਮ ਅਤੇ ਭੁਲੱਥ, ਬੇਗੋਵਾਲ, ਨਡਾਲਾ ਅਤੇ ਢਿੱਲਵਾਂ ਨਗਰ ਪੰਚਾਇਤਾਂ ਲਈ ਵੋਟਿੰਗ ਖ਼ਤਮ ਹੋ ਚੁੱਕੀ ਹੈ ਅਤੇ ਨਤੀਜੇ ਵੀ ਐਲਾਨੇ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਸੁਰੱਖਿਆ ਦੇ ਖ਼ਾਸ ਪ੍ਰਬੰਧ ਕੀਤੇ ਗਏ ਸਨ। ਨਗਰ ਨਿਗਮ ਚੋਣਾਂ ਮੌਕੇ ਫਗਵਾੜਾ ਦੇ ਵੱਖ-ਵੱਖ ਪੋਲਿੰਗ ਬੂਥਾਂ 'ਤੇ ਐੱਸ. ਡੀ. ਐੱਮ. ਜਸ਼ਨਜੀਤ ਸਿੰਘ ਵੱਲੋਂ ਦੌਰਾਨ ਕੀਤਾ ਗਿਆ ਹੈ।

ਫਗਵਾੜਾ ਨਗਰ ਨਿਗਮ ਚੋਣਾਂ ਦੇ ਨਤੀਜੇ  
ਕਾਂਗਰਸ- 22
'ਆਪ'- 12
ਭਾਜਪਾ- 04
ਅਕਾਲੀ ਦਲ- 03
ਬਸਪਾ- 03
ਆਜ਼ਾਦ- 06
 ਇਹ ਵੀ ਪੜ੍ਹੋ- 
ਜਲੰਧਰ 'ਚ ਵੋਟਿੰਗ ਦੌਰਾਨ ਹੋਇਆ ਹੰਗਾਮਾ, ਪੁਲਸ ਨੇ ਕੀਤੀ ਬਲ ਦੀ ਵਰਤੋਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News